ਪੰਨਾ:Alochana Magazine October 1961.pdf/39

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਲੇਖਕ : ਬੁਧਦੇਵ ਬੋਸ ਅਨੁਵਾਦਕ : ਜਗਜੀਤ ਸਿੰਘ ਆਨੰਦ ਰਵੀਂਦਨਾਥ ਦੀ ਲੇਖ ਤੇ ਵਾਰਤਕ ਕਲਾ (ਲੜੀ ਜੋੜਨ ਲਈ ਵੇਖੋ ਅੰਕ ਜੂਨ ੧੯੬੧) ਇਸ ਤੋਂ ਪਿਛੋਂ ਸਾਡੇ ਨਾ ਚਾਹਣ ਦੇ ਬਾਵਜੂਦ ਮੰਨਣਾ ਹੀ ਪੈਂਦਾ ਹੈ ਕਿ ਭਗਵਾਨ ਦੇ ਰਾਜ ਵਿੱਚ ਨਿਆਂ ਵਰਗੀ ਕੋਈ ਚੀਜ਼ ਨਹੀਂ; ਕਿ ਪ੍ਰਤਿਭਾ ਨਾਮੀ ਰਹੱਸਭਰੀ ਵਸਤੂ ਨਾਵਾਜਿਬ ਤੌਰ ਤੇ ਸਾਡੇ ਉੱਤੇ ਜਿੱਤ ਪ੍ਰਾਪਤ ਕਰ ਲੈਂਦੀ ਹੈ-ਮੁਕੱਰਰ ਸ਼ਾਸਤ੍ਰ ਨਾ ਪੜ੍ਹ ਕੇ ਭੀ, ਉਮਰ ਵਿੱਚ ਤਕਰੀਬਨ ਨਾਬਾਲਗ਼ ਹੋ ਕੇ ਭੀ, ਏਥੋਂ ਤਕ ਕਿ ਵਿਚਾਰ ਗੋਚਰ ਵਿਸ਼ਯ ਵਿੱਚ ਬਹੁਤ ਹੀ ਥੋੜਾ ਗਿਆਨ ਰੱਖਦੇ ਹੋਏ ਭੀ ਸਹਜੇ ਹੀ ਸਾਡੇ ਉਤੇ ਜਿੱਤ ਪ੍ਰਾਪਤ ਕਰ ਲੈਂਦੀ ਹੈ । ਉਹ ਜਿਹੜੇ ਆਪ ਰਚਨਾਤਮਕ ਪ੍ਰਤਿਭਾ ਵਾਲੇ ਲੇਖਕ ਹਨ, ਉਹ ਸਾਹਿੱਤ ਜਾਂ ਸੰਬੰਧਿਤ ਵਿਸ਼ਯ ਵਿੱਚ ਜੋ ਆਖਦੇ ਹY ਉਸ ਦਾ ਮੁੱਲ ਸੁਤੇ ਸਿੱਧ ਹੀ ਹੈ, ਇਹ ਆਖਣ ਵਿੱਚ ਕੋਈ ਭੁਲ ਨਹੀਂ ਕਿਉਂਕਿ ਅਸੀਂ ਵੇਖਦੇ ਹਾਂ ਕਿ ਪੰਡਿਤ ਲੋਕ ਜੁਗ ਜੁਗ ਵਿੱਚ ਉਨਾਂ ਦੀਆਂ ਲਿਖਤਾਂ ਦੀ ਵਿਆਖਿਆ ਲਿਖਦੇ ਰਹਿੰਦੇ ਹਨ, ਪਰ ਪੰਡਿਤਾਂ ਦੀ ਖੋਜ ਨਾਲ ਜਾਣ ਪਛਾਣ ਭੀ ਕਵੀਆਂ ਲਈ ਜ਼ਰੂਰੀ ਨਹੀਂ ਹੁੰਦੀ । | ਕਵੀ-ਸਮਾਲੋਚਕ ਦਾ ਮਨ ਕਿਵੇਂ ਕੰਮ ਕਰਦਾ ਹੈ, ਸਾਡੀ ਭਾਸ਼ਾ ਵਿੱਚ ਰਵੀਂਦ੍ਰਨਾਥ ਨੂੰ ਉਸ ਦਾ ਬੇਮਿਸਾਲ ਉਦਾਹਰਣ ਕਹਿਆ ਜਾ ਸਕਦਾ ਹੈ । ਉਨ੍ਹਾਂ ਦੇ ਲੇਖਾਂ ਵਿੱਚ ਮਿਸਾਲਾਂ ਦੀ ਭਰਮਾਰ ਵੇਖ ਕੇ ਕਿਸੇ ਨੇ ਆਖਿਆ ਕਿ ਉਹ ਥਾਏਂ-ਕੁਥਾਏਂ ਅਕਾਰਣ ਹੀ ਕਵਿਤਾ-ਪਣ’’ ਕਰਦੇ ਹਨ । ਇਹ ਗੱਲ ਠੀਕ ਨਹੀਂ, ਸਾਡੇ ਚੇਤੇ ਰਖਣ ਜੋਗ ਹੈ ਕਿ ਉਪਮਾ ਬਿਨਾ ਫਲਾਸਫ਼ੀ ਚਲ ਨਹੀਂ ਸਕਦੀ, ਉਪਨਿਸ਼ਦਾਂ ਤੇ ਪਲੇਟੋ ਤੋਂ ਸ਼ੁਰੂ ਕਰਕੇ ਉਸ ਦੇ ਉਦਾਹਰਣ ਬੇਅੰਤ ਹਨ । ਸੋ ਇਹ ਧਿਆਨ-ਯੋਗ ਹੈ ਕਿ ਰਵੀਦਨਾਥ ਦੇ ਜਵਾਨੀ ਸਮੇਂ ਦੇ ਸਾਮਾਜਿਕ ਤੇ ਰਾਜਨੀਤਕ ਲੇਖ ਬਾਕਾਇਦਾ ਤੱਥੀ ਭਸ਼ਾ ਵਿੱਚ ਰਖੇ ਗਏ ਹਨ, ਜਿਸ ਨੂੰ ਠੇ ਤੋਂ ਠੇਠ ਵਾਰਤਕ ਆਖਿਆ ਜਾਂਦਾ ਹੈ, ਉਹ ਭੀ ਉਨ੍ਹਾਂ ਬਹੁਤ ਲਿਖੀ ਹੈ ; ਤਵ ਵਿੱਚ “ਸਬਜ਼ ਪੱਤ” ਤੋਂ ਪਹਲਾਂ ਤਕ ਲੇਖਾਂ ਤੇ ਕਥਾ ਸਾਹਿੱਤ ਵਿੱਚ 39