ਪੰਨਾ:Alochana Magazine October 1964.pdf/29

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਆਮ ਵਰਤਿਆ ਜਾਂਦਾ ਪ੍ਰਤੀਕ ਤਿੰਝਣ ਸੀ। ਚਾਤ੍ਰਿਕ ਨੇ ਭੀ ਪੰਜਾਬੀ ਰਵਾਇਤ ਅਨੁਰਾਰ ਅਜਿਹੇ ਚਿੰਨ੍ਹ ਅਲੰਕਾਰ ਆਦ ਵਰਤੋਂ ਵਿਚ ਲਿਆਂਦੇ ਜਿਹੜੇ ਸਾਹਿਤਕ ਪਰੰਪਰਾ : ਸਾਂਸਕ੍ਰਿਤਕ ਪਿਛੋਕੜ ਨਾਲ ਤਾਲ ਮੇਲ ਪੈਦਾ ਕਰਨ । ਉਹ ਲਿਖਦਾ ਹੈ :- ਛੱਡ ਤਿੰਵਣ ਕਰ ਸੁੰਝਾ ਵਿਹੜਾ, ਉੱਠ ਉੱਠ ਜਾਵਣ ਸਈਆਂ । ਇਕ ਗਈਆਂ ਇਕ ਡਲੇ ਚੜੀਆਂ, ਇਕ ਦਾਜ ਸਮੇਟਣ ਪਈਆਂ । ਅਸਾਂ ਭੀ ਜਾਣਾ ਢਿਲਣ ਆਇਆ, ਪਰ ਚਰਖਾ ਕਿਉਂ ਚਾਈਏ, ਓਨੀਆਂ ਤੰਦਾਂ ਆਪਣੀਆਂ ਨੇ, ਜਿੱਨੀਆਂ ਕੱਤੀਆਂ ਗਈਆਂ । ਪਰੰਤੂ ਏਨਾ ਕੁਝ ਹੋਣ ਤੇ ਭੀ ਚਾਤ੍ਰਿਕ ਦਾ ਰਹੱਸ ਨਿਰੋਲ ਸੂਫ਼ੀਆਂ ਵਾਲਾ ਨਹੀਂ ਕਹਿਆ ਜਾ ਸਕਦਾ । ਨਿਰਾ ਵਲਵਲਿਆਂ ਭਰਪੂਰ ਨਹੀਂ ਤੇ ਨਾ ਹੀ ਮਤਿ ਰਹੱਸ ਦੀ ਪੱਧਰ ਦਾ ਹੈ, ਸਗੋਂ ਦੋਵਾਂ ਦੇ ਵਿਚਕਾਰਲਾ ਜਿਹਾ ਪ੍ਰਤੀਤ ਹੁੰਦਾ ਹੈ । ਹਲਕਾ ਜਿਹਾ, ਸ਼ਰਧਾ ਤੇ ਸਿਦਕ ਭਰਪੂਰ, ਥੋੜੀ ਜਿਹੀ ਸੂਫ਼ੀ ਰੰਗਣ ਵਾਲਾ । ਇਸ਼ਕ ਵਿਚ ਜਲ ਰਹੀ ਆਤਮਾ ਦੀ ਕੂਕ ਨਹੀਂ, ਬਿਰਹਾ ਦੀਆਂ ਕਸਕਾਂ ਨਹੀਂ। "ਇਕ ਘੜੀ ਨ ਮਿਲਤੇ ਤਾਂ ਕਲਜੁਗ ਹੋਤਾ ਵਾਲੀ ਕਹਰਾਂ ਦੀ ਤੀਬਰਤਾ ਇਸ ਵਿਚੋਂ ਅਲੋਪ ਹੈ । (ਤੇਰੇ ਦਰ ਦੀ ਕੁੱਤੀ ਹਾਂ' ਵਰਗੇ ਸਮਰਪਣ ਵਾਲੇ ਭਾਵ ਇਸ ਵਿਚੋਂ ਕਾਫੂਰ ਹੋ ਚੁਕੇ ਹਨ, ਗਿਲਾ ਜ਼ਰੂਰ ਉਪਲਬਧ ਹੁੰਦਾ ਹੈ ਪਰ ਉਹ ਭੀ ਮਿੱਠਾ ਮਿੱਠਾ । at