ਪੰਨਾ:Angrezi Raj Vich Praja De Dukhan Di Kahani.pdf/20

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧੬

ਵੰਦੀ ਹੈ,ਉਮੇਦ ਆਜ਼ਾਦੀ ਦੀ ਕਾਸਦ(ਹਲਕਾਰਾ)ਹੈ,ਬਸ ਪਲੇਗ ਨਾਲ ਜੋ ਨਿਰਾਸਤਾ ਕੌਮੀ ਰੂਹ ਉੱਤੇ ਸਾਵਨ ਦੇ ਬੱਦਲਾਂ ਸਮਾਂਨ ਛਾਈ ਹੋਈ ਹੈ, ਉਸ ਨਾਲ ਡਾਕੂ ਸ੍ਰਕਾਰ ਨੁੂੰ ਫਾਇਦਾ ਹੀ ਫਾਇਦਾ ਹੈ,

ਯੂਰਪ ਵਿੱਚ ਚੌਧਵੀ ਸਦੀ ਵਿੱਚ ਜੋ ਪਲੇਗ ਆਈ ਸੀ,ਉਸ ਦੇ ਬਾਦ ਦੁਨੀਆਂ ਦੀ ਤਵਾਰੀਖ ਵਿੱਚ ਹੁਨ ਹਿੰਦੋਸਤਾਨ ਵਿੱਚ ਹੀ ਅਜੇਹੀ ਭਿਯਾਨਕ ਪਲੇਗ ਫੈਲੀ ਹੋਈ ਹੈ, ਇਸ ਤੋਂ ਸਾਫ ਜ਼ਾਹਿਰ ਹੈ,ਕਿ ਬਦ ਕਿਸਮਤ ਹਿੰਦੋਸਤਾਨ ਕੈਸੀ ਅਜੀਬ ਮੁਸੀਬਤਾਂ ਦਾ ਸ਼ਕਾਰ ਹੋ ਰਿਹਾ ਹੈ, ਅਤੇ ਅਜੇਹੀ ਭੈੜੀ ਦਿਸ਼ਾ ਦਾ ਕੋਈ ਕਾਰਨ ਭੀ ਜਰੂਰ ਹੈ, ਪਲੇਗ ਏਸ ਵਜਾ ਸੇ ਫੈਲੀ ਹੈ, ਕਿ ਸ੍ਰਕਾਰ ਪ੍ਰਜਾ ਦੀ ਸ੍ਰੀਰਕ ਰਖਸ਼ਯਾ ਵਾਸਤੇ ਕਾਫੀ ਰੁਪੈਯਾ ਖ੍ਰਚ ਨਹੀਂ ਕਰਦੀ, ਅਤੇ ਪ੍ਰਜਾ ਗ਼ਰੀਬੀ ਦੇ ਕਾਰਨ ਬੁਰੀ ਖੁਰਾਕ ਖਾਂਦੀ ਹੈ, ਅੰਧੇਰੇ ਅਤੇ ਗੰਦੇ ਘਰਾਂ ਵਿੱਚ ਰਹਿਦੀ ਹੈ! ਮੈਲੇ ਕਪੜੇ ਪਹਿਨਦੀ ਹੈ,ਅਤੇ ਸ੍ਰੀਰਕ ਰਖਯਾ ਦੇ ਅਸੂਲਾਂ ਉੱਤੇ ਅਮਲ ਨਹੀਂ ਕਰ ਸਕਦੀ, ਬਸ ਪਲੇਗ ਨੂੰ ਦੂਰ ਕਰਨ ਵਾਸਤੇ ਪੈਹਲਾਂ ਦੂਜੀ ਪਲੇਗ ਨੂੰ ਦੂਰ ਕਰਨਾ ਚਾਹੀਏ! ਯਾਨੀ ਅੰਗ੍ਰਜੀ ਰਾਜ ਨੂੰ!

ਹੇਠ ਲਿਖੇ ਅੰਗਾਂ ਤੋਂ ਅੰਗ੍ਰਜੀ ਇਲਾਕੇ ਵਿੱਚ ਪਲੇਗ ਦੇ ਫੈਲਨ ਦਾ ਹਾਲ ਮਾਲੂਮ ਹੋਵੇਗਾ!

ਸਨ ੧੮੯੧ ਤੋਂ ਲੈ ਕੇ ੧੯੦੨ ਤੱਕ ੯ ਲੱਖ ੯੫ ਹਜ਼ਾਰ ਮੌਤਾਂ

" ੧੯੦੩ ਵਿੱਚ ੭ " ੨ " "

" ੧੯੦੪ " ੯ " ੩੯ " "

" ੧੯੦੫ " ੯ " ੪੧ " "

" ੧੯੦੬ " ੩ " ੦੦ " "

" ੧੯੦੭ " ੧੧ " ੬੬ " "

" ੧੯੦੮ " ੧ " ੧੪ " "

" ੧੯੦੯ " ੧ " ੪੫ " "