ਪੰਨਾ:Alochana Magazine October, November and December 1987.pdf/94

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਜੰਮੂ ਕਸ਼ਮੀਰ ਵਿਚ ਉਪਜਿਆ ਪੰਜਾਬੀ -ਸ਼ਾਹਿਤ ਕੁੱਝ ਰਚਨਾਵਾਂ : ਇਕ ਪਰਿਚੈ -ਡਾ. ਬਲਦੇਵ ਰਾਜ ਗੁਪਤੇ* ਸੁਰਜੀਤ ਸਖੀ ਦਾ ਕਾਵਿ-ਸੰਗ੍ਰਹਿ “ਅੰਗੂਠੇ ਦਾ ਨਿਸ਼ਾਨ ਜੰਮੂ-ਕਸ਼ਮੀਰ ਦੇ ਪੰਜਾਬੀ ਸਾਹਿਤ ਵਿਚ ਹੰਮਦ ਬਖਸ਼ ਜਿਹੋ : ਕਵੀਆਂ ਤੋਂ ਬਾਅਦ ਕਿੰਨੇ ਹੀ ਕਵੀਆਂ ਨੇ ਯੋਗਦਾਨ ਪਾਇਆ ਹੈ । ਜੰਮੂ ਕਸ਼ਮੀਰ ਦੇ ਸਮੁੱਚੇ ਪੰਜਾਬੀ ਸਾਹਿਤ ਵਿਚ ਕਾਵਿ ਸਾਹਿਤ ਸਭ ਤੋਂ ਵੱਧ ਮਾਤਰਾ ਵਿਚ ਉਪਲਬਧ ਹੈ । ਜੰਮੂ ਕਸ਼ਮੀਰ ਦੇ ਸਰਬੋਤਮ ਪੰਜਾਬੀ ਸਾਹਿਤ ਦੀ ਯੋਜਨਾ ਅਧੀਨੂੰ ਭਾਸ਼ਾ-ਵਿਭਾਗ, ਪਟਿਆਲਾ ਨੂੰ ਸਭ ਤੋਂ ਵੱਧ ਕਵਿਤਾਵਾਂ ਹੀ ਪਹੁੰਚੀਆਂ ਤੇ ਵਾਰਤਕ ਕਹਾਣੀਆਂ ਬਹੁਤ ਘੱਟ । ‘ਅੰਗੂਠੇ ਦਾ ਨਿਸ਼ਾਨ ਦੀ ਲੇਖਿਕਾ ਸੁਰਜੀਤ ਸਖੀ- ਨੇ ਸੁਰਗਵਾਸੀ ਕਵਿਤ੍ਰੀ ਸਨਮਾਲਾ' ਦੀ ਕਾਵਿ-ਲਹਿਰ ਨੂੰ ਅੱਗੇ ਤੋਰਿਆ ਹੈ ਤੇ ਜੰਮੂ-ਕਸ਼ਮੀਰ ਦੀਆਂ ਪੰਜਾਬੀ ਕਵਿਤੀਆਂ ਵਿਚ ਵਿਸ਼ੇਸ਼ ਸਥਾਨ ਬਣਾ ਲਿਆ ਹੈ । ਸਖੀ ਨੂੰ ਜਿਥੇ ਸੰਗੀਤ ਦਾ ਵਰਦਾਨ ਹੈ, ਉਥੇ ਉਸ ਦੀ ਕਵਿਤਾ ਵਿਚ ਵਿਸ਼ੇ ਦੀ ਵੀ ਆਈ ਹੈ । ਸਖੀ ਦਾ ਪਹਿਲਾ . ਕਾਵਿ-ਸੰਗ੍ਰਹਿ 'ਕਿਰਨਾਂ' ਵੀ ਕਾਫੀ ਲੋਕ-ਪ੍ਰਿਯ ਹੋਇਆ ਤੇ 'ਅੰਗਠੇ ਦਾ ਨਿਸ਼ਾਨ ਸਖੀ ਦਾ ਦੂਜਾ ਸਫਲ ਤੇ ਵਿਸ਼ਵਾਸ ਭਰਿਆ ਕਦਮ ਹੈ । ਇਹ ਕਦਮ ਅਜੇ ਆਖ਼ਰੀ ਕਦਮ ਨਹੀਂ ਹੈ । 'ਅੰਗੂਠੇ ਦਾ ਨਿਸ਼ਾਨ ਲੇਖਿਕਾ ਨੇ ਨਿਸਫਲ ਸੰਘਰਸ਼ ਕਰਨ ਵਾਲੀ ਕਲਮ ਨੂੰ ਬੋਲਣ ਵਾਸਤੇ ਮਜਬੂਰ ਕਰਨ ਵਾਲੀ ਆਪਣੀ ਮਾਂ ਸ਼ਾਂਤੀ ਨੂੰ ਸਮਰਪਿਤ ਕੀਤਾ ਹੈ । ਇਸ ਦੀ ਭੂਮਿਕਾ ਲਿਖਣ ਵਾਲੇ ਉੱਚ ਕੋਟੀ ਦੇ ਵਿਦਵਾਨ ਪਦਮਸ੍ਰੀ ਡਾ.· ਅਤੇ 1

  • ਪੰਜਾਬੀ ਵਿਭਾਗ, ਜੰਮੂ ਯੂਨੀਵਰਸਿਟੀ, ਜੰਮੂ