ਪੰਨਾ:Alochana Magazine October 1957 (Punjabi Conference Issue).pdf/75

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਵਿਚ ਨੀਂਦ ਮਿੱਠੀ ਅਜਬ ਖੂਬ ਡਿੱਠੀ, ਆਇਆ ਨਜ਼ਰ ਨਿਆਰਾ ਕੁਦਰਤਮ ਪਿਆਰੇ। ਵਿਚ ਬਾਰ ਦੇ ਯਾਰ ਦੋ ਮਰਦ ਔਰਤ, ਡਿਠੇ ਲਟਕਦੇ ਚਲ ਖਰਾਮ ਪਿਆਰੇ । ਮੇਰੇ ਪਾਸ ਓਵੇਂ ਪੰਹੁਤੇ ਆਣ ਦੋਵੇਂ, ਕਰਦੇ ਨਾਲ ਤਾਜ਼ੀਮ ਸਲਾਮ ਪਿਆਰੇ । ਦੇਕੇ ਤੁਰਤ ਜਵਾਬ ਸਲਾਮ ਦਾ ਮੈਂ, ਪੁੱਛਾਂ ਉਨ੍ਹਾਂ ਥੀਂ ਨਾਮ ਮੁਕਾਮ ਪਿਆਰੇ ! ਕਹਿੰਦੇ ਹਸਕੇ ਅਸੀਂ ਮਾਸ਼ੂਕ ਆਸ਼ਿਕ, ਚੰਦਰ ਬਦਨ ਮਹੀਆਰ ਹੈ ਨਾਮ ਪਿਆਰੇ । ਘਾਇਲ ਜਾਨ ਤੇ ਜਿਗਰ ਫਿਰ ਦੋਵੇਂ, ਕੁੱਠੇ ਇਸ਼ਕ ਦੇ ਅਸੀਂ ਕਤਲਾਮ ਪਿਆਰੇ । ਦਰਦ ਦੋਸਤੀ ਸਾਡੜੀ ਦਰਦ ਦਿਲ ਥੀ, ' ਜ਼ਾਹਿਰ ਕਰੋ ਅੰਦਰ ਖਾਸੋ ਆਮ ਪਿਆਰੇ । (੫) ਚੰਦਰ ਬਦਨ ਸਰਦਾਰ ਅਲੀ ਦਾ :- ਇਹ ਕਿੱਸਾ ਮੌਲਵੀ ਸਰਦਾਰ ਅਲੀ ਵਝਲਾਨਾ ਥਾਨਾਂ ਹੁਜਰਾ ਸ਼ਾਹ ਮੁਕੀਮ ਤਹਿਸੀਲ ਦੀਪਾਲਪੁਰ ਜ਼ਿਲਾ ਮਿੰਟਗੁਮਰੀ ਨੇ ੧੩੩੦ ੮/੧੯੧੨ ਈ: ਵਿਚ ਨਜ਼ਮ ਕੀਤਾ ਸੀ । ਇਸ ਦੇ ਪ੬ ਪੰਨੇ, ਪ੍ਰਤੀ ਪੰਨਾ ੨੭ ਸਤਰਾਂ, ਸਾਈਜ਼ 11"x7" ਹੈ, ਸਤਰਾਂ ਦੀ ਲੰਬਾਈ 6 ਹੈ । ਇਹ ਸੇਵਕ ਸਟੀਮ ਪ੍ਰੈਸ ਲਾਹੌਰ ਵਿਚ ਛਪਿਆ । ਉਰਦੂ ਅੱਖਰਾਂ ਵਿਚ ਹੈ । ਇਸ ਦਾ ਪਹਿਲਾ ਬੈਂਤ ਇਹ ਹੈ : ਅਖ ਹਮਦ ਪਹਿਲਾਂ ਲਾ-ਸ਼ਰੀਕ ਤਾਈ, ਜਿਸ ਥੀਂ ਅਕਰਬੇ ਖਸ਼ੋ ਸੈਨ ਕੀਤੇ । “ਕਛੂਅਨ ਅਹਿਦ’ ਸਬੂਤ ਹੋਇਆ, | ਮਾਈ ਬਾਪ ਨਹੀਂ ਭਾਈ ਲੋਨ ਕੀਤੇ । ਅਤੇ ਅੰਤਲਾ ਬੈਂਤ ਇਹ : ਛੂ ੪ ॥ ਕੋਈ ਆਖ ਕਿੱਸਾ ਅਲਫ਼ ਬੇ ਤਾਕਰ, ਅਮਰ ਮੰਨ ਯਾਰਾਂ ਭਾਰ ਚਾਇਆ ਈ । ੬੪] .