ਪੰਨਾ:Alochana Magazine September 1960.pdf/48

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਪੇਸ਼ ਬੁਲਾਈ ਰਲੀ ਸਿਉਂ, ਮਨ ਮਹਿ ਸ਼ਬਦੁ ਅਨੰਦੁ ॥ ਲਾਲ ਰਤੀ ਲਾਲੀ ਭਈ, ਗੁਰਮੁਖਿ ਭਾਈ ਨਿਬਿੰਦੁ ॥ ਜਦ ਗੁਰੂ ਨਾਨਕ ਜਾਤਾਂ ਪਾਤਾਂ ਰਹਿਤ, ਮਜ਼ਬਾਂ ਦੀਆਂ ਕੰਧਾਂ ਤੋਂ ਪਰੇ ਇਕ ਸਰਬ ਸਾਂਝਾ ਮਨੁੱਖੀ ਰੂਪ ਚਿਤਰਦੇ ਹੋਏ ਕਹਿੰਦੇ ਹਨ:- ਹਿੰਦੁ ਕਹਾਂ ਤਾਂ ਮਾਰੀਏ, ਮੁਸਲਮਾਨ ਭੀ ਨਾਹਿ । ਪੰਚ ਤੱਤ ਕਾ ਪੂਤਲਾ, ਨਾਨਕ ਮੇਰਾ ਨਾਮ । ਤਾਂ ਕਬੀਰ ਜੀ ਦਸਦੇ:- ਹਿੰਦੁ ਕਹੈ ਤੋ ਮੈਂ ਨਹੀਂ, ਮੁਸਲਮਾਨ ਭੀ ਨਾਹਿ । ਪੰਚ ਤਤਿ ਕਾ ਪੂਤਲਾ, ਗੈਬੀ ਖੇਲੇ ਮਾਹਿ । ਇਸੇ ਤਰ੍ਹਾਂ ਗੁਰੂ ਨਾਨਕ ਤੇ ਕਬੀਰ ਜੀ ਦੇ ਉਪਦੇਸ਼ ਵਿਚ ਏਕਤਾ ਵੇਖ ਕੇ ਬਹੁਤ ਸਾਰੇ ਲੇਖਕ ਦੋਹਾਂ ਦੀਆਂ ਰਚਨਾਵਾਂ ਦੀ ਤਹਿ ਤਕ ਜਾ ਕੇ ਵਿਸ਼ਲੇਸ਼ਣ ਕਰਨ ਦੀ ਥਾਂ ਇਹ ਕਹਿਣ ਲਗ ਪਏ ਹਨ ਕਿ ਗੁਰੂ ਨਾਨਕ ਕਬੀਰ ਦਾ ਚੇਲਾ ਸੀ ਅਤੇ ਕਈ ਕਬੀਰ ਗੁਰੂ ਨਾਨਕ ਦੇ ਚਰਨੀ ਲੱਗਾ ਕਹਿੰਦੇ ਹਨ । ਆਪੋ ਆਪਣੇ ਵਿਚਾਰਾਂ ਦੀ ਸਿੱਧੀ ਲਈ ਦਲੀਲਾਂ ਚੂੰਡੀਆਂ ਜਾਂਦੀਆਂ ਹਨ । ਕਬੀਰ ਤੇ ਗੁਰੂ ਨਾਨਕ ਜੀ ਉਪਰ ਦੱਸੇ ਅਨੁਸਾਰ ਇਕੋ ਉਪਦੇਸ਼ ਆਪ ਆਪਣੇ ਸ਼ਬਦਾਂ ਵਿਚ ਦਿੰਦੇ ਹਨ । ਦੋਹਾਂ, ਭੇਖਾਂ ਦਾ ਪਾਜ ਖੋਲਿਆ ਹੈ, ਬੁੱਤ-ਤਾ ਨੇ ਨਿੰਦਿਆ ਤੇ ਧਰਮ ਦੇ ਪਖੰਡ ਨੂੰ ਨੰਗਿਆਂ ਕੀਤਾ ਹੈ । ਜਾਤੀ ਭੇਦ ਭਾਵ ਨੂੰ ਮਿਟਾਣ ਤੇ ਵਿਸ਼ਵ ਭਲਾਈ ਦੀ ਪ੍ਰੇਰਨਾ ਦਿੱਤੀ ਹੈ । ਪਰ ਧਿਆਨ ਨਾਲ ਵੇਖਿਆ ਪਤਾ ਲਗਦਾ ਹੈ ਕਿ ਗੁਰੂ ਨਾਨਕ ਜੀ ਕਬੀਰ ਨਾਲੋਂ ਵਧੇਰੇ ਸਪਸ਼ਟ ਸਨ । ਇਹ ਠੀਕ ਹੈ ਕਿ ਦੋਵੇਂ ਛਾਇਆ ਵਾਦੀ ਸੁਧਾਰਕ ਸਨ ਪਰ ਗੁਰੂ ਨਾਨਕ ਦੇਵ ਨੇ ਆਪਣਾ ਸਮੇਂ ਦੇ ਰਾਜ ਅਧਿਕਾਰੀਆਂ ਨੂੰ ਵੀ ਚੰਗੀ ਤਰ੍ਹਾਂ ਸਮਝਿਆ ਹੈ, ਜਦ ਕਿ ਕਬੀਰ ਹੀ ਕੇਵਲ ਸਾਮਾਜਿਕ ਬੁਰਾਈਆਂ ਨੂੰ ਹੀ ਲੈਂਦੇ ਹਨ । ਇਸ ਦਾ ਇਹ ਭਾਵ ਨੇਹਾ a ਕਬੀਰ ਜੀ ਨੇ ਸਰਗੁਣ ਧਾਰਾ ਦੇ ਅਨੁਸਾਰੀਆਂ ਵਾਂਗ ਸਮਝੌਤਾ ਕੀਤਾ ਹੈ ਸਗੋਂ ਇਹਨਾਂ ਬੜੇ ਕਰੜੇ ਹੋ ਕੇ ਵਹਿਮੀ ਵਿਚਾਰਾਂ ਨੂੰ ਲਇਆ ਹੈ । ਜੇ ਗੁਰੂ ਨਾਨਕ ਨੇ ਵਿਖਾਵੇ ਦੇ ਮਾਲਾ, ਤਿਲਕਾਂ ਨੂੰ ਨਿਕੰਮੇ ਕਿਹਾ ਹੈ :-

  • ਕੁਝ ਹਿੰਦੀ ਲੇਖਕ ਤੇ ਕਬੀਰ ਪੰਥੀਏ ਜੋ ਕਬੀਰ ਜੀ ਨੂੰ ਗੁਰ ਨਾਨਕ ਤੋਂ ਸੌ ਸਾਲ ਪਹਿਲ ਹੋਏ ਸਿਧ ਕਰਦੇ ਹਨ, ਗੁਰੂ ਜੀ ਨੂੰ ਕਬੀਰ ਦਾ ਉਪਦੇਸ਼ ਅਪਣਾਇਆ ਕਹਿੰਦੇ ਹਨ । ਖਾਲਸਾ ਇਤਿਹਾਸਕ ਤੇ ਵਿਦਿਅਕ ਸੁਸਾਇਟੀ’’ ਕਬੀਰ ਜੀ ਨੂੰ ਗੁਰ ਨਾਨਕ ਜੀ ਦੇ ਚਰਨੀ ਲੱਗਾ ਆਖਦੇ ਹਨ ।

AB