ਪੰਨਾ:Alochana Magazine October 1964.pdf/18

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਤੇ ਮੈਂ ਡਰਦਾ ਹਾਂ ਦੀ ਬੀਨ ਬਹੁਤ ਵੱਡਮੁੱਲੀ, ਮਹੱਤਵਸ਼ੀਲ ਤੇ ਅਰਥ-ਭਰਪੂਰ ਹੈ... ਅਜੋਕੀ ਵਿਆਹੁਤਾ ਜ਼ਿੰਦਗੀ ਵਿਚ ਪਤੀ ਜਾ ਰੋਲ-ਕਮਾ ਕੇ ਲਿਆਉਣਾ ਤੇ ਵਹੁਟੀ ਨੂੰ ਸੌਂਪਣਾ--ਕਦੇ ਕਦੇ ਉਸ ਦੇ ਬਚੇ ਦਾ ਪਿਤਾ ਬਣ ਜਾਣਾ । ਜੇ ਇਹ ਵਿਸ਼ਾ ਕਲਾ ਦੀ ਚਾਸ਼ਨੀ ਵਿਚ ਚੰਗੀ ਤਰ੍ਹਾਂ ਗੁੰਨ ਕੇ ਪੇਸ਼ ਹੋ ਸਕਦਾ ਤਾਂ ਇਸ ਦੇ ਅਰਥ ਤੇ ਪ੍ਰਭਾਵ ਹੋਰ ਸ਼ਕਤੀਸ਼ਾਲੀ ਹੋ ਜਾਣੇ ਸਨ । ਟਿੱਪਸ' ਦਾ ਵਿਸ਼ਾ ਅਸਲੋਂ ਸਾਧਾਰਨ, ਅਰਥ-ਹੀਣ ਤੇ ਥੋਥਾ ਤੇ ਇਸ ਦਾ ਮਜਮੇ ਵਾਲਿਆਂ ਵਰਗਾ ਭਾਸ਼ਨਕਾਰੀ ਅੰਦਾਜ਼, ਇਸ ਨੂੰ ਹੋਰ ਵੀ ਪੇਤਲਾ 'ਤੇ ਅਸ਼ਲੀਲ ਬਣਾ ਦਿੰਦਾ ਹੈ । | ਸਮੁੱਚੇ ਰੂਪ ਵਿਚ ਉਪਰੋਕਤ ਸਾਰੀਆਂ ਕਹਾਣੀਆਂ ਦਾ ਵਿਸ਼ਾ-ਵਸਤੂ ਲੱਗ ਗ ਇਕ ਸਮਾਨ ਹੈ, ਅੰਤਰ ਕੇਵਲ ਲੇਖਕਾਂ ਦੀ ਵਿਸ਼ੇ ਨਿਬਾਹ ਪ੍ਰਤੀ ਅਪਣਾਈ ਪਹੁੰਚ ਤੇ ਦ੍ਰਿਸ਼ਟੀ ਕੋਨ ਦਾ ਹੀ ਹੈ । ਇਨ੍ਹਾਂ ਵਿਚ ਯਨਿ (Sex) ਦਾ ਅਵੀਵਿਅੰਜਨ ਡੂੰਘਾ, ਅਰਥ-ਭਰਪੂਰ ਤੇ ਸੰਕੇਤਕ ਨਹੀਂ ਸਤੱਈ ਤੇ ਪ੍ਰਣਹੀਣ ਹੈ । ‘ਤੇੜ ਵਿਚ ਚਿੰਨ੍ਹਾਂ ਤੇ ਸੰਕੇਤਾਂ ਦੀ ਸੁਚੱਜੀ ਵਰਤੋਂ ਦੁਆਰਾ ਅਸੀਤ ਨੇ ਕਹਾਣੀ ਦੀ ਚੂਕ ਨੂੰ ਨੰਗੇਜ ਤੇ ਅਸ਼ੀਲਤਾ ਦੇ ਝੰਡਿਆਂ ਨਾਲ ਝਰੀਟੀ ਜਾਣ ਤੋਂ ਤਾਂ ਅਵੱਸ਼ ਬਚਾ ਲਇਆ ਹੈ ਪਰ ਨਿਰੀ ਕਾਮ-ਲਾਲਸਾ ਤੇ ਉਸਦੀ ਪਤੀ ਦੀ ਤਾਂਘ, ਆਪਣੇ ਆਪ ਵਿਚ ਕੋਈ ਪ੍ਰਸੰਸਾ-ਯੋਗ ਵਿਸ਼ਾ ਨਹੀਂ । “ਪਰ ਵਿਰੱਸ਼ ਲਈ'ਵਿਚ ਘੱਟੋ ਘੱਟ ਸਾਮਾਜਿਕ ਵਰਤਾਰੇ ਪ੍ਰਤੀ ਕਟਾਖ਼ਸ਼ ਤੇ ਵਿਅੰਗ ਤਾਂ ਹੈ । | ਅੱਜ ਦੇ ਦੌਰ ਵਿਚ, ਵਧਦੀ ਹੋਈ ਵਿਗਿਆਨਿਕ ਮਨੋਸਥਿਤੀ ਤੇ ਮਨੋਵਿਗਿਆਨਿਕ ਵਿਸ਼ਲੇਸ਼ਨ ਨੇ ਮਨੁਖ ਪਾ# ਪਿਆਰ ਦੀ ਭਾਵਨਾਤਮਿਕ, ਭਾਵਿਕ ਅਤੇ ਰੁਮਾਂਟਿਕ ਅਪੀਲ ਕਾਫ਼ੀ ਹੱਦ ਤੱਕ ਖੁਹ ਲਈ ਹੈ ਪਰ ਫਿਰ ਵੀ ਇਹ ਸਾਂਭਣ-ਯੋਗ ਪੂੰਜੀ, ਸਾਡੇ ਕੁਝ ਇਕ ਸੁਹਿਰਦ ਤੇ ਸੂਖਮ-ਭਾਵੀ ਕਹਾਣੀਕਾਰਾਂ ਦੀਆਂ ਲਿਖਤਾਂ ਵਿਚ ਸੁਰੱਖਿਅਤ ਹੈ । ਜਿਵੇਂ:- “ਅਲਵਿਦਾ ਨਹੀਂ।' (ਸੁਖਬੀਰ - ਆਰਸੀ • ਜੂਨ 1964) :ਸੈ ਅੱਖਾਂ ਵਾਲੀ ਝੀਲ’ (ਦੇਵਿੰਦਰ ਸਤਿਆਰਥੀ - ਆਰਸੀਂ ਜੂਨ 1984) “ਵਿਚਲਾ ਆਦਮੀ (fਪਿਆਰਾ ਸਿੰਘ ਭੋਗਲ - ਪ੍ਰੀਤਮ - ਅਪ੍ਰੈਲ 1964) ‘ਅਲਵਿਦਾ ਨਹੀਂ ਨਿਸ਼ਕਾਮ ਤੇ ਬੇਲਾਗ ਪਿਆਰ ਦੀ ਸੂਖਮਤਾ, ਕੋਮਲਤਾ ਤੇ ਉਸਾਰੂ ਸ਼ਕਤੀ ਸਬੰਧੀ ਇਕ ਹਜ-ਮਈ ਕਿਰਤ ਹੈ । ਪਰ ਕਹਾਣੀ ਦੀ ਸਿਖਰ ਇਕ ਭੁਲੇਖੇ ਦਾ ਭਰਮ ਤੋੜਦੀ ਹੈ, ਜਿਸ ਵਿਚ ਵਿਹੁਲਾ ਵਿਅੰਗ ਲੁਪਤ ਹੈ । “ਲੈ ਅੱਖਾਂ ਵਾਲੀ ਝੀਲ” , ਨੁੱਖ ਦੇ ਹੱਥਾਂ ਵਿਚ ਰੰਗ ਦੇ ਪੱਤੇ ਹੁੰਦਿਆਂ ਬਦਰੰਗੀ ਤੋਂ ਹਾਰ ਖਾ ਜਾਣ ਦੀ ਹਿਰਦੇ-ਵੇਦਕ ਤੇ ਮਰਮ-ਸਪਰਸ਼ੀ ਦੁਰਘਟਨਾ ਦਾ ਕਲਾਮਈ ਪ੍ਰਤੀਕਾਤਮਿਕ ਤੇ ਬੌਧਿਕ ਵਿਸ਼ਲੇਸ਼ਣ ਹੈ । ਸਤਿਆਰਥੀ ਦਾ ਬਿਆਨ ਬੌਧਿਕ ਤੇ ਬੋਝਲ ਹੁੰਦਿਆਂ ਵੀ ਰੌਚਿਕਤਾ ਤੋਂ ਸੱਖਣਾ ਨਹੀਂ। ਉਸਨੂੰ ਮਿਥਿਹਾਸਿਕ ਚਿੰਨ੍ਹਾਂ ਤੇ ਹਵਾਲਿਆਂ