ਪੰਨਾ:Angrezi Raj Vich Praja De Dukhan Di Kahani.pdf/11

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਨ ੧੯੦੩ ਵਿੱਚ ਟੈਕਸ ਦੋ ਰੁਪੈਯਾ ਮਨ ਕੀਤਾ ਗਿਆ, ਸਨ ੧੯੦੫ ਵਿੱਚ ਡੇੜ ਰੁਪੈਯਾ ਮਨ ਅਤੇ ਸਨ ੧੯੦੭ ਵਿੱਚ ਇੱਕ ਰੁਪੈਯਾ ਮਨ ਤੱਕ ਘਟਾਇਆ ਗਿਅਾ, ਕਿ ਪ੍ਰਜਾ ਖ਼ੁਸ਼ ਹੋ ਜਾਵੇ, ਕਿ ਹੁਨ ਟੇੈਕਸ ਇੱਕ ਰੁਪੈਯਾ ਮਨ ਹੈ, ਅਤੇ ਪੰਜਾਬ ਵਿੱਚ ਲੂੰਣ ਦਾ ਭਾ ਤਕਰੀਬਨ ਇੱਕ ਰੁਪੈਯਾ ਸਵਾ ਗਿਯਾਰਾਂ ਆਨੇ ਮਂਣ ਹੈ,ਜੇਕਰ ਲੂੰਣ ਦਾ ਟੈਕਸ ਨਾ ਹੋਵੇ, ਤਾਂ ਲੂੰਣ ਦਾ ਮੁੱਲ ਸਿਰਫ ਸਵਾ ਗਿਯਾਰਾਂ ਆਨੇ ਮਂਣ ਰਹਿ ਜਾਵੇ, ਦੇਖੀਏ ਕਿ ਹੁਨ ਭੀ ਲੂੰਣ ੳੁੱਤੇ ਡੇੜ ਸੌ ਫੀਸਦੀ ਟੇੈਕਸ ਹੈ, ਸਨ ੧੯੦੦ ਵਿੱਚ ਤਾਂ ਕੋਈ ਹੱਦ ਬੱਨਾਂ ਹੀ ਨਹੀਂ ਸੀ, ਓਸ ਵੇਲੇ ਢਾਈ ਰੁਪੈਯਾ ਇੱਕ ਮਣ ਟੈਕਸ ਸੀ, ਅਤੇ ਲੂੰਣ ਦਾ ਭਾ ਪੰਜਾਬ ਵਿੱਚ ਤਕਰੀਬਨ ਤਿਨ ਰੁਪੈਏ ਢਾੲੀ ਆਨਾ ਮਨ ਸੀ, ਯਾਨੀ ਅਸਲ ਕੀਮਤ ਉੱਤੇ ਢਾਈ ਸੌ ਫੀਸਦੀ ਟੈਕਸ ਸੀ! ਅਜੇਹੇ ਟੈਕਸ ਕਿਸੇ ਭੀ ਜ਼ਾਲਮ ਰਾਜ ਵਿੱਚ ਨਹੀ ਸੁਨੇ ਗਏ, ਲੂੰਣ ਉੱਤੇ ਟੈਕਸ ਹੋਨ ਕਰਕੇ ਗ਼ਰੀਬਾਂ ਅਤੇ ਪਸ਼ੂਆਂ ਨੂੰ ਕਾਫੀ ਨਿਮਕ ਖਾਂਣ ਨੂੰ ਨਹੀਂ ਮਿਲਦਾ, ਇਂੳ ਤਾਂ ਮਾਲੂਮ ਹੁੰਦਾ ਹੈ, ਕਿ ਇੱਕ ਸੇਰ ਲੂੰਣ ਦਾ ਮੁੱਲ ਵਦ ਘਟ ਹੋਨ ਨਾਲ ਪ੍ਰਜਾ ਨੂੰ ਜ਼ਿਆਦਾ ਨੁਕਸਾਨ ਨਹੀਂ ਹੁੰਦਾ ਹੋਵੇਗਾ, ਪਰ ਅੰਗਾਂ ਉੱਤੇ ਧਿਯਾਨ ਕਰਨ ਨਾਲ ਮਾਲੂਮ ਹੁੰਦਾ ਹੈ, ਕਿ ਗ਼ਰੀਬਾਂ ਅਤੇ ਪਸ਼ੂਆਂ ਨੂੰ ਕਾਫੀ ਨਿਮਕ ਮਿਲਨਾ ਮੁਸ਼ਕਲ ਹੈ, ਜੇਕਰ ਕੀਮਤ ਜ਼ਿਆਦਾ ਕਰ ਦਿੱਤੀ ਜਾਵੇ! ਹਿੰਂਦੋਸਤਾਨੀਅਾਂ ਦੀ ਔਸਤ ਆਮਦਨੀ ਸਵਾ ਆਨਾ ਰੋਜ਼ ਹੈ, ਅਤੇ ਲੱਖਾਂ ਆਦਮੀਆਂ ਦੀ ਇਸ ਤੋਂ ਭੀ ਘਟ ਹੈ, ਕਿੳਂਕਿ ਕਿਤਨੇ ਹੀ ਰਾਜਾ ਨਵਾਬ ਸੇਠ ਸਾਹੂਕਾਰ ਭੀ ਇਸ ਦੇਸ ਵਿੱਚ ਵਸਦੇ ਹਨ, ਪਰ ਗ਼ਰੀਬ ਕ੍ਰਿਸਾਂਨਾ ਅਤੇ ਮਜ਼ੂਰਾਂ ਨੂੰ ਲੂੰਣ ਖ਼ਰੀਦਨ ਵਿੱਚ ਭੀ ਕੌਡੀ ੨ ਦਾ ਖਿਯਾਲ ਰਖਨਾ ਪੈਂਦਾ ਹੈ, ਜੇ ਕਰ ਪਸ਼ੂਆਂ ਵਾਸਤੇ ਕਾਫੀ ਲੂੰਣ ਨਹੀਂ ਖਰੀਦਿਅਾ ਜਾ ਸਕਦਾ ਤਾਂ ਉਹਨਾਂ ਨੂੰ ਨੁਕਸਾਨ ਪੌਹੰਚਦਾ ਹੈ,

ਲੂੰਣ ਕੋੲੀ ਬ੍ਰਫ ਯਾ ਬ੍ਰਫੀ ਤਾਂ ਹੈ ਹੀ ਨਹੀਂ, ਕਿ ਖਾਹ ਮੁਖਾਹ ਲੋਕ ਸਵਾਦ ਵਾਸਤੇ ਜ਼ਿਆਦਾ ਖਾ ਜਾਨਗੇ, ਲੂੰਣ ਸਿਰਫ ਲੋੜ