ਪੰਨਾ:Book of Genesis in Punjabi.pdf/126

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

੧੨੨

ਉਤਪੱਤ

[੩੭ਪਰਬ

ਮਾਸ ਹੈ; ਅਤੇ ਇਸ ਗੱਲ ਪੁਰ ਤਿਸ ਦੇ ਭਾਈ ਰਾਜੀ ਹੋਏ।ਤਾਂ ਓਹ ਮਿਦਿਆਨੀ ਸੁਦਾਗਰ ਉੱਧਰਦੋਂ ਲੰਘੇ ।ਸੋ ਉਨੀਂ ਯੂਸੁਫ਼ ਨੂੰ ਟੋਇਓਂ ਖਿੱਚਕੇ ਕਢਿਆ; ਅਰ ਉਨਾਂ ਨੈ ਯੁਸੂਫ ਤਾਈਂ ਇਸਮਾਈਲੀਆਂ ਦੇ ਹੱਥ ਬੀਹੀਂ ਰੁਪਈਂ। ਬੇਚਿਆ।ਅਤੇ ਓਹ ਯੂਸੁਫ਼ ਨੂੰ ਮਿਸਰ ਵਿਚ ਲਿਆਏ।ਅਤੇ ਰੂਬਿਨ ਟੋਏ ਪੁਰ ਫੇਰ ਆਕੇ, ਕੀ ਦੇਖਦਾ ਹੈ, ਜੋ ਯੂਸੁਫ਼ ਟੋਏ ਵਿਚ ਹੈ ਨਹੀਂ; ਤਾਂ ਆਪਣੇ ਕੱਪੜੇ ਫਾੜੇ; ਅਤੇ ਆਪਣੇ ਭਰਾਵਾਂ ਪਾਹ ਫੇਰ ਆਕੇ ਕਿਹਾ, ਮੁੰਡਾ ਤਾ ਹੈ ਨਹੀਂ, ਹੁਣ ਮੈਂ ਕਿਥੇ ਜਾਵਾਂ?ਉਪਰੰਦ ਉਨੀਂ ਯੂਸੁਫ਼ ਦਾ ਕੁੜਤਾ ਲੈਕੇ ਇਕ ਬੱਕਰੀ ਦਾ ਛੇਲਾ ਮਾਰਿਆ, ਅਤੇ ਕੁੜਤਾ ਉਸ ਦੇ ਰੱਤ ਵਿਚ ਡੋਬਿਆ।ਅਤੇ ਉਨੀਂ ਉਹ ਰੰਗਬਰੰਗਾ ਕੁੜਤਾ ਅਗੇ ਘੱਲਿਆ, ਅਤੇ ਆਪਣੇ ਪਿਉ ਕੋਲ ਆਂਦਾ, ਅਤੇ ਕਿਹਾ, ਜੋ ਸਾ ਨੂੰ ਇਹ ਲੱਭਾ ਹੈ, ਤੁਸੀਂ ਇਸ ਨੂੰ ਸਿਆਣੋ, ਜੋ ਇਹ ਤੁਹਾਡੇ ਪੁੱਤ ਦਾ ਕੁੜਤਾ ਹੈ, ਕੇ ਨਹੀਂ।ਅਤੇ ਓਨ ਉਸ ਨੂੰ ਪਛਾਣਕੇ ਕਿਹਾ, ਇਹ ਤਾ ਮੇਰੇ ਪੁੱਤ ਦਾ ਕੁੜਤਾ ਹੈ; ਕੋਈ ਬੁਰਾ ਜਨਾਉਰ ਉਹ ਨੂੰ ਭੱਛ ਗਿਆ।ਤਦ ਯਾਕੂਬ ਨੈ ਆਪਣੇ ਬਸਤਰ ਫਾੜੇ, ਅਤੇ ਤੱਪੜ ਆਪਣੇ ਭੱਲੇ ਪੁਰ ਪਾਇਆ, ਅਤੇ ਬਹੁਤ ਦਿਨਾਂ ਤੀਕੁਰ ਆਪਣੇ ਪੁੱਤ ਦਾ ਸੋਗ ਕੀਤਾ।।ਤਾਂ ਉਸ ਦੇ ਸਾਰੇ ਪੁੱਤ ਧੀਆਂ ਉਹ ਦੇ ਸਾਂਤ ਕਰਨ ਲਈ ਉਠੇ, ਪਰ ਉਨ ਸਾਂਤ ਹੋਣਾ ਨਾ ਚਾਹਿਆ; ਅਤੇ ਬੋਲਿਆ, ਜੋ ਮੈਂ ਆਪਣੇ ਪੁੱਤ ਕੋਲ ਰੋਂਦਾ ਰੋਂਦਾ ਕਬਰ ਵਿਚ ਜਾਵਾਂਗਾ।ਸੋ ਉਹ ਦਾ ਪਿਤਾ ਉਸ ਦੀ ਲਈ ਰੋਂਦਾ ਰਿਹਾ।

ਉਪਰੰਦ ਮਿਦਿਆਨੀਆਂ ਨੈ ਉਹ ਨੂੰ ਮਿਸਰ ਵਿਚ, ਪੋ-