ਪੰਨਾ:Alochana Magazine October, November and December 1987.pdf/80

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਬਨਾਰਸੀ ਦਾਸ ਜੈਨ ਦੀ ਸਾਹਿਤ ਇਤਿਹਾਸਕਾਰੀ

ਡਾ. ਹਰਿਭਜਨ ਸਿੰਘ ਭਾਟੀਆ ਪੂਰਵ ਸੁਤੰਤਰਤਾ ਕਾਲ ਵਿਚ ਅਥਵਾ ਪੰਜਾਬੀ ਸਾਹਿਤ ਤੇ ਭਾਸ਼ਾ ਦੇ ਉਚੇਰੀ ਪੜ੍ਹਾਈ ਦਾ ਅੰਗ ਬਣਨ ਤੋਂ ਪਹਿਲਾਂ ਸਾਹਿਤ ਇਤਿਹਾਸਕਾਰੀ ਨਾਲ ਸੰਬੰਧਤ ਜਿਨ੍ਹਾਂ ਮਹੱਤਵਪੂਰਣ ਰਚਨਾਵਾਂ ਦਾ ਜ਼ਿਕਰ ਕੀਤਾ ਜਾ ਸਕਦਾ ਹੈ ਉਨ੍ਹਾਂ ਵਿਚ ਬਨਾਰਸੀ ਦਾਸ ਜੈਨ ਦੀ ਰਚਨਾ ਪੰਜਾਬ ਜ਼ਬਾਨ ਤੇ ਉਹਦਾ ਲਿਟਰੇਕਰ (1941 ) ਦਾ ਅਹਿਮ ਸਥਾਨ ਹੈ । ਇਹ ਰਚਨਾ ਵੀ ਮੌਲਾ ਬਖ਼ਸ਼ ਕੁਸ਼ਤਾ ਦੀਆਂ ਇਕ ਤੋਂ ਵੱਧ ਰਚਨਾਵਾਂ (ਚਸ਼ਮਾ-ਏ-ਹਯਾਤ ਤੇ ਪੰਜਾਬੀ ਸ਼ਾਇਰਾਂ ਦਾ ਤਜ਼ਕਰਾ) ਵਾਂਗ ਫ਼ਾਰਸੀ ਅੱਖਰਾਂ ਵਿਚ ਹੈ : ਜਥੇ ਕੁਸ਼ਤਾ ਦੀ ਰਚਨਾ ਪੰਜਾਬ ਦੇ ਹੀਰੋ (ਅਰਥਾਤ ਸ਼ਾਇਰਾਂ ਤੇ ਕਵੀਆਂ ਦਾ ਇਤਿਹਾਸ 1600 ਈ. ਤੋਂ 1800 ਈ. ਤਕ) ਦਾ · ਲਿਪੀਅੰਤਰ ਕਰਵਾ ਕੇ ਧਨੀ ਰਾਮ ਚਾਤ੍ਰਿਕ ਨੇ ਛਪਵਾ ਦਿੱਤਾ ਸੀ ਉੱਥੇ ਜੈਨ ਦੀ ਰਚਨਾ ਨੂੰ ਸ਼ਾਇਦ ਕੋਈ ਐਸਾ ਲਿਪੀਅੰਣਕਾਰ ਨਸੀਬ ਨਹੀਂ ਹੋਇਆ। ਅਫਸੋਸ ਦੀ ਗੱਲ ਹੈ ਕਿ ਸਾਹਿਤ ਅਧਿਐਨ ਦੇ ਆਰੰਭਲੇ ਤੇ ਮਹੱਤਵਪੂਰਨ ਕਾਰਜ ਨਾਲ ਸੰਬੰਧਿਤ ਇਹ ਰਚਨਾ ਵੀ ਹੋਰ ਬਹੁਤ ਸਾਰੀਆਂ ਰਚਨਾਵਾਂ ਵਾਂਗ ਗੁਮਨਾਮੀ ਦੇ ਹਨੇਰੇ ਵਿਚ ' ਲਗਪਗ ਗੁਆਚ ਕੇ ਰਹਿ ਗਈ ਹੈ । ਪੰਜਾਬੀ ਅਧਿਏਤਾਵਾਂ ਦੀ ਪ੍ਰਚਲਿਤ ਬੇਧਿਆਨੀ ਤੇ ਗਫ਼ਲਤ ਦੀ ਆਦਤ ਤੋਂ ਇਲਾਵਾ ਦੂਸਰਾ ਵੱਡਾ ਕਾਰਣ, ਜਿਸ ਸਕਦਾ ਇਹ ਰਚਨਾ ਆਮ ਸਾਧਾਰਣ ਪਾਠਕਾਂ ਤੇ ਵਿਦਵਾਨਾਂ ਤਕ ਨਹੀਂ ਅਪੜ ਸਕੇ, ਇਸ ਦਾ ਫ਼ਾਰਸੀ ਲਿਪੀ ਵਿਚ ਹੋਣਾ ਹੈ ! ਕੁਸ਼ਤਾ ਦੀਆਂ ਰਚਨਾਵਾਂ ਦੇ ਨਾਲ ਹੀ ਇਸ ਰਚਨਾ ਦਾ ਵੀ ਕਿਸੇ ਜ਼ਿੰਮੇਵਾਰ ਸੰਸਥਾ ਵਲੋਂ ਅਨੁਵਾਦ ਕਰਾਇਆ ਜਾਣਾ ਲਾਜ਼ਮੀ ਬਣਦਾ ਹੈ । ਨਿਰਸੰਦੇਹ ਬਨਾਰਸੀ ਦਾਸ ਜੈਨ ਪ੍ਰਮੁੱਖ ਰੂਪ ਵਿਚ ਇਕ ਭਾਸ਼ਾ ਵਿਗਿਆਨੀ ਸੀ ਅਤੇ ਇਸੇ ਖੇਤਰ ਵਿਚ ਹੀ ਉਸ ਨੂੰ ਉਹਦੀਆਂ ਰਚਨਾਵਾਂ ਪੰਜਾਬੀ ਫ਼ੋਨੋਲਾਜੀ,

  • ਪੰਜਾਬੀ ਅਧਿਐਨ ਸਕੂਲ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ