ਪੰਨਾ:Alochana Magazine October 1961.pdf/23

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਬਾਬੇ ਆਖਿਆ, “ਕੁਛ ਮੰਗੁ' । ਤਬ ਗੁਰੂ ਅੰਗਦ ਆਖਿਆ, ‘ਜੀ ਪਤਿਸਾਹੁ ! ਤੁਧੁ ਭਾਵੈ ਤਾਂ ਇਹ ਜੋ ਸੰਗਤਿ ਨਾਲ ਤੁਟੀ ਹੈ, ਸੋ ਲੜਿ ਲਾਈਐ ' । ਤਬ ਬਚਨ ਹੋਇਆ, ਗੁਰ ਅੰਗਦ ਨੂੰ ਜੋ, 'ਤੇਰਾ ਸਦਕਾ ਸਭਾ ਬਖਸ਼ੀ । ਤਬ ਗੁਰੂ ਅੰਗਦ ਪੈਰੀ ਪਇਆ । ਇਸ ਤਰ੍ਹਾਂ ਗੁਰੂ ਨਾਨਕ ਦੇਵ ਜੀ ਦੇ ਜੋਤੀ ਜੋਤ ਸਮਾਣ ਪਿਛੋਂ ਗੁਰੂ ਗੱਦੀ, ਗੁਰੂ ਅੰਗਦ ਨੂੰ ਮਿਲੀ ਅਤੇ ਇਸ ਮਰਯਾਦਾ ਨੂੰ ਸਰਬ ਸੰਗਤ ਨੇ ਕਬੂਲ ਕਰ ਲਇਆ । ਸਾਰੇ ਗੁਰਸਿੱਖੀ ਇਤਿਹਾਸ ਵਿੱਚ, ਇਸ ਗੱਲ ਨੂੰ ਬਹੁਤ ਮਹਾਨਤਾ ਦਿੱਤੀ ਗਈ ਹੈ ਕਿ ਗੁਰੂ ਨਾਨਕ ਦੇਵ ਦੀ ਜੋਤ ਹੀ ਬਾਕੀ ਦੀਆਂ ਨੀਂ ਪਾਤਸ਼ਾਹੀਆਂ ਵਿੱਚ ਜਗਦੀ ਰਹੀ । ਦਬਿਸਤਾਨ ਦਾ ਕਰਤਾ ਮੱਹਸਨ ਫਾਨੀ ਆਪਣੀ ਕਿਤਾਬ ਦੇ ਪੰਨਾ ੨੫੩ ਉਤੇ ਉਤੇ ਇਸ ਗੱਲ ਦਾ ਜ਼ਿਕਰ ਕਰਦਾ ਹੋਇਆ ਲਿਖਦਾ ਹੈ ਕਿ ਗੁਰ ਗੱਦੀ ਦੀ ਇਹ ਵਿਸ਼ੇਸ਼ਤਾ ਸਿੱਖੀ ਦਾ ਸਾਰਿਆਂ ਤੋਂ ਮੁਖੀ ਸਿੱਧਾਂਤ ਸੀ । ਪੁਰਾਣੇ ਢਾਢੀਆਂ ਨੇ ਭੀ ਏਸੇ ਮਰਯਾਦਾ ਦਾ ਜਸ ਗਾਇਆ ਹੈ । ਪੁਰਾਤਨ ਜਨਮ ਸਾਖੀ ਦੇ ਰਚਨ-ਕਾਲ, ਇਸ ਦੇ ਵਿਸ਼ਯ-ਵਸਤੂ ਬਾਰੇ ਵਿਚਾਰ ਕਰਨ ਤੋਂ ਪਿਛੋਂ ਇਸ ਦੀ ਸਾਹਿੱਤਕ ਸ਼ੈਲੀ ਬਾਰੇ ਵਿਚਾਰ ਕਰਨੀ ਜ਼ਰੂਰੀ ਹੈ । ਰਚਨਾਕਾਲ ਬਾਰੇ ਜ਼ਿਕਰ ਕਰਦਿਆਂ ਇਸ਼ ਗੱਲ ਦੀ ਚਰਚਾ ਕੀਤੀ ਗਈ ਸੀ ਕਿ ਉਰਦੂ ਦੇ ਮੁਢਲੇ ਰੂਪ ਦੀ ਸ਼ੈਲੀ ਅਤੇ ਪੁਰਾਤਨ ਜਨਮ ਸਾਖੀ ਦੀ ਵਾਰਤਕ ਸ਼ੈਲੀ ਆਪਸ ਵਿੱਚ ਬਹੁਤ ਮਿਲਦੀ ਜੁਲਦੀ ਹੈ । ਇਸ ਸਿਲਸਿਲੇ ਵਿੱਚ ਕੁਝ ਉਦਾਹਰਣ ਭੀ ਦਿਤੇ ਗਏ ਸਨ । ਜਦੋਂ ਮੁਗਲ ਸਾਮਰਾਜ ਦੀ ਸਥਾਪਨਾ ਪਿਛੋਂ ਉਰਦੂ ਦੇ ਸਾਹਿੱਤਕ ਰੂਪ ਦਾ ਨਿਖਾਰ ਹੋਇਆ ਤਾਂ ਇਹ ਦਰਬਾਰੀ ਬੋਲੀ ਬਨ ਕੇ ਜੰਤਾ ਤੋਂ ਅਡਰੀ ਹੋ ਗਈ । ਪਰ ਇਸਦੇ ਪੁਰਾਤਨ ਰੂਪ ਨੇ ਇੱਕ ਹੋਰ ਧਾਰਾ ਪਕੜ ਲਈ । ਇਸ ਧਾਰਾ ਨੂੰ ਸਾਧ ਭਾਸ਼ਾ ਆਖਿਆ ਜਾਂਦਾ ਹੈ । ਇਹ ਸਾਧ ਭਾਸ਼ਾ ਸ਼ੁੱਧ ਯੁਗ ਵਿੱਚ ਤਾਂ ਇੰਨੀ ਸਾਹਿੱਤਕ ਬਣ ਗਈ ਕਿ ਭਾਈ ਗੁਰਦਾਸ ਦੀਆਂ ਵਾਰਾਂ ਵਿਚਲੇ ਸ਼ਬਦ ਲੋਕਾਂ ਲਈ ਅਪਹੁੰਚ ਹੋ ਗਏ ਤੇ ਭਾਈ ਮਨੀ ਸਿੰਘ ਨੂੰ ਵਾਰਾਂ ਦੀ ਵਿਆਖਿਆ ਵਿੱਚ ਵਾਰਤਕ ਦੀਆਂ ਕਈ ਇੱਕ ਪੁਸਤਕਾਂ ਰਚਨੀਆਂ ਪਈਆਂ । ਪੁਰਾਤਨ ਜਨਮ ਸਾਖੀ ਦੇ ਸ਼ਬਦ-ਜੋੜ, ਗੁਰੂ ਗ੍ਰੰਥ ਸਾਹਿਬ ਵਿੱਚ ਮਿਲਦੇ ਸ਼ਬਦ-ਜੋੜਾਂ ਨਾਲ ਮੇਲ ਖਾਂਦੇ ਹਨ । ਦੋਹਾਂ ਰਚਨਾਵਾਂ ਦੇ ਸ਼ਬਦ-ਜੋੜ ਰਚਨਾਤਮਕ ਤਾਂ ਹਨ ਪਰ ਅਜ ਕਲ, ਦੇ ਸ਼ਬਦ ਜੋੜਾਂ ਦੇ ਟਾਕਰੇ ਵਿੱਚ ਸੰਜੋਗ-ਆਤਮਕ ਹਨ । ਕੁਝ ਫੁਟਕਲ ਸ਼ਬਦਾਂ ਦੇ ਅਧਿਐਨ ਤੋਂ ਪਤਾ ਲਗ ਜਾਏਗਾ ਕਿ ਉਨ੍ਹਾਂ ਦਾ ਰੂਪ