ਪੰਨਾ:Alochana Magazine October 1958.pdf/51

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਰਾਮ ਸਿੰਘ ਭਾਈ ਗੁਰਦਾਸ ਦੀਆਂ ਵਾਰਾਂ ਦੀ ਭੂਮਿਕਾ ( ਨੰਬਰ ੧). ਵਾਰਾਂ ਵਿਚ ਵਿਸਮਾਦਕ ਭਾਵ ਭਾਈ ਗੁਰਦਾਸ ਦੀ ਕਵਿਤਾ ਦਾ ਕੇਂਦਰੀ ਮੰਤਵ ਪਾਠਕਾਂ ਨੂੰ ਰੱਬ ਦੇ ਅਨੁਭਵੀ ਬਨਾਉਣਾ ਹੈ । ਗੁਰੂ ਨਾਨਕ ਦੇ ਜੀਵਨ ਤੇ ਲਿਖਤਾਂ ਦਾ ਪ੍ਰਧਾਨ ਆਦਰਸ਼ ਭੀ ਇਹੀ ਸੀ । ਸਿਖ ਲਹਿਰ ਦੇ ਮਨੋਰਥਾਂ ਵਿਚ ਸਭ ਤੋਂ ਵਡੀ ਥਾਂ ਆਤਮਿਕ ਜੀਵਨ ਨੂੰ ਜਨ ਸਾਧਾਰਣ ਦੀ ਪਹੁੰਚ ਵਿਚ ਲਿਆਉਣ ਵਲ ਦਿਤੀ ਜਾਂਦੀ ਰਹੀ ਹੈ । ਭਾਈ ਗੁਰਦਾਸ ਸਿਖ ਲਹਿਰ ਦਾ ਸੇਵਕ ਸੀ, ਆਪਣੀ ਕਵਿਤਾ ਵਿਚ ਉਸ ਨੇ ਸਿਖ ਗੁਰੂਆਂ ਤੇ ਉਨ੍ਹਾਂ ਦੇ ਪ੍ਰੇਮੀਆਂ ਦਾ ਸਤਿਕਾਰ ਵਧਾਉਣ ਲਈ ਬਹੁਤ ਯਤਨ ਕੀਤਾ। ਸਿਖ ਪੰਥ ਲਈ ਉਸ ਦੇ ਦਿਲ ਵਿਚ ਅਪਾਰ ਸ਼ਰਧਾ ਸੀ, ਇਸ ਦੇ ਵਿਰੋਧੀਆਂ ਤੇ ਈਰਖਾਲਆਂ ਦਾ ਉਹ ਜ਼ਬਾਨ, ਕਲਮ ਤੇ ਕਰਮ ਰਾਹ] ਦਲੇਰ ਟਾਕਰਾ ਕਰਦਾ ਰਹਿਆ । ਪਰ ਉਸ ਦੀ ਕਵਿਤਾ ਵਿਚ ਇਸ ਟਕਰ ਨਾਲੋਂ ਰੱਬ ਲਈ ਉਤਸਾਹ ਦਾ ਵਾਯੂਮੰਡਲ ਵਧੇਰੇ ਭਰਪੂਰ ਹੈ । ਉਹ ਖੁਲ ਕੇ ਰੱਬ ਦੀ ਪ੍ਰਸ਼ੰਸਾ ਕਰਦਾ ਹੈ ਤੇ ਉਸ ਨੂੰ ਪ੍ਰੇਮ ਕਰਨ ਲਈ ਪਾਠਕਾਂ ਨੂੰ ਪ੍ਰੇਰਦਾ ਹੈ । ਇਹ ਪੱਖ ਹੋ 3 ਸਭ ਪੱਖਾਂ ਨਾਲੋਂ, ਉਸ ਦੀ ਕਵਿਤਾ ਦਾ ਵਧੀਕ ਮਹੱਤਵ-ਪੂਰਣ ਪੱਖ ਹੈ । ਉਸ ਦੇ ਸਹਿਤ ਵਿਚੋਂ ਸਿਖ ਲਹਿਰ ਦੇ ਸਾਮਜਿਕ ਵਿਕਾਸ ਨੂੰ ਸਮਝਣ ਲਈ ਕੁਝ ਸਹਾਇਤਾ ਮਿਲ ਜਾਂਦੀ ਹੈ, ਪਰ ਇਸ ਸਾਹਿਤ ਦੀ ਸਹੀ ਵੀਚਾਰ ਤਦ ਤਕ ਨਹੀਂ ਹੋ ਸਕਦੀ, ਜਦ ਤਕ ਇਸ ਦੇ ਕੇਂਦਰੀ ਵਿਸ਼ੇ ਦੀ ਵੀਚਾਰ ਨ ਕਰੀਏ । ਭਾਈ ਗੁਰਦਾਸ ਸਿਖ ਹਰ ਦੀ ਸੇਵਾ ਕਰਦਿਆਂ ਹੋਇਆਂ ਇਸ ਦੇ ਮੁਲ ਨਿਸ਼ਾਨੇ ਨੂੰ ਅਖੋਂ ਉਹਲ ਨਹੀਂ ਕਰਦਾ-ਉਹ ਨਿਰਾ ਆਪਣੇ ਪੰਥ ਦਾ ਵਾਧਾ ਚਾਹੁਣ ਵਾਲਾ ਮਿਸ਼ਨਰੀ ਨਹੀਂ, ੧੦ਬਾ ਵਿਚ ਰੱਬ ਦਾ ਪ੍ਰੇਮ ਜਗਾਉਣ ਦਾ ਯਤਨ ਕਰਨ ਵਾਲਾ ਸੰਤ ਹੈ । | ਆਤਮਿਕ ਜੀਵਨ ਲਈ ਉਤਸਾਹ ਜਗਾਉਣ ਵਾਸਤੇ ਭਾਈ ਗੁਰਦਾਸ ਨੇ ਰੱਬ ਦਾ ਜਸ ਬੜੇ ਵਿਸ਼ਾਲ ਢੰਗ ਨਾਲ ਕੀਤਾ ਹੈ । ਕੁਝ ਵਾਰਾਂ ਤੋਂ ਜਿਧੀ ਰਬ ਵੀ s