ਇਹ ਵਰਕੇ ਦੀ ਤਸਦੀਕ ਕੀਤਾ ਹੈ
( ੭ )
ਮਾਘ ਮਹੀਨਾ ਮਾਹੀ ਬਾਝੋਂ ਜੋ ਕੁਛ ਮੈਂਸੰਗ ਬੀਤੀ ਜੇ॥ ਸ਼ਾਲਾ ਦੁਸ਼ਮਨ ਨਾਲ ਨ ਹੋਵੇ ਜੇਹੀ ਵਿਛੋੜੇ ਕੀਤੀ ਜੇ॥ ਕੋਹਲੂ ਵਾਂਗਰ ਜਾਨ ਤਤੀ ਦੀ ਪੀੜ ਇਸ਼ਕ ਨੇਲੀਤੀਜੇ॥ ਜਾਣੇ ਓਹ ਏਹ ਗਲ ਹਿਦਾਯਤ ਜ਼ਹਿਰ ਇਸ਼ਕ ਜਿਨ ਪੀਤੀ ਜੇ॥ ੧੧ ॥
ਚੜਿਆ ਫੱਗਨ ਕੰਧੀ ਲੱਗਣ ਉਮਰ ਰਹੀ ਦਿਨ ਥੋੜੇ ਨੀ॥ ਨਾਲ ਪੀਆ ਦੇ ਖੇਡਾਂ ਹੋਲੀ ਏਹ ਮੇਰਾ ਦਿਲ ਲੋੜੇ ਨੀ॥ ਐਸਾ ਕੌਣ ਕੱਢਾਂ ਮੈਂ ਦਰਦੀ ਜਾ ਉਸ ਨੂੰ ਹੱਥ ਜੋੜੇ ਨੀ॥ ਤਾਂ ਸੁਹਾਗਣ ਬਣਾਂ ਹਿਦਾਇਤ ਜੇ ਸ਼ਹੁ ਵਾਗਾਂ ਮੋੜੇ ਨੀ॥ ੧੨ ॥ ੧ ॥