ਪੰਨਾ:Alochana Magazine October 1959.pdf/45

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਤੇ ਜਦ ਕਦੇ ਉਸ ਨੇ ਕਿਸੇ ਹੁਸੀਨ ਮਤ ਨੂੰ ਦੇਖਿਆ, ਜਿਸ ਦੇ ਹੁਸਨ ਉਤੇ ਕਈ ਭੰਬਰ ਡਿੱਗ ਰਹੇ ਸਨ ਅਤੇ ਉਸ ਨਜ਼ਾਰੇ ਦੇ ਵਿਸਤਾਰ ਚੋਂ ਉਸ ਨੇ ਜਾਚਿਆ ਕਿ ਉਹ ਔਰਤ ਇਸ਼ਕ ਦੇ ਬਹਾਨੇ ਜਿਸਮ ਦਾ ਸਵਾਦ ਮਾਣਦੀ ਹੈ ਹਰ ਕਿਸੇ ਤੋਂ ਤਾਂ ਕਟਾਖਸ਼-ਮਈ ਅੰਦਾਜ਼ ਨਾਲ ਉਸ ਨਜ਼ਾਰੇ ਨੂੰ ਬੇਨਕਾਬ ਕਰਦਿਆਂ ਉਸ ਨੇ ਕਹਿਆ : . ਸਜਨੀ ! ਤੇਰੇ ਮਸਤ ਨਰਗਸੀ ਨੈਣ · . ਇਸ਼ਕ ਨੂੰ ਨੰਗਾ ਕਰਦੇ ਹੈਣ ! ਸਜਨੀ ਇਸ ਵਿਚ ਕਿਹੜਾ ਰਾਜ਼, ਅੱਜ ਜੇ ਸੁਰਤ ਕਿਸੇ ਪ੍ਰੇਮੀ ਦੀ ਬਣ ਕੇ ਮਸਤ ਚਕੋਰ ਲਾ ਲਾ ਸਜਰਾ ਜ਼ੋਰ, ਚੰਨ-ਰੰਗੀਆਂ ਰਸ ਪੂਰਤ ਬੁਲੀਆਂ ਵਲ ਕਰਦੀ ਪ੍ਰਵਾਜ਼ ! ਏਸੇ ਤਨਜ਼ ਭਰੀ ਦਿਸ਼ਟੀ ਨਾਲ ਉਸ ਨੇ ਨਵੇਂ ਯੁੱਗ ਦੇ ਰਾਂਝਿਆਂ ਦਾ ਮਖੌਲ ਉਡਾਇਆ ਜੋ ਇਸ਼ਕ ਤੋਂ ਕੋਰੇ ਹੁੰਦੇ ਹੋਇਆਂ ਬਹਾਨਾ ਪਾ ਕੇ ਪਿਆਰ ਦਾ ਆਪਣੀਆਂ ਦਹਿਲੀਜ਼ਾਂ ਤੇ ਨਵੀਆਂ ਤੋਂ ਨਵੀਆਂ ਸ਼ਕਲਾਂ ਉਡੀਕਦੇ ਹਨ । ਉਨ੍ਹਾਂ ਦੇ ਮਨ ਜਿਸ ਤਰ੍ਹਾਂ ਕੰਮ ਕਰਦੇ ਉਸ ਨੇ ਅਨੁਭਵ ਕੀਤੇ ਉਸ ਨੂੰ ਉਸ ਨੇ ਬਿਆਨਿਆ : ਕਿਤੋਂ ਆ ਵੱਜੇ, ਕੋਈ ਹੂਰ ਵੇ ਦੇਹ ਭਰ ਜਾਏ ਨਾਲ ਸਰੂਰ ਵੇ ! ਦਿਲਾਂ ਦਾ ਕੀ ਦੇਣਾ । ਦਿਲਾਂ ਦੇ ਕੀ ਲੈਣਾ ? ਲੰਮਿਆਂ ਕਿੱਸਿਆਂ ਵਿਚ ਕੀ ਪੈਣਾ ! ਮੇਲ, ਜੁਦਾਈਆਂ ਅਸੀਂ ਨਾ ਚਾਹੁੰਦੇ, ਰੂਪ-ਮੱਤੀ ਦਾ ਇਕੋ ਹੁਲਾਰਾ ਪਲ ਦੇ ਪਲ ਮਨਜ਼ੂਰ ਵੇ ਕਿਤੋਂ ਆ ਵੱਜੇ ... ... ... ...