ਪੰਨਾ:Book of Genesis in Punjabi.pdf/13

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

[੩ ਪਰਬ

ਉਤਪੱਤ

ਪਰਮੇਸੁਰ ਪ੍ਰਭੁ ਨੇ ਆਦਮ ਉਤੇ ਭਾਰੀ ਨੀਂਦ ਭੇਜੀ, ਅਤੇ ਉਹ ਸੋਂ ਗਿਆ, ਅਰ ਉਸ ਨੇ ਉਹ ਦਿਆਂ ਪ੍ਲ੍ਸੀਆਂ ਵਿਚੋ ਇਕ ਪਸਲੀ ਕੱਢੀ, ਅਤੇ ਉਹ ਦੀ ਜਾਗਾ ਮਾਸ ਭਰ ੨੨ ਦਿਤਾ। ਅਤੇ ਪਰਮੇਸੁਰ ਪ੍ਰਭੁ ਨੇ ਉਸ ਪਸਲੀ ਥੀਂ ਜੋ ਉਨ ਆਦਮ ਵਿਚ ਕੱਢੀ ਸੀ, ਇਕ ਤ੍ਰੀਮਤ ਬਣਾਕੇ, ਆਦਮ ੨੩ ਪਾਹ ਆਂਦੀ। ਅਤੇ ਆਦਮ ਨੈ ਕਿਹਾ, ਕਿ ਹੁਣ ਇਹ ਮੇਰੀਆਂ ਹੱਡੀਆਂ ਵਿਚੋ ਹੱਡੀ, ਅਤੇ ਮੇਰੇ ਮਾਸ ਵਿਚੋ ਮਾਸ ਹੈ, ਇਹ ਨਾਰੀ ਕਹਾਵੇਗੀ, ਇਸ ਲਈ ਜੋ ਨਾਰੋਂ ਕੱਢੀ ਗਈ ਹੈ। ੨੪ ਇਸ ਲਈ ਮਨੁਖ ਆਪਣੇ ਮਾਬਾਪ ਨੂੰ ਤਿਆਗੂ, ਅਤੇ ਆਪਣੀ ਇਸਤ੍ਰੀ ਨਾਲ ਮਿਲਿਆ ਰਹੂ, ਅਤੇ ਉਹ ਇਕ ੨੫ ਦੇਹ ਹੋਣਗੇ। ਅਤੇ ਆਦਮ ਅਰ ਉਹ ਦੀ ਇਸਤ੍ਰੀ ਦੋਵੇਂ ਨੰਗੇ ਸਨ, ਪਰ ਸਰ੍ਮਾਉਂਦੇ ਨਹੀ ਸੇ॥

[੩]ਉਪਰੰਦ ਸੱਪ ਮਦਾਨ ਦੇ ਸਾਰੀਆਂ ਪਸੂਆਂ ਨਾਲੋਂ, ਜੋ ਪਰਮੇਸੁਰ ਪ੍ਰਭੁ ਨੈ ਬਣਾਏ ਸਨ, ਵਡਾ ਚਾਤਰ ਸੀ। ਅਤੇ ਉਨ ਤ੍ਰੀਮਤ ਨੂੰ ਆਖਿਆ, ਕਿ ਇਹ ਸੱਤ ਹੈ, ਜੋ ਪਰਮੇਸਰ ਨੈ ਕਿਹਾ, ਕਿ ਬਾਗ ਦੇ ਹਰੇਕ ਬਿਰਛ ਥੀਂ ਨਾ ੨ ਖਾਣਾ? ਤ੍ਰਿਮਤ ਨੈ ਸੱਪ ਨੂੰ ਕਿਹਾ, ਜੋ ਬਾਗ ਦੇ ਬਿਰਛਾਂ ੩ ਦੇ ਫਲ ਥੀਂ ਅਸੀਂ ਤਾ ਖਾਂਦੇ ਹਾਂ, ਪਰ ਉਹ ਬਿਰਛ ਜੋ ਬਾਗ ਦੇ ਵਿਚਕਾਰ ਹੈ, ਪ੍ਰ੍ਮੇਸੁਰੇ ਨੈ ਕਿਹਾ ਹੈ, ਜੋ ਤੁਸੀੰ ਉਹ ਦੇ ਫਲ ਥਾਂ ਨਾ ਖਾਨਾ, ਉਸ ਨੂੰ ਨਾ ਛੁਹਣਾ;

ਅਜੇਹਾ ੪ ਨਾ ਹੋਵੇ, ਜੋ ਤੁਸੀਂ ਠੀਕ ਮਰ ਜਾਉ। ਤਦ ਸੱਪ ਨੈ ਤ੍ਰਿਮਤ ਨੂੰ ੫ ਆਖਿਆ, ਜੋ ਤੁਸੀੰ ਠੀਕ ਮਰੋਗੋ ਨਹੀਂ। ਸਗਵਾਂ ਪਰਮੇਸੁਰ ਜਾਣਦਾ ਹੈ, ਕਿ ਜਿਸ ਦਿਨ ਤੁਸੀਂ ਉਸ ਥੀਂ ਖਾਉਗੇ, ਤੁਹਾਡੀਆਂ ਅੱਖਾਂ ਖੁੱਲ ਜਾਣਗੀਆਂ, ਅਤੇ ਤੁਸੀਂ ਪਰਮੇਸੁਰ ਦੀ ਨਿਆਈਂ ਭਲੇ ਬੁਰੇ ਦੇ ਜਾਨਣਵਾਲੇ ਹੋ ਜਾਉਗੇ।

B