ਪੰਨਾ:Alochana Magazine September 1960.pdf/37

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਗੁਰੁ ਈਸਰੁ ਗੁਰੁ ਗੋਰਖੁ ਬਰਮਾ | ਗੁਰੁ ਪਾਰਬਤੀ ਮਾਈ । ਅਗਲੀ ਪਉੜੀ ਵਿਚ ਧਾਰਮਿਕ ਕਰਮ ਮਾਰਗ ਦਾ ਖੰਡਨ ਕਰ ਕੇ ਗੁਰੂ ਦੀ ਸਿਖਿਆ ਉਤੇ ਜ਼ੋਰ ਦਿਤਾ ਗਇਆ ਹੈ : | ਮਤਿ ਵਿਚਿ ਰਤਨ ਜਵਾਹਰ ਮਾਣਿਕ , | ਜੇ ਇਕ ਗੁਰ ਕੀ ਸਿਖ ਸੁਣੀ ॥ | ਇਸ ਤੋਂ ਅਗਲੀ ਸੱਤਵੀਂ ਪਉੜੀ ਦਾ ਇਹਨਾਂ ਪਹਿਲੇ ਪ੍ਰਕਰਣਾਂ ਨਾਲ ਸਿਧਾ ਸੰਬੰਧ ਨਹੀਂ ਦਿਸਦਾ। ਇਸ ਵਿਚ ਕੇਵਲ ਇਸ ਜਗਤ ਵਿਚਲੀ ਵਡਿਆਈ ਦੀ ਤੁਛਤਾ ਦਰਸਾਈ ਹੈ : ਚੰਗਾ ਨਾਉ ਰਖਾਇ ਕੈ ਜਸੁ ਕੀਰਤਿ ਜਗਿ ਲੇਇ । ਜੇ ਤਿਸੁ ਨਦਰਿ ਨ ਆਵਈ ਤ ਵਾਤ ਨ ਪੁਛੈ ਕੇ ॥ ਤੇ ਇਥੇ ਉਸ ਨਿਰਗੁਣ ਪਰਮ ਤੱਤ ਨੂੰ ਸਭਨਾਂ ਗੁਣਾਂ ਦਾ ਦੇਣਹਾਰਾ ਦਰਸਾਇਆ ਹੈ । ਤੇ ਇਹ ਵੀ ਆਖਿਆ ਹੈ ਕਿ ਉਸ ਨੂੰ ਗੁਣ ਕਿਧਰੋਂ ਨਹੀਂ ਦਿਤਾ ਜਾ ਸਕਦਾ । ਸ਼ਾਇਦ ਇਸ ਪਉੜੀ ਦਾ ਤਾਤਪਰਜ ਪੁਰਾਣਾਂ ਵਿਚ ਵਰਣਨ ਕੀਤੇ ਰਿਸ਼ੀਆਂ ਜਾਂ ਰਾਜਿਆਂ ਨੂੰ ਛੁਟਿਆਣਾ ਹੈ, ਜਿਨਾਂ ਨੂੰ ਪੁਰਾਤਨ ਵਿਚਾਰਾਂ ਅਨੁਸਾਰ ਪਰਮ ਤੱਤ ਨੂੰ ਪ੍ਰਾਪਤ ਹੋਏ ਸਮਝਿਆ ਜਾਂਦਾ ਸੀ । ਕਿਉਂਕਿ ਇਸ ਤੋਂ ਅੱਗੇ ਚਰਚਾ ਪਰਮ ਤੱਤ ਦੀ ਪ੍ਰਾਪਤੀ ਦੇ ਸਿਧ ਤਿੰਨ ਸਾਧਨਾਂ ਉਦਾਲੇ ਘੁੰਮਣ ਲਗਦੀ ਹੈ । ਪਹਿਲਾ ਸਾਧਨ ਸੂਤੀ ਅਥਵਾ ਸੁਣੀ ਹੋਈ ਹਮ ਵਿਦਿਆ, ਵੇਦ, ਆਦਿ ਹੈ । ਇਸ ਸ੍ਰੀ ਗਿਆਨ ਅਨੁਸਾਰ ਹੀ ਸਿਧਾਂ, ਪੀਰਾਂ, ਦੇਵਤਿਆਂ, ਨਾਥਾਂ, ਆਦਿ, ਦੇ ਕਲਪ ਬਣੇ ਹਨ, ਦੀਪ ਲੋਕ, ਪਾਤਾਲ ਅਕਾਸ਼ ਧਰਤੀ, ਕਾਲ ਤੋਂ ਰਹਿਤ ਜੀਵਨ, ਸਭ ਗਿਆਨ ਦੀਆਂ ਘਟਨਾਵਾਂ ਹੀ ਹਨ । ਇਸੇ ਗਿਆਨ ਦਾ ਪਾਸਾਰ ਰੂਪ ਈਰ, ਹਮਾ, ਇੰਦਰ, ਯੋਗ ਸ਼ਾਸਤਰ, ਸਿਮਰਤੀ, ਵੇਦ, ਆਦਿ, ਹਨ। ਧਿਆਨ ਰਹੇ ਇਥੇ ਗੁਰੂ ਨਾਨਕ ਸਿਮਰਿਤੀ ਸ਼ਾਸਤਰਾਂ ਨੂੰ ਵੀ ਸ੍ਰੀ ਗਿਆਨ ਦਾ ਪਾਸਾਰ ਹੀ ਆਖਦੇ ਹਨ । ਪਰ ਇਸ ਵਿਆਖਿਆ ਵਿਚ ਗੁਰੂ ਨਾਨਕ ਦੀ ਵਿਰਤੀ ਫਿਰ ਵਿਸਮਾਦ ਦਾ, ਵੇਣਿਕ ਵਿਰਤੀ ਹੈ । ਉਹ ਵੱਖ ਵੱਖ ਤਥਾਂ ਨੂੰ ਤਾਰਕਿਕ ਕਰਮ ਤੋਂ ਸੁਤੰਤਰ, ਕਲਤਰੇ, ਬਿਆਨ ਕਰਦਾ ਹੈ । ਇਸ ਤਰਾਂ ਵਿਸਮਾਦ ਭਾਵੇਂ ਵਧ ਜਾਂਦਾ ਹੈ, 34