ਪੰਨਾ:Angrezi Raj Vich Praja De Dukhan Di Kahani.pdf/27

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੨੩

ਫੌਜੀ ਅਤੇ ਸਮੁੰਦ੍ਰੀ ਖ੍ਰਚ੧੫੨੦੦੦੦੦ ਰੁਪੈੇਏ

ਛੁੱਟੀ ਵਾਲਿਆਂ ਦੀ ਤਨਖਾਹੁ੧੪੮੦੦੦੦੦ "

ਪੈਨਸ਼ਨਾਂ੬੭੨੦੦੦੦੦ "

ਕੁਲ ਜੋੜ ੨੮੬੩੭੩੦੦੦ ਰੁਪੈਏ

ਏਸ ਨਕਸ਼ੇ ਦੇ ਉੱਪਰ ਵਿਚਾਰ ਕਰਨ ਤੋਂ ਮਾਲੂਮ ਹੋਵੇਗਾ, ਕਿ ਕਰਜ਼ੇ ਦਾ ਸੂਦ ਅਤੇ ਰੇਲਾਂ ਅਤੇ ਨਹਿਰਾਂ ਦੇ ਰੂਪੈਏ ਦਾ ਸੂਦ ਇੱਕ ਵੱਡੀ ਰਕਮ ਹੈ, ਹੁਣ ਪੁਛੋ ਕਿ ਇਹ ਕਰਜਾ ਕੀ ਹੈ, ਇਹ ਓਹੀ ਮੁਆਮਲਾ ਹੈ, ਕਿ ਸਾਡੀ ਜੁੱਤੀ ਅਤੇ ਸਾਡੇ ਹੀ ਸਿਰ! ਯਾਨੇ ਗ਼ਦਰ ਸਨ ੫੭ ਵਿੱਚ ਅੰਗ੍ਰੇਜ਼ਾਂ ਦਾ ਜੋ ਖ੍ਰਚ ਹੋਇਆ, ਉਹ ਸਾਰਾ ਏਸ ਕਰਜ਼ੇ ਵਿੱਚ ਸ਼ਾਮਲ ਹੈ,ਏਸੇ ਤ੍ਰਾਂ ਜੋ ਰੁਪੈਯਾ ਜੰਗ ਯਾ ਅੰਦਰੂਨੀ ਪ੍ਰਬੰਧ ਦੀਆਂ ਲੋੜਾਂ ਵਾਸਤੇ ਕਰਜ਼ਾ ਲਿਅਾ ਗਿਆ, ਉਹ ਭੀ ਇਸ ਦਾ ਹਿੱਸਾ ਹੈ, ਅੱਛਾ ਸਾਹਿਬ ਕਿਸ ਤੋਂ ਲਿਆ ਗਿਆ, ਸੋ ਉਹ ਇਹ ਗਲ ਹੈ, ਕਿ ਐਹਮਦੀ ਪਗੜੀ ਮੈਹਮੂਦ ਦੇ ਸਿਰ! ਅਥਵਾ ਇੰਗਲੈਂਡ ਦੇ ਧਨੀ ਆਦਮੀਆਂ ਪਾਸੋਂ! ਸਮਝੋ ਅੰਗ੍ਰੇਜ਼ਾਂ ਦੇ ਪੈਸੇ ਨੂੰ ਅਜੇਹੀ ਜਗਾ ਲਾਇਆ ਜਿਥੋਂ ਸੂਦ ਚੰਗਾ ਵਸੂਲ ਹੋਵੇ! ਅਕਸ਼੍ਰ ਐਸਾ ਹੁੰਦਾ ਹੈ, ਕਿ ਜਿਨਾਂ ਆਦਮੀਆਂ ਨੇ ਹਿੰਦੋਸਤਾਨ ਵਿੱਚ ਰੁਪੈਯਾ ਕਮਾਇਆ ਹੈ, ਉਹ ਗ੍ਵਰਮਿੰਟ ਨੂੰ ਕਰਜ਼ਾ ਦੇ ਕੇ ਫੇਰ ਖ਼ੂਬ ਲੁਟ ਦੇ ਹਨ, ਸਮਝੋ ਇੱਕ ਵੇਰਾਂ ਦੀ ਲੁੱਟ ਨੂੰ ਦੋ ਬਾਰਾ ਤਿੱਨ ਬਾਰਾ ਲੁੱਟਨ ਦਾ ਬਹਾਨਾ ਬਨੌਂਦੇ ਹਨ, ਰੇਲਾਂ ਪਾਸੋਂ ਸ੍ਰਕਾਰ ਨੂੰ ਤਾਕਤ ਪ੍ਰਾਪਤ ਹੁੰਦੀ ਹੈ, ਅਤੇ ਨਹਿਰਾਂ ਤੋਂ ਅਾਮਦਨੀ ਹੁੰਦੀ ਹੈ, ਇਹਨਾਂ ਦੇ ਬਨੌਣ ਵਾਸਤੇ ਜੋ ਰੁਪੈਯਾ ਇੰਗਲੈਂਡ ਤੋਂ ਲਿਆ ਜਾਂਦਾ ਹੈ, ਉਸ ਦੀ ਬਾਬਤ ਹਰ ਸਾਲ ਕਰੋੜਾਂ ਰੁਪੈਏ ਸੂਦ ਦੇਨਾਂ ਪੈਂਦਾ ਹੈ, ਖੂਬ ਸਾਹਿਬਾ! ਬਾਤ ਤਾਂ ਇੱਕ ਹੈ ਪ੍ਰਬੋਲਣ ਦੇ ਤ੍ਰੀਕੇ ਹਜ਼ਾਰ ਹਨ, ਸਭ ਰੁਪੈਯਾ ਹੈ ਲੁੱਟ ਦਾ ਮਾਲ! ਪ੍ਰਉਸ ਨੂੰ ਬੌਹਤ ਕਿਸਮਾਂ ਵਿੱਚ ਵੰਡਿਆ ਜਾਂਦਾ ਹੈ, ਮਸਲਨ ਸੂਦ (ਵਿਆਜ) ਤਨਖਾਹੁ, ਪੈਨਸ਼ਨ ਆਦਕ,

ਇਸ ਤੋਂ ਵਖਰਾ ਪੈਨਸ਼ਨਾਂ ਦੀ ਮਦ ਵਿੱਚ ੬ ਕਰੋੜ ੭੨ ਲੱਖ