ਪੰਨਾ:Alochana Magazine October 1960.pdf/31

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਵੀ ਕਿਸ ਕਲਿਆਨਕਾਰੀ ਕੰਮ ਵਿਚ ਲਗਾ ਹੋਇਆ ਹੈ, ਇਸ ਦਾ ਪੂਰਨ ਦ੍ਰਿਸ਼ਟਾਂਤ ਅਸੀਂ ਕਾਲੀ ਦਾਸ ਦੇ ਨਾਟਕ ਵਿਚ ਵੇਖਦੇ ਹਾਂ । ਅਪਰਾਧ ਦੀ ਚੋਟ ਬਿਨਾਂ ਕਲਿਆਨ ਨੂੰ ਆਪਣੀ ਸਦੀਵੀ ਉੱਜਲਤਾ ਤੇ ਸ਼ਕਤੀ ਨਹੀਂ ਮਿਲਦੀ । ਸ਼ਕੁੰਤਲਾ ਨੂੰ ਅਸੀਂ ਕਵਿਤਾ ਦੇ ਆਰੰਭ ਵਿਚ ਇਕ ਸੁੰਦਰ ਨਿਹ-ਕਲੰਕ ਲੋਕ ਵਿਚ ਦੇਖਿਆ ਸੀ, ਉਥੇ ਸਰਲ ਅਨੰਦ ਨਾਲ ਉਹ ਆਪਣੀਆਂ ਸਖੀਆਂ, ਬਿਰਛਾਂ ਵੇਲਾਂ ਤੇ ਹੋਰਨਾਂ ਨਾਲ ਘੁਲੀ ਮਿਲੀ ਹੋਈ ਸੀ । ਉਸ ਸਵਰਗ ਵਿਚ ਅਣਦੇਖਿਆ ਅਪਰਾਧ ਆਣ ਘਸਿਆ ਤੇ ਸੁੰਦਰਤਾ ਕੀੜੇ-ਖਾਧੇ ਫੁਲਾਂ ਵਾਂਗ ਮੁਰਝਾ ਕੇ ਡਿਗ ਪਈ । ਉਸ ਤੋਂ ਪਿਛੋਂ ਜਿਆ, ਸੰਸਾ, ਦੁਖ, ਵਿਛੋੜਾ, ਪਛਤਾਵਾ ਅਤੇ ਸਭ ਤੋਂ ਅਖੀਰ ਵਿਚ ਉਚੀ ਸੁਚੀ ਸਵੱਰਗ ਵਿਕ ਖਿਮਾਂ, ਪ੍ਰੀਤ ਤੇ ਸ਼ਾਂਤੀ । ਸ਼ਕੁੰਤਲਾ ਨੂੰ ਇਕੋ ਸਮੇਂ “ਪੈਰਾਡਾਈਜ਼ ਲਾਸਟ' (Paradise Lost) ਤੇ “ਪੈਰਾਡਾਈਜ਼ ਰੀਗੇਨਡ'’ (Paradise Regained) ਕਹਿਆ ਜਾ ਸਕਦਾ ਹੈ । ਪਹਿਲਾ ਸਵਰਗ ਬੜਾ ਨਾਜ਼ਕ ਤੇ ਅਰਖਿਅਤ ਹੈ । ਭਾਵੇਂ ਇਹ ਸੁੰਦਰ ਤੇ ਸੰਪੂਰਣ ਹੈ, ਪਰ ਕੰਵਲ-ਪੱਤਰ ਉਤੇ ਪਈ ਤਰੇਲ ਵਾਂਗ ਖਿਣ-ਸਥਾਈ ਹੈ । ਇਸ ਸੌੜੀ ਸੰਪੂਰਣਤਾ ਦੀ ਸੁੰਦਰਤਾ ਤੋਂ ਮੁਕਤੀ ਮਿਲਣੀ ਹੀ ਚੰਗੀ ਹੈ, ਇਹ ਚਿਰ-ਜਿਉੜੀ ਨਹੀਂ ਅਤੇ ਇਸ ਤੋਂ ਸਾਡੀ ਸਰਬੰਗੀ ਤ੍ਰਿਪਤੀ ਨਹੀਂ ਹੁੰਦੀ : ਅਪਰਾਧ ਮਸਤ ਹਾਥੀ ਵਾਂਗ ਆ ਕੇ ਏਥੋਂ ਦੇ ਕੰਵਲਪੱਤਰਾਂ ਦੇ ਘੇਰੇ ਨੂੰ ਤੋੜ ਦੇਂਦਾ ਹੈ, ਆਪਣੀ ਉਧੜ-ਧੁੰਮੀ ਰਾਹੀਂ ਉਹ ਸਚੇ ਮਨ ਵਿਚ ਜਜ਼ਬਿਆਂ ਦੀ ਉਥੱਲ ਪੁੱਥਲ ਮਚਾ ਦੇਂਦਾ ਹੈ । ਸਹਿਜ-ਸਵਰਗ ਇਸ ਤਰ੍ਹਾਂ ਸਹਿਜੇ ਹੀ ਨਸ਼ਟ ਹੋ ਗਇਆ | ਬਾਕੀ ਰਹਿਆ ਸਾਧਨ-ਸਵਰਗ । ਪਛਤਾਵੇ ਰਾਹੀਂ, ਤਪੱਸਿਆ ਰਾਹੀਂ, ਜਦੋਂ ਉਹ ਸਵਰਗ ਜਿਤਿਆ ਗਇਆ, ਉਦੋਂ ਕੋਈ ਡਰ ਨਾ ਰਹਿਆਂ ਤੋਂ ਇਹ ਸਵਰਗ ਸਦੀਵੀ ਸੀ । | ਮਨੁਖ ਦਾ ਜੀਵਨ ਅਜਿਹਾ ਹੀ ਹੈ। ਬੱਚਾ ਜਿਸ ਸਰਲ-ਸਵਰਗ ਵਿਚ ਰਹਿੰਦਾ ਹੈ, ਉਹ ਸੰਪੂਰਨ ਹੈ, ਪਰ ਛੋਟਾ ਹੈ । ਦਰਮਿਆਨੀ ਉਮਰ ਦੀ ਸਾਰੀ ਨਿਰਾਸ਼ਾ ਤੇ ਦੁਖ, ਸਚੇ ਅਪ੍ਰਾਧ ਦੀ ਚੋਟ ਤੇ ਪਛਤਾਵੇ ਦੀ ਅੱਗ, ਜੀਵਣ ਦੇ ਪੂਰਨ ਵਿਕਾਸ ਲਈ ਲੋੜੀਂਦੀ ਹੈ । ਬੱਚਪਣ ਦੀ ਸ਼ਾਂਤੀ ਤੋਂ ਬਾਹਰ ਨਿਕਲ ਕੇ ਸੰਸਾਰ ਦੇ ਵਿਰੋਧਾਂ ਤੇ ਟੱਕਰਾਂ ਦਾ ਸਾਹਮਣਾ ਨਾ ਕਰਨ ਨਾਲ ਸਿਆਣੀ ਉਮਰ ਦੀ ਸੰਪੂਰਨ ਸ਼ਾਂਤੀ ਦੇ ਆਸ਼ਾ ਬਿਰਥੀ ਹੈ । ਪ੍ਰਭਾਤ ਦੀ ਠੰਢਕ ਜਦੋਂ ਦੁਪਹਿਰ ਦੀ ਤੱਪਸ਼ ਰਾਹੀਂ ਸੜ ਦੀ ਹੈ, ਉਦੋਂ ਹੀ ਸ਼ਾਮ ਦਾ ਲੋਕ ਲੋਕਾਂਤਰ ਵਿਆਪੀ ਆਰਾਮ ਆਉਂਦਾ ਹੈ । ਤੇ ਅਪਰਾਧ ਛਿਨ-ਭੰਗਰ ਨੂੰ ਤੋੜ ਦੇਂਦਾ ਹੈ ਅਤੇ ਪਛਤਾਵਾ ਤੇ ਦੁਖ ਚਿਰ-ਸਥਾਈ ਦਾ ਹੈ । ਸ਼ਕੁੰਤਲਾ ਕਾਵਿ ਵਿਚ ਕਵੀ ਨੇ ਉਸ ਸਵਰਗ ਗੁਆਚੀ ਤੋਂ ਰਗ ਮੁੜ-ਮਿਲੀ ਤਕ ਸਭ ਕੁਝ ਚਿਤਰਿਆ ਹੈ। ਆਰ ਦੀ ਕੁਦਰਤ, ਜੋ ਬਾਹਰੋ ਸ਼ਾਂਤ ਤੇ ਸੁੰਦਰ ਹੈ, ਪਰ ਜਿਸ ਦੀ ਪ੍ਰਚੰਡ ਜਾਂਦਾ ਨੂੰ ਬਣਾਉਂਦਾ ਹੈ । "ਸ਼ਤਾ ' ਸਵਰਗ ੨੯