ਪੰਨਾ:Angrezi Raj Vich Praja De Dukhan Di Kahani.pdf/18

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧੪

ਰੁਪੈਏ ਦਾ ਇੱਕ ਵੱਡਾ ਭਾਰਾ ਹਿੱਸਾ ਖ੍ਰਚ ਕੀਤਾ ਜਾਂਦਾ ਹੈ, ਫੌਜ ਨੂੰ ਖੁਸ਼ ਰਖਨਾ ਅੰਗ੍ਰੇਜ਼ੀ ਸ੍ਰਕਾਰ ਦਾ ਪੈਹਲਾ ਫਰਜ਼ ਹੈ, ਗੋਰੇ ਅਤੇ ਹਿੰਦੋਸਤਾਨੀ ਸਪਾਹੀ ਕ੍ਰਿਸਾਨਾ ਅਤੇ ਮਜ਼ੂਰਾਂ ਦੇ ਬੜੇ ਭਾਰੇ ਕਸ਼ਟ ਨਾਲ ਪੈਦਾ ਕੀਤੇ ਹੋਏ ਧੰਨ ਵਿੱਚੋਂ ਕਰੋੜਾਂ ਰੁਪੈਏ ਖਾ ਜਾਂਦੇ ਹਨ, ਅਤੇ ਟੈਕਸ ਦੇ ਵਧਨ ਦਾ ਇੱਕ ਕਾਰਨ ਇਹ ਭੀ ਹੈ!

ਪਿਛਲੇ ਪੰਜੀ ਸਾਲ ਵਿੱੱਚ ਫੌਜੀ ਖ੍ਰਚ ਤਕਰੀਬਨ ਦੂੰਨੇ ਹੋ ਗਏ ਹਨ, ਬਾਕੀ ਸਾਰੇ ਹਾਲਾਤ ਉੱਤੇ ਵਿਚਾਰ ਕਰਕੇ ਭੀ ੲੇਸ ਜ਼ਾਲਮ ਸ੍ਰਕਾਰ ਦੀ ਜ਼ਾਲਮਾਨਾਂ ਪਾਲੇਸੀ (ਰਵਸ਼) ਦਾ ਕਾਫੀ ਸਬੂਤ ਹੈ, ਪਲੇਗ ਨੂੰ ਦੇਸ਼ ਵਿਚੋਂ ਦੂਰ ਕਰਨ ਵਾਸਤੇ ਤਾਂ ਰੁਪੈਯਾ ਨਹੀ ਮਿਲਦਾ, ਮਗ੍ਰ ਫੌਜ ਦਾ ਪੇਟ ਭਰਨ ਵਾਸਤੇ ਰੁਪੈਯਾ ਨਿਕਲ ਅੌਦਾ ਹੈ,

ਸਨ ੧੮੮੫ ਵਿੱਚ ੧੭ ਕਰੋੜ ੫੦ ਲਖ ਰੁਪੇੈਯਾ

"   ੧੮੮੬   " ੨੦   "   "   "

" ੧੮੯੫ " ੨੪ " ੩੧ " "

" ੧੯੦੦ " ੨੬ " ੪੪ " "

" ੧੯੦੪ " ੨੭ " ੨੧ " "

" ੧੯੦੫ " ੩੧ " ੩ " "

" ੧੯੧੦ " ੨੮ " ੬੬ " "

ਏਹ ਨਕਸ਼ਾ ਦੇਖਨ ਤੋਂ ਮਾਲੂਮ ਹੁੰਦਾ ਹੈ, ਕਿ ਸਨ ੧੯੦੫ ਵਿੱੱਚ ਤਾਂ ਫੌਜੀ ਖ੍ਰਚ ੩੧ ਕਰੋੜ ਤਕ ਵਧ ਗਏ ਸਨ, ਅਤੇ ਸਨ ੧੮੮੫ ਵਿੱਚ ੧੭ ਕਰੋੜ ਸਨ, ਯਾਨੀ ੨੦ ਸਾਲਾਂ ਵਿੱਚ ੮੨ ਫੀਸਦੀ ਤੋਂ ਭੀ ਵੱਧ ਗਏ, ਹੁਨ ੩੦ ਕਰੋੜ ਦੇ ਕਰੀਬ ਹਨ, ਪੁੁਛਿੱਆ ਜਾਵੇ, ਕਿ ਇਹ ਰੁਪੈਯਾ ਹਰ ਸਾਲ ਕਿਸ ਕੰਮ ਵਾਸਤੇ ਖ੍ਰਚ ਹੁਂੰਦਾ ਹੈ, ਤਾਂ ਸਾਫ ਉੱੱਤ੍ਰ ਮਿਲੇਗਾ, ਕਿ ਹਿੰਦੋਸਤਾਨੀਆਂ ਨੂੰ ਗੁਲਾਮੀ ਵਿੱਚ ਰਖਨ ਵਾਸਤੇ!

ਕਿਤਨੇ ਅਫਸੋਸ ਅਤੇ ਸ੍ਰਮ ਦੀ ਗੱਲ ਹੈ ਕਿ ਹਿੰਦੋਸਤਾਨ ਦੇ ਰੁਪੈਏ ਨਾਲ ਹਿੰਦ ਵਾਸੀਆਂ ਨੂੰ ਬ੍ਰਬਾਦ ਕੀਤਾ ਜਾਂਦਾ ਹੈ