ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
ਚਿੜੀਆਂ ਦਾ ਤੱਕ ਹੋਂਸਲਾ, ਐਧਰ ਆਪਣੇ ਵੱਲ ।
ਕੀ ਤੇਰੀ ਮਰਦਾਨਗੀ, ਕੀ ਇਹ ਤੇਰੀ ਗਲ ? ਪਹਿਲੇ ਆਪਣਾ ਵਤਨ ਕਿਉਂ, ਛੱਡ ਆਇਉਂ ਇਸ ਜਾ । ਭੜਕ ਪਿਉਂ ਪਰ-ਨਾਰ ਦਾ, ਤਾਅਨਾ ਜੇ ਹੁਣ ਖਾ । ਕਰ ਕੇ ਹੁਣ ਭੀ ਹੌਸਲਾ, ਬੰਨ੍ਹੋਂ ਕਮਰਾਂ ਜੇ । ਵਤਨ ਵਸਾਣਾ ਆਪਣਾ, ਨਹੀਂ ਕੋਈ ਦੂਰ ਅਜੇ । ਦਿਨ ਦਾ ਭੁਲਾ ਆ ਵੜੇ, ਜੇ ਘਰ ਆਪਣੇ ਰਾਤ । ਭੁੱਲਾ ਉਹ ਨਾ ਜਾਣੀਏ, ਕਹੀ ਦਾਨਵਾਂ ਬਾਤ । ਪਰ ਜੋ ਦਿਲ ਵਿਚ ਤੁੱਧ ਦੇ, ਰੰਜ ਨਾ ਆਵੇ ਕਾ । ਘੋੜੇ ਦੀ ਤਾਂ ਵਾਗ ਤੂੰ, ਮੇਰੇ ਹੱਥ ਫੜਾ । ਪੱਗ ਉਰਾਂ ਕਰ ਆਪਣੀ, ਸਾਲੂ ਲੈ ਲੈ ਤੂੰ । ਕੱਢ ਲਵਾਂ ਕੁੱਝ ਆਪਣੇ, ਮੈਂ ਭੀ ਦਿਲ ਦਾ ਧੂੰ । ਮਾਰ ਲਿਆ ਜੇ ਜਾਇ ਮੈਂ, ਮਾਲਦੇਵ ਬਲਵੰਤ । ਤਾ ਛਤਰਾਣੀ ਮੁੱਝ ਨੂੰ, ਜਾਣੀ ਮੇਰੇ ਕੰਤ । ਦੇਹ ਇਕ ਵਾਰੀ ਆਗਿਆ, ਤੂੰ ਪਿੱਛੇ ਹਟ ਰਹੁ । ਜੇ ਕਰ ਪਿੱਛੇ ਸੈਂ ਰਹਾਂ, ਲਾਅਨਤ ਮੈਨੂੰ ਕਹੁ । ਮਾਰਾਂ ਸਾਰੀ ਫੌਜ ਨੂੰ, ਮੈਂ ਸਣ-ਰਾਜੇ ਜਾ । ਰਣ ਵਿਚ ਘੋੜਾ ਫੇਰ ਕੇ, ਸਭ ਨੂੰ ਦਿਆਂ ਮੁਕਾ । ਜਿੱਨੇ ਜੋਧੇ ਸੂਰਮੇ, ਗਿਣ ਗਿਣ ਮਾਰਾਂ ਮੈਂ। ਭੁੱਲੇ ਰੁੱਤ ਬਹਾਰ ਦੀ, ਫੱਗਣ ਮਾਂਹ ਦੀ ਤੈਂ । ਐਸੀ ਹੋਲੀ ਜਾਇ ਕੇ, ਓਥੇ ਮੈਂ ਰਚਾਂ । ਲੱਖਾਂ ਖੱਪਰ ਭਰ ਦਿਆਂ, ਇਕ ਦੋਂਹ ਦਾ ਕੀ ਨਾਂ ? ਉਹ ਨਿਕਲਣ ਪਿਚਕਾਰੀਆਂ, ਉੱਡਣ ਉਹ ਗੁਲਾਲ । ਛਿਨ ਮਾਤਰ ਵਿਚ ਕਰ ਦਿਆਂ, ਧਰਤੀ ਸਾਰੀ ਲਾਲ । ਰਾਜਪੂਤ ਦੀ ਅੰਸ ਥੀਂ, ਛਤਰੀ ਦੀ ਮੈਂ ਜਾਂ (ਜਾਈ) ਦੇਹ ਪੱਗ ਬੇਸ਼ਕ ਮੁਝ ਨੂੰ, ਸਰਦੇ ਪਤੀ ਸੁਹਾਗ । ਘਰ ਵਿਚ ਓਥੇ ਆਪਣੇ, ਖੇਡਾਂਗੇ ਚਲ ਫਾਗ । ਛੱਡ ਘਰ ਜੇਕਰ ਆਪਣਾ, ਆਣ ਵੜੇ ਇਸ ਥਾਂ । ਬੋਲੀ ਇਸ ਕਮਜ਼ਾਤ ਦੀ, ਸਹਿਣੀ ਪੈ ਗਈ ਤਾਂ ।
(ਚਲਦਾ) ੮੮