ਪੰਨਾ:Book of Genesis in Punjabi.pdf/106

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

੧੦੨

ਉਤਪੱਤ

[੩੨ਪਰਬ

ਉਪਰੰਦ ਯਾਕੂਬ ਨੈ ਉਸ ਪਹਾੜ ਉੱਪੁਰ ਬਲਦਾਨ ਕੀਤਾ,੫੪ ਅਤੇ ਆਪਣੇ ਭਰਾਵਾਂ ਨੂੰ ਪਰਸਾਦ ਛਕਾਉਣ ਲਈ ਸੱਦਿਆ; ਅਤੇ ਉਨੀਂ ਪਰਸਾਦ ਛਕਕੇ ਸੱਮਗ ਰਾਤ ਪਹਾੜ ਪੁਰ ਕੱਟੀ।

ਅਤੇ ਸਵੇਰ ਨੂੰ ਤੜਕੇ ਹੀ ਲਾਬਾਨ ਉੱਠਿਆ, ਅਤੇ ਆਪਣੇ ਪੁੱਤਾਂ ਧੀਆਂ ਨੂੰ ਚੁੰਮਿਆ, ਅਤੇ ਤਿਨਾਂ ਨੂੰ ਅਸੀਸ ਦਿੱਤੀ।ਫੇਰ ਲਾਬਾਨ ਤੁਰਕੇ, ਆਪਣੇ ਠਿਕਾਣੇ ਨੂੰ ਮੁੜਿਆ।

ਉਪਰੰਦ ਯਾਕੂਬ ਆਪਣੇ ਰਸਤੇ ਚਲਾ ਗਿਆ, ਅਤੇ ਪਰਮੇਸੁਰ ਦੇ ਦੂਤ ਤਿਸ ਨੂੰ ਆ ਮਿਲੇ।ਤਦ ਯਾਕੂਬ ਨੈ ਉਨਾਂ ਨੂੰ ਦੇਖਕੇ ਕਿਹਾ, ਜੋ ਇਹ ਪਰਮੇਸੁਰ ਦਾ ਮਹਾਇਣ ਹੈ; ਤਦ ਤੇ ਉਸ ਜਾਗਾ ਦਾ ਨਾਉਂ ਮਹਾਨਾਯਿਮ ਰੱਖਿਆ।

ਉਪਰੰਦ ਯਾਕੂਬ ਨੈ ਆਪਣੇ ਅੱਗੇ ਸਈਰ ਦੀ ਧਰਤੀ ਅਦੂਮ ਦੇ ਦੇਸ ਵਿਚ ਆਪਣੇ ਭਰਾਉ ਏਸੌ ਦੇ ਕੋਲ ਹਲਕਾਰੇ ਘੱਲੇ; ਅਤੇ ਉਨਾਂ ਨੂੰ ਹੁਕਮ ਦੇਕੇ ਕਿਹਾ, ਜੋ ਤੁਸੀਂ ਮੇਰੇ ਪ੍ਰਭੁ ਏਸੌ ਨੂੰ ਐਉਂ ਆਖਿਓ, ਜੋ ਤੁਹਾਡਾ ਦਾਸ ਯਾਕੂਬ ਐਉਂ ਕਹਿੰਦਾ ਹੈ, ਜੋ ਮੈਂ ਲਾਬਾਨ ਦੇ ਪਾਹ ਮੁਸਾਫਰੀ ਕੱਟੀ, ਅਤੇ ਹੁਣ ਤੀਕੁਰ ਉੱਥੇ ਹੀ ਰਿਹਾ।ਮੇਰੇ ਪਾਹ ਬਲਦ, ਭੇਡਾਂ, ਬੱਕਰੀਆਂ, ਅਤੇ ਦਾਸ ਦਾਸੀਆਂ ਹਨ, ਅਤੇ ਮੈਂ ਆਪਣੇ ਪ੍ਰਭੁ ਨੂੰ ਕਹਾ ਭੇਜਦਾ ਹਾਂ, ਜੋ ਮੈਂ ਤੇਰੀ ਨਜਰ ਵਿਚ ਦਯਾ ਪਰਾਪਤ ਹੋਵਾਂ।ਅਤੇ ਹਲਕਾਰਿਆਂ ਨੈ ਯਾਕੂਬ ਦੇ ਪਾਹ ਮੁੜਿਆਕੇ ਆਖਿਆ, ਜੋ ਅਸੀਂ ਤੇਰੇ ਭਰਾਉ ਏਸੌ ਦੇ ਕੋਲ ਗਏ, ਅਤੇ ਉਹ ਬੀ ਚਾਰ ਸੈ ਮਨੁੱਖ ਨਾਲ ਤੇਰੇ ਮਿਲਨੇ ਲਈ ਆਉਂਦਾ ਹੈ।ਤਦ ਯਾਕੂਬ ਭੈਮਾਨ ਹੋਕੇ ਅੱਤ ਘਾਬਰਿਆ; ਅਤੇ ਓਨ ਆਪਣੇ ਨਾਲ