ਪੰਨਾ:Angrezi Raj Vich Praja De Dukhan Di Kahani.pdf/25

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨਾਮ ਮੁਲਕਕਸਰਤ ਆਬਾਦੀ ਫੀ ਮੁਰਬਾ ਮੀਲ

ਇਟਲੀ੩੦੪ ਆਦਮੀ

ਜਰਮਨੀ੨੯੦ "

ਅਸਟ੍ਰੀਆ੨੩੩ "

ਸੁਇਟ ਜ਼ਰ ਲੈਂਡ੨੧੭ "

ਫਰਾਂਸ ੧੯੦ "

ਡਨਮਾਰਕ੧੬੮ "

ਹਿੰਦੋਸਤਾਨ੧੬੭ "

ਇਹਨਾਂ ਅੰਗਾਂ ਤੋਂ ਸਾਡੇ ਵਰੋਧੀਆਂ ਦੀ ਬੇ ਥਵੀ ਦਲੀਲ ਦੇ ਪ੍ਰਖ਼ਚੇ ਉੜ ਜਾਂਦੇ ਹਨ, ਹਿੰਦੋਸਤਾਨ ਵਿੱਚ ਅਜੇ ਕਰੋੜਾਂ ਹੋਰ ਆਦਮੀ ਰਹਿ ਸਕਦੇ ਹਨ, ਬ ਸ਼੍ਰਤੇਕੇ ਗ੍ਵਰਮਿੰਟ ਜ਼ਾਲਮ ਨਾ ਹੋਵੇ, ਪ੍ਰਜਾ ਬਲਵਾਨ ਹੋਵੇ, ਅਤੇ ਖੇਤੀ ਦੇ ਨਵੇਂ ਤਰੀਕੇ ਵਰਤੇ ਜਾਂਣ! ਮਗ੍ਰ ਪਹਿਲੀ ਸ਼੍ਰਤ ਸਭ ਤੋਂ ਜ਼ਿਆਦਾ ਹੈ, ਕਿਉਂਕਿ ਗ੍ਵਰਮਿੰਟ ਦੇ ਘੋਰ ਜ਼ੁਲਮ ਦੇ ਸਾਮਨੇ ੳੁਨੱਤੀ ਦੇ ਸਾਰੇ ਕਾਰਨ ਬੇ ਫਾਇਦਾ ਜਾਂਦੇ ਹਨ, ਜਦ ਤੱਕ ਲਗਾਨ ਘਟ ਨਾ ਹੋਵੇ, ਕ੍ਰਿਸਾਣਾ ਨੂੰ ਮਲਕਯੱਤ ਦੇ ਹੱਕ ਨਾ ਦਿੱਤੇ ਜਾਨਗੇ, ਹਾਕਮਾਂ ਦੀ ਰਿਸ਼ਵਤ ਖ਼ੋਰੀ ਦਾ ਪ੍ਰਬੰਧ ਨਾ ਹੋਵੇਗਾ. ਅਤੇ ਦੂਜੇ ਦੇਸਾਂ ਨਾਲੋਂ ੳੁੱਚ ਦਰਜੇ ਦੀ ਵਿਦੱਯਾ ਨਾ ਸਿੱਖੀ ਜਾਵੇ, ਤਦ ਤਕ ਖੇਤੀ ਦੀ ਉੱਨਤੀ ਅਸੰਭਵ ਹੈ, ਅਤੇ ਖੇਤੀ ਦੀ ਉੱਨਤੀ ਨਾਲ ਹੀ ਵਸੋਂ ਵਧ ਸਕਦੀ ਹੈ, ਜੇ ਕਰ ਹੁਣ ਭੀ ਗ੍ਵਰਮਿੰਟ ਲਗਾਨ ਅਤੇ ਟੈਕਸਾਂ ਦੇ ਜਰੀਏ ਕਰੋੜਾਂ ਰੁਪੈਏ ਦੇਸ ਵਿੱਚੋਂ ਲੁੱਟ ਕੇ ਨਾ ਲੈ ਜਾਵੇ, ਤਾਂ ਕਿ ਹਿੰਦੋਸ਼ਤਾਨ ਦੀ ਪ੍ਰਜਾ ਖੁਸ਼ੀ ਨਾਲ ਜੀਵਨ ਬਤੀਤ ਕਰ ਸਕਦੀ ਹੈ, ਕਿਉਂਕਿ ਏਸ ਦੇਸ਼ ਦੀ ਜ਼ਮੀਨ ਸ੍ਵਰਨ ਉਗਲਦੀ ਹੈ, ਪ੍ਰ ਜਦ ਤਕ ਜ਼ਾਲਮ ਗ੍ਵਰਮਿੰਟ ਹੈ ਤਦ ਤੱਕ ਥੋੜੀ ਵਸੋਂ ਵਿੱਚ ਭੀ ਕਾਲ ਅਤੇ ਗ੍ਰੀਬੀ ਦੀ ਡਰਾਵਣੀ ਬਲ਼ਾ ਸਿਰ ਤੇ ਸਵਾਰ ਰਹੇਗੀ!