ਪੰਨਾ:Alochana Magazine October, November and December 1987.pdf/92

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

| ਪੰਜਾਬੀ ਜ਼ਬਾਨ ਤੇ ਉਹਦਾ ਲਿਟ ਦੇ ਚਰ ਨੂੰ ਜੇਕਰ ਮੁੱਲਾਂਕਣੀ ਸ਼ ਤੋਂ ਵੇਖੀਏ ਤਾਂ ਇਹ ਕਹਿਣ ਵਿਚ ਗੁਰੇਜ਼ ਨਹੀਂ ਹੋਣਾ ਚਾਹੀਦਾ ਕਿ ਲੇਖਕ ਨੇ ਸਾਹਿਤ ਇਤਿਹਾਸਕਾਰੀ ਦੇ ਕਾਰਜ ਨੂੰ ਬੜੇ ਸੀਮਿਤ ਤੇ ਅੰਸ਼ਿਕ ਰੂਪ ਵਿਚ ਹੀ ਨਿਭ ਇਆ ਹੈ । ਲੇਖਕ ਅਕਾਦਮਕ ਤੋਂ ਵਧੇਰੇ ਉਪਦੇਸ਼ਾਤਮਿਕ ਮਨੋਰਥ ਨਾਲ ਜੁੜਿਆ ਹੋਇਆ ਹੈ । ਇਸੇ ਲਈ ਪੰਜਾਬੀ ਸਾਹਿਤ ਦਾ ਮੰਟਾ ਜੇਹਾ ਖ਼ਾਕਾ ਹੀ ਸਾਮਣੇ ਆਉਂਦਾ ਹੈ, ਉਸ ਦੇ ਉਦਭਵ, ਵਿਕਾਸ ਤੇ ਮਹੱਤਵ ਬਾਰੇ ਕੋਈ ਗੰਭੀਰ ਵਿਚਾਰ-ਚਰਚਾ ਨਹੀਂ। ਇਸ ਤੋਂ ਇਲਾਵਾ ਵੱਖ ਵੱਖ ਕਾਲ ਖੰਡਾਂ ਵਿਚ ਪ੍ਰਚਲਿਤ ਵੱਖ ਵੱਖ ਥੀਮ, ਸ਼ੈਲੀਆਂ ਅਤੇ ਵਿਧਾਵਾਂ ਦੇ ਉਦਭਵ ਤੇ ਉਥਾਨ ਦੇ ਕਾਰਣ ਵੀ ਦੀ ਪ੍ਰਮੁੱਖ ਚਿੰਡਾਂ ਦਾ ਵਿਸ਼ਾ ਨਹੀਂ ਬਣੇ । ਕਿਸੇ ਵਿਸ਼ੇਸ਼ ਕਾਲ-ਖੰਡ ਦਾ ਸਾਹਿਤ ਕਿਸ ਸਾਹਿਤਿਕ ਤੇ ਸਭਿਆਚਾਰਿਕ ਮਾਹੋਲ ਵਿਚ ਜਨਮਿਆਂ ਅਤੇ ਉਸ ਪਿੱਛੇ ਕਿਸ ਪ੍ਰਕਾਰ ਦੀ ਪਿੱਠਭੂਮੀ ਕਾਰਜਸ਼ੀਲ ਈ ? ਇਸ ਰਚਨਾ ਵਿਚੋਂ ਇਸ ਪ੍ਰਸ਼ਨ ਦਾ ਉੱਤਰ ਲੱਭਣਾ ਵੀ ਅਸੰਭਵ ਹੈ । ਇਸ ਵਿਚ ਬਾਵਾ ਬੁੱਧ ਸਿੰਘ ਦੇ ਸਾਹਿਤ ਦੇ ਇਤਿਹਾਸਾਂ ਵਾਂਗ ਲੋਕ ਮੰਨਤਾਂ, ਕਥਾਵਾਂ, ਸਾਖ਼ੀਆਂ, ਤੇ ਉਪਦੇਸ਼ਾਂ ਦੀ ਭਰਮਾਰ ਤਾਂ ਨਹੀਂ ਪਰ ਪੂਰਨ ਭਾਂਤ ਉਹ ਕੁਝ ਇਸ ਵਿਚੋਂ ਖ਼ਾਰਜ ਵੀ ਨਹੀਂ। ਲੇਖਕ ਮੁੱਲਾਂਕਣ ਦੀ ਅਣਹੋਂਦ ਵਿਚੋਂ ਉਤਪੰਨ ਹੋਏ ਖ਼ਲਾਅ ਨੂੰ ਨਮੂਨਿਆਂ ਦੀ ਪੇਸ਼ਕਾਰੀ ਨਾਲ ਪੂਰਾ ਕਰਨ ਦਾ ਯਤਨ ਕਰਦਾ ਪ੍ਰਤੀਤ ਹੁੰਦਾ ਹੈ ! | ਡਾ. ਜੈਨ ਦੀ ਇਤਿਹਾਸਕਾਰ ਦੀ ਇਸ ਵਿਸ਼ੇਸ਼ਤਾ ਨੂੰ ਨਜ਼ਰ ਅੰਦਾਜ਼ ਨਹੀਂ ਕੀਤਾ ਜਾ ਸਕਦਾ। ਉਸ ਨੇ ਖੁਦ ਵੀ ਉਸ ਵਕਤ ਇਤਿਹਾਸਕਾਰੀ ਦਾ ਕਾਰਜ ਕੀਤਾ ਜਦੋਂ ਨਾ ਤਾਂ ਸਾਡੀ ਸਿੱਧਾਤਿਕ ਸੂਝ ਹੀ ਪੈਦਾ ਹੋਈ ਸੀ ਤੇ ਨਾ ਹੀ ਇਤਿਹਾਸਕ ਚੇਤਨਾ ਨੇ ਵਿਕਾਸ ਕੀਤਾ ਸੀ । ਇਸ ਸਥਿਤੀ ਵਿਚ ਉਹਦੇ ਵਲੋਂ ਕੀਤਾ ਗਿਆ ਕਾਰਜ ਤਾਂ ਮਹੱਤਵਪੂਰਣ ਹੈ, ਨਾਲ ਹੀ ਨਾਲ ਉਸਨੇ ਭਵਿੱਖ ਵਿਚ ਵਿਦਵਾਨਾਂ ਨੂੰ ਇਸ ਖੇਤਰ ਵਿਚ ਨਿਤਰਣ ਤੇ ਆਪਣੇ ਸਾਹਿਤ ਤੇ ਵਿਰਸੇ ਦਾ ਇਤਿਹਾਸ ਲਿਖਣ ਦੀ ਪ੍ਰੇਰਨਾ ਤੇ ਉਤਸ਼ਾਹ ਵੀ ਪ੍ਰਦਾਨ ਕੀਤਾ । ਇਸ ਰਚਨਾ ਵਿਚਲਾ ਅਧਿਆਇ “ਪੰਜਾਬੀ ਦੀਆਂ ਲੋੜਾਂ ਭਵਿੱਖ ਵਿਚ ਇਸ ਖੇਤਰ ਵਿਚ ਹੋਰ ਮਰਹਲੇ ਤਹਿ ਕਰਨ ਲਈ ਪ੍ਰੇਰਨਾ ਤੇ ਦਿਸ਼ਾ ਦੀ ਭੂਮਿਕਾ ਨਿਭਾਉਂਦਾ ਪ੍ਰਤੀਤ ਹੁੰਦਾ ਹੈ । ਉਹਦੀ ਇੱਛਾ ਸੀ ਕਿ ਇਤਿਹਾਸਕਾਰੀ ਤੋਂ ਇਲਾਵਾ ਪੁਰਾਣੇ ਸਾਹਿਤ ਵਿਚ ਜੋ ਹਿੱਸਾ ਵਧੀਆ ਤੇ ਚੰਗਾ ਹੈ ਉਹਦੇ ਉਮਦਾਹ ਤੇ ਸਹੀ ਐਡੀਸ਼ਨ ਕੱਢੇ ਜਾਣ ਤੇ ਫਿਰ ਉਨ੍ਹਾਂ ਦੀ ਤਨਕੀਦ ਤੇ ਤਸ਼ਰੀਹ ਕੀਤੀ ਜਾਵੇ, ਐਸੇ ਨਾਵਲ, (ਗਲਪ, ਕਹ ਣੀਆਂ) ਤੇ ਨਿਬੰਧ ਲਿਖੇ ਜਾਣ ਜਿਨ੍ਹਾਂ ਤੇ ਅੰਗਰੇਜ਼ੀ ਦਾ ਅਸਰ ਨਾ ਹੋਵੇ ਅਤੇ 'ਮੌਜੂਦਾ ਸਾਹਿਤ ਦਾ ਮੁਤਾਲਿਆ ਕੀਤਾ ਜਾਵੇ"' ਆਦਿ । ਨਿਸਚੇ ਹੀ ਉਸਦੀ ਇਸ ਪ੍ਰਨਾ ਤੇ ਉਤਸ਼ਾਹ ਨੇ ਭਵਿੱਖ ਵਿਚ ਇਤਿਹਾਸਕਾਰੀ ਦੇ ਕਾਰਜ ਨੂੰ ਗਤੀ ਪ੍ਰਦਾਨ ਕੀਤੀ । ਕੁਲ ਮਿਲਾ ਕੇ ਆਪਣੀਆਂ ਕੁਝ ਊਣਤਾਈਆਂ ਦੇ ਬਾਵਜੂਦ ਪੰਜਾਬੀ ਸਾਹਿਤ ਇਤਿਹਾਸਕਾਰੀ ਦੇ ਮੁੱਢਲੇ ਵਿਕਾਸ ਦੇ ਪ੍ਰਸੰਗ ਵਿਚ ਡਾ. ਜੈਨ ਦੀ ਵਿਚਾਰਾਧੀਨ ਰਚਨਾ ਘੋਖਣ ਤੇ ਗੌਲਣ ਯੋਗ ਹੈ । 88