ਪੰਨਾ:Alochana Magazine October 1958.pdf/38

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਤਿੱਬ ਖ਼ੈਰੁਲ ਬਸ਼ਰ (ਮੁਹੰਮਦ ਅਬਦੁਲ ਲਤੀਫ਼), ਕਰਾਬਾਦੀਨ ਕਾਦਰੀ (ਨਾਮਾਲੂਮ ਲੇਖਕ), ਡਿੱਬ ਦਾਰੂ-ਸ਼ਿਫ਼ਾ, ਤਿੱਥ ਅਜ਼ਮਾਇਸ਼ੀ ਅਲਮਾਰੂਫ਼ ਖ਼ਾਨਾ ਸ਼ਿਫ਼ਾ (ਸਾਈਂ ਬਖਸ਼ ਨਾਸੀ) ਆਦਿ ਪ੍ਰਸਿਧ ਹਨ, ਤੇ ਇਹ ਪੁਸਤਕਾਂ ਕਰਾਬਾਦੀਨ ਕਾਦਰੀ ਤੋਂ ਬਿਨਾਂ ਬਾਕੀ ਸਭ ਪੰਜਾਬੀ ਨਜ਼ਮ ਵਿਚ ਹਨ । ਇਨ੍ਹਾਂ ਵਿੱਚ ਹੀ ਰਸਾਲਾ ਕਬਰੀਆ ਨਾਮੀ ਇਕ ਪ੍ਰਸਿੱਧ ਪੁਸਤਕ ਤਿੱਬ ਯੁਨਾਨੀ ਦੀ ਵੀ ਹੈ ਜੋ ਰਸਾਲਾ ਕਾਨੂੰਨਚਾ, ਦਾ ਅਨੁਵਾਦਕ ਹਕੀਮ ਮੁਹੰਮਦ ਦੀਨ ਵਸਨੀਕ ਕਸਬਾ ਜੰਡਿਆਲਾ ਕਲਸਾਂ, ਤਹਿਸੀਲ ਰਈਆ, ਜ਼ਿਲਾ ਸਿਆਲਕੋਟ ਨੇ ਸੰਨ ੧੮੯੫ ਈ: ਵਿਚ ਲਿਖ ਕੇ ਮੁਕੰਮਲ ਕੀਤੀ ਸੀ । | ਰਸਾਲਾ ਕਬਰੀਆ ਦੇ ਮੁੱਢਲੇ ਸਫ਼ੇ ਤੇ ਹੀ ਲਿਖਿਆ ਹੈ ਕਿ ਇਹ ਰਸਾਲਾ ਯੂਨਾਨ ਦੇ ਪ੍ਰਸਿੱਧ ਹਕੀਮ ਬੁਕਰਾਤ ਨੇ, ਜਿਸ ਨੂੰ ਅੰਗ੍ਰੇਜ਼ੀ ਵਿਚ (Hippocrates) ਕਹਿੰਦੇ ਹਨ, ਯੂਨਾਨੀ ਬੋਲੀ ਵਿਚ ਲਿਖਿਆ ਸੀ । ਬੁਕਰਾਤ, ਜਿਸ ਨੇ ਕਿ ਪਹਿਲੇ ਪਹਿਲ ਯੂਨਾਨ ਵਿਚ ਇਲਮ ਹਿਕਮਤ ਦਾ ਪ੍ਰਚਾਰ ਕੀਤਾ ਇਕ ਮੰਨਿਆ ਪ੍ਰਮੰਨਿਆ ਤਜਰਬੇਕਾਰ ਹਕੀਮ ਸੀ । ਰਸਾਲਾ ਕਬਰੀਆ ਤੋਂ ਬਿਨਾ ਇਲਮ ਹਿਕਮਤ ਬਾਰੇ ਉਸ ਨੇ ਕੁਝ ਹੋਰ ਕਿਤਾਬਾਂ ਵੀ ਲਿਖੀਆਂ ਸਨ | ਕੁਝ ਵਿਦਿਆਰਥੀ ਉਸ ਤੋਂ ਇਸ ਇਲਮ ਬਾਰੇ ਸਿਖਿਆਂ ਵੀ ਲੈਂਦੇ ਸਨ । ਬੁਕਰਾਤ ਦਾ ਸਮਾਂ ਈਸਾ ਤੋਂ ਪਹਿਲਾਂ ਲਗ ਭਗ ੪੬ ਸਾਲ ਹੈ ਜਦ ਕਿ ਯੂਨਾਨ ਵਿਚ ਸ਼ਾਹ ਫੈਲਾਤੀਸ ਦਾ ਰਾਜ ਸੀ । ਯੂਨਾਨ ਦਾ , ਪ੍ਰਸਿੱਧ ਹਕੀਮ ਜਾਲੀਸ, ਜੋ ਇਸ ਤੋਂ ਢੇਰ ਸਮਾਂ ਪਿਛੋਂ ਹੋਇਆ, ਹਜ਼ਰਤ ਈਸਾ ਦਾ ਸਮਕਾਲੀ ਸੀ । ਉਹ ਹਕੀਮ ਬੁਕਰਾਤ ਦੇ ਵਡੱਪਣ ਤੇ ਇਲਮ ਹਿਕਮਤ ਸੰਬੰਧੀ ਤਜਰਬੇ ਦਾ ਖਾਸ ਤੌਰ ਤੇ ਕਾਇਲ ਸੀ | ਬੁਕਰਾਤ ਦੀਆਂ ਲਿਖਤ ਦੇ ਆਧਾਰ ਤੇ ਹੀ ਉਸ ਨੇ ਇਕ ਕਿਤਾਬ ਵੀ ਲਿਖੀ ਸੀ ਜੋ ਤਲਖ਼ੀਸ ਜਾਲੀਨਸ ਦੇ ਨਾਂ ਨਾਲ ਪ੍ਰਸਿੱਧ ਹੈ। ਰਸਾਲਾ ਕਬਰੀਆ, ਜਿਸ ਨੂੰ ਕਬਰ ਵਿਚੋਂ ਨਿਕਲਿਆ ਹੋਣ ਕਰ ਕੇ ਅਸ ਦੂਜੇ ਸ਼ਬਦਾਂ ਵਿਚ ਕਾਲ ਗਿਆਨ ਵੀ ਆਖ ਸਕਦੇ ਹਾਂ, ਹਕੀਮ ਬੁਕਰਾਤ ਦੇ " ਦੇ ਗਿਆਨ ਸੰਬੰਧੀ ਉਮਰ ਭਰ ਦੇ ਤਜਰਬਿਆਂ ਦਾ ਨਿਚੋੜ ਹੈ, ਜੋ ੨੫ ਹੁਕਮਾ ਜਾਂ ਹਦਾਇਤਾਂ ਦੀ ਸ਼ਕਲ ਵਿਚ ਵੰਡਿਆ ਹੋਇਆ ਹੈ । ਇਸ ਦਾ ਵਿਸ਼ਾ ਹੈ ਲੱਛਣ ਜ਼ਾਹਰ ਕਰਨੇ ਅਰਥਾਤ ਰੋਗ ਦੀਆਂ ਨਿਸ਼ਾਨੀਆਂ ਦੱਸਣੀਆਂ । ਇਲਮ ਹਿਕਮਤੇ ਦੇ ਮੁਤਾਬਿਕ ਅਜਿਹੇ ਰੋਗੀ, ਜਿਨਾਂ ਦਾ ਕੋਈ ਇਲਾਜ ਨਹੀਂ ਹੋ ਸਕਦਾ, ਕਿਤਨ ਦਿਨ ਜਾਂ ਕਿਤਨਾ ਚਿਰ ਜੀਉ ਸਕਦੇ ਹਨ, ਇਹ ਅਲਾਮਤਾਂ ਦੱਸਣਾ ਹੈ ਇਸ ਰਸਾਲੇ ਦਾ ਮਨੋਰਥ ਹੈ । ਇਨ੍ਹਾਂ ਹੀ ਤਜfਬਆਂ ਦੇ ਕਾਰਣ, ਜੋ, ੨੫ ਹੁਕਮਾ ਹਦਾਇਤਾਂ ਦੇ ਰੂਪ ਵਿਚ ਦਸੇ ਗਏ ਹਨ, ਹਕੀਮ ਬਕਰਾਤ ਨੂੰ ਇਸ ਸਾਲ ਉਤੇ ਬੜਾ ਮਾਣ ਸੀ, ਜਿਸ ਕਰ ਕੇ ਜਦ ਉਹ ਮਰਨ ਲੱਗਾ ਤਾਂ ਪੁੱਤਾਂ, ਪੋਤਿਆਂ ਨੂੰ ਗੀ ਇਬ ਜਾਂ ਜਾਂ ੩ ਅu