ਪੰਨਾ:Alochana Magazine October, November and December 1987.pdf/95

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਹਨ । ਇਸ ਸੰਗ੍ਰਹਿ ਵਿਚ ਜਵਾਬ, ਮਾਨਵ, ਸ਼ਾਇਦ, ਇਕ ਗੀਤ, ਲਹੂ ਦਾ ਸੋਕ, ਫਾਂਸੀ, ਹਾਕੇ, ਸ਼ੀਸ਼ ਮਹੱਲ, ਧੂਆਂ, ਪੂਰਵ ਸੰਧਿਆ, ਦਸਤਕ, ਜਾਗਦੇ ਰਹੋ, ਇਕ ਸੁਪਨਾ ਹੋਰ, ਦਰਦ, ਦਰਪਨ, ਉਪਕਾਰ, ਲੁੱਕਣਮੀਟੀ, ਬੀਤੇ ਦੀ ਪੈੜ, ਧਰਤੀ, ਰੰਗ, ਸਰਘੀ, ਇਸ਼ਤਿਹਾਰ, ਇਕ ਨਜ਼ਮ-ਸਿਰਜਨਾਂ ਤੋਂ ਪਹਿਲਾਂ, ਆਵਾਜ਼, ਚੌਥਾ ਦਿਨ, ਸਵਰ, ਵਿਸ਼ਵਾਸ, ਅੰਗੂਠੇ ਦਾ ਨਿਸ਼ਾਨ, ਆਤਮ ਹਤਿਆ, ਅਲਵਿਦਾ, ਪੱਥਰ ਤਰਾਸ਼ਾਂ ਦਾ ਸ਼ਹਿਰ, ਮਾਰੂਥਲ, ਸੋਚਦੀ ਹਾਂ, ਪੀੜਾਂ, ਚਾਨਣ, ਰਕਤ ਬੀਚ, ਸਵਤੰਤ੍ਰ ਦਿਵਸ, ਧਰਤੀ ਤੇ ਸੌਰਮੰਡਲ, ਆਰਤਨਾਦ, ਗਣਤੰਤਰ, ਮੰਜ਼ਲ, ਦਰਾਦ, ਨਵਾਂ ਸਾਲ, ਕਲ਼, ਅਜ਼ ਤੇ ਕੋਲ, ਮੀਲ ਪੱਬਰ, ਆਪਣੇ ਸੂਰਜ ਦੀ ਤਲਾਸ਼, ਚਾਬਕ, ਇਕ ਰਵਾਇਤ ਦੀ ਮੌਤ, ਗੀਤ, ਧਰਤੀ ਦਾ ਗੀਤ, ਪਰਛਾਵਾਂ, ਦੀਵਾ, ਨਜ਼ਮ ਦਾ ਭੇਦ ਤੇ ਅੱਜ ਰਾਹੀਂ ਪੰਜਾਹ ਤੋਂ ਵੱਧ ਕਵਿਤਾਵਾਂ ਦਰਜ ਹਨ । ਇਨ੍ਹਾਂ ਕਵਿਤਾਵਾਂ ਤੋਂ ਅਤਿਰਿਕਤ ਖੰਡੀ ਧੁੰਡੀ ਸੋਚ ਹੇਠ ਵੀ ਬਿਨਾਂ ਸਿਰਲੇਖ ਤੇ 13 ਕਵਿਤਾਵਾਂ (ਪੰਨੇ 73-80) ਦਰਜ ਹਨ । ਅੱਸੀ ਪੰਨਿਆਂ ਦੀ ਨਿੱਕੀਆਂ ਕਵਿਤਾਵਾਂ ਵਾਲੀ ਪੁਸਤਕ ਵਿਚ 'ਅੰਗੂਠੇ ਦੀ ਨਿਸ਼ਾਨ' ਵਿਸ਼ੇਸ਼ ਆਕਰਸ਼ਣ ਦਾ ਕੇਦਰ ਹੈ । ਇਸੇ ਕਵਿਤਾ ਦੇ ਆਧਾਰ ਤੇ ਹੀ ਪੁਸਤਕ ਦਾ ਸਿਰਲੇਖ ਚੁਣਿਆ ਗਿਆ ਹੈ ਤੇ 'ਅੰਗੂਠੇ ਦਾ ਨਿਸ਼ਾਨੇ' ਹੀ ਸਾਦਗੀ ਦਾ ਪ੍ਰਤੀਕ ਹੈ ਜੋ ਅਣਪਤਾ, ਪਰੰਪਰਾਵਾਦ ਦਾ ਵੀ ਪ੍ਰਤੀਕ ਹੈ। ‘ਅੰਗੂਠੇ ਦਾ ਨਿਸ਼ਾਨ' ਕਵਿਤਾ ਵਿਚ ਲੇਖਿਕਾ ਨੇ ਹਸਤਾਖ਼ਰਾਂ ਦੀ ਨੁਮਾਇਸ਼ ਦੇ ਚੰਗੇ ਦਰਸ਼ਨ ਕਰਵਾਏ ਹਨ ਜਿਸ ਵਿਚ ਵੰਨ ਸੁਵੰਨੇ ਹਸਤਾਖ਼ਰ ਹਨ : ਹਸਤਾਖ਼ਰਾਂ ਦੀ ਨੁਮਾਇਸ਼ ਵਿਚ ਮੇਰੇ ਸਾਹਵੇਂ ਬੇਸ਼ੁਮਾਰ ਹਸਤਖ਼ਾਰ ਹਨ ਕੁਝ ਨਵੇਂ, ਕੁਝ ਪੁਰਾਣੇ 1 ਕਈ ਰੰਗਾਂ ਦੀ ਸਿਆਹੀ ਵਿਚ ਕੁਝ ਸਫੇਦ ਕਾਗਜ਼ਾਂ ਉਤੇ ਕੁਝ ਲਕੀਰਦਾਰਾਂ ਉਤੇ ਹਰ ਲਿਪੀ ਵਿਚ ਹਰ ਆਕਾਰ ਵਿਚ ਲੱਖਾਂ ਹੀ ' ਕਿਸਮ ਦੇ ਹਸਤਾਖ਼ਰਾਂ ਵਿਚੋਂ ਮੈਂ ਕੁਝ ਕੁ ਘੋਖਦੀ ਹਾਂ -ਪੰਨੇ 36-37 ਇਸੇ ਤਰ੍ਹਾਂ ਦੀਆਂ ਕੁਝ ਹੋਰ ਵੀ ਕਵਿਤਾਵਾਂ ਖੁਲ੍ਹੀ ਕਵਿਤਾਂ (ਬਗੈਰ ਤੁਕਾਂਤ ਤੇ) 91