ਪੰਨਾ:Alochana Magazine October, November and December 1987.pdf/76

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਉਦੇਸ਼ ਮੁਲਕ ਨਾਵਲਾਂ ਵਿਚ · ਟਿਪਣੀਆਂ ਤੇ ਸੰਬੋਧਨਾਂ ਨੂੰ ਨਿਖੇੜਨਾ ਅਸੰਭਵ ਹੁੰਦਾ ਹੈ ਕਿਉਂਕਿ ਅਜਿਹੀਆਂ ਕਤਾਂ ਦਾ ਖਾਸਾ ਹੀ ਰਚਨਾ ਤੋਂ ਬਾਹਰ ਵਿਚਰਦੇ ਵਰਤਾਰਿਆਂ ਵਿਚੋਂ ਆਪਣੀ ਮਨਮਰਜ਼ੀ ਦੇ ਵੇਰਵਿਆਂ ਨੂੰ ਪ੍ਰਸਤੁਤ ਕਰਕੇ ਅਰਥ ਸਿਰਜਣ ਵਿਚ ਨਿਹਿਤ ਹੁੰਦਾ ਹੈ ਨਾ ਕਿ ਰਚਨਾ ਦੇ ਅੰਦਰਲੇ ਵਿਸਤਾਰ ਵਿਚੋਂ ਵਿਵੇਕ ਸਿਰਜਣ ਵਿਚ ! ਇਸ ਪੱ ਚਾਤ੍ਰਿਕ ਦੀਆਂ ਗਲਪ ਰਚਨਾਵਾਂ ਦੇ ਵਸਤੁ ਬੋਧ ਦੀ ਵੀ ਇਹ ਸੀਮਾ ਹੈ । ਗਲਪ ਤਾਂ ਵਿਚ ਪਾਠਕਾਂ ਨੂੰ ਸਿੱਧੇ ਮੁਖ਼ਾਤਿਬ ਹੋਣ ਦੇ ਅਨੇਕ ਸੰਬੰਧਨਮੂਲਕ ਵਾਕ, ਜਿਵੇਂ 'ਪਿਆਰੇ ਪਾਠਕ', 'ਪਾਠਕ ਜੀ ਆਦਿ ਇਨ੍ਹਾਂ ਰਚਨਾਵਾਂ ਵਿਚ ਉਪਲਬਧ ਹਨ । ਇਨ੍ਹਾਂ ਰਚਨਾਵਾਂ ਵਿਚ ਇਹ ਸੰਬੋਧਨ ਉਥੇ ਉਪਲਬਧ ਹਨ ਜਿਥੇ ਜਾਂ ਤਾਂ ਲੇਖਕ ਕਥਾ ਦੀਆਂ ਛੱਡੀਆਂ ਲੜੀਆਂ ਨੂੰ ਜੋੜਨਾ ਚਾਹੁੰਦਾ ਹੈ, ਜਾਂ ਪਾਠਕਾਂ ਨੂੰ ਗੱਲ ਖੋਲ ਕੇ ਸਮਝਾਉਣਾ ਚਾਹੁੰਦਾ ਹੈ ਜਾਂ ਫਿਰ ਆਪਣੀ ਕਲਾ ਕ੍ਰਿਤ ਵਿਚ ਉਭਰਦੇ ਰਚਨਾ ਪ੍ਰਯੋਜਨ ਦੀ ਸਪਸ਼ਟਤਾ ਤੇ ਸੰਦੇਹ ਜਾਂ ਪਾਠ ਸੂਝ ਤੇ ਸ਼ੱਕ ਕਰਦਾ ਹੋਇਆ ਇਸ ਨੂੰ ਸਮਝਾਉਣਾ ਚਾਹੁੰਦਾ ਹੈ । ਇਸਦੇ ਵੱਖ ਵੱਖ ਉਦਾਹਰਣ ਇਸ ਪ੍ਰਕਾਰ ਹਨ : “ਪਾਠਕ ਜੀ ! ਯਾਦ ਹੋਵੇਗਾ ਕਿ ਉਚਾਟ ਕੌਰ ਮਾਂ ਨਾਲ ਲੜ ਕੇ ਬਿਨਾਂ ਮਿਲੇ ਹੀ ਮਸੇਰੇ ਘਰ ਚਲੀ ਗਈ ਸੀ --ਕਿਉਂਕਿ ਉਚਾਟ ਕੌਰ ਦੇ ਘਰ ਵਸਣ ਦਾ ਪ੍ਰਕਰਣ ਵਿਚ ਆ ਗਯਾ ਹੈ ਇਸ ਲਈ ਯੋਗ ਮਲੂਮ ਹੁੰਦਾ ਹੈ ਕਿ ਪਹਿਲੇ ਉਸੇ ਦਾ ਹਾਲ ਲਿਖਿਆ ਜਏ ਅਰ ਲੜ ਸੰਘ ਨੂੰ ਜੋ ਸੰਸਾਰ ਪਰ ਕੁ ਦਿਨਾਂ ਦਾ ਹੁਣਾ ਹੈ, ਪਿਛੋਂ ਦੇਖ ਲਿਆ ਜਾਵੇ ;'; “ਪਾਠਕ ਜੀ ! ਹੁਣ ਸਮਝ ਲਿਆ ਜੇ ਸਤਾਰ ਦੀ ਲੜਾਈ ਦਾ ਮਤਲਬ !...ਉਸਤਾਦੀ ਇਸਦਾ ਨਾਖ਼ ਹੈ ...ਪਰ ਸਾਡੇ ਬੁਧੂ ਸੰਤ ਨੂੰ ਦੇਖ ਲਉ ਅਜੇ ਵੀ ਪਤਾ ਨਹੀਂ ਜੇ ਲੱਗਾ ... ਆਓ ਹੁਣ ਆਪ ਨੂੰ ਇਕ ਹੋਰ ਔਜ਼ ਦਿਖਾਈਏ । ਇਸੇ ਤਰ੍ਹਾਂ ਚਾਤ੍ਰਿਕ ਨੇ ਕਈ ਥਾਂ ਆਪਣੀਆਂ ਰਚਨਾਵਾਂ ਦੀ ਕਲਾਤਮਕਤਾ ਬਾਰੇ ਸੰਦੇਹ ਗੁਸਤ ਹੋ ਕੇ ਆਪਣੇ ਰਚਨਾ ਉਦੇਸ਼ ਨੂੰ ਸਪਸ਼ਟ ਸ਼ਬਦਾਂ ਵਿਚ ਪ੍ਰਗਟਾਇਆ ਹੈ। ਜਿਵੇਂ ਇਸਤ੍ਰੀ ਦੁਖਦਸ਼ੀ' ਦੇ ਅੰਤ ਵਿਚ ਵਾਕ ਹੈ : ਧੰਨ ਉਪਕਾਰ ਧੰਨ ਸੇਵਾ ਤੇ ਧੰਨ ਸਖੀ ਹੈ ।'? ਇਸੇ ਤਰ੍ਹਾਂ ਰਮਈਆ ਸੇਠ ਜੀ ਦਾ ਹਾਲ ਦੇ ਅੰਤ ਵਿਚ ਲਿਖਿਆ ਹੈ : “ਪਾਠਕ ਜੀ ! ਆਪਨੇ ਸਾਰੀ ਵਾਰਤਾ ਮੁਕਾ ਲਈ ਹੈ । ਹੁਣ ਕਿਤਾਬਾਂ ਨੂੰ ਠੱਪ ਕੇ ਤਾਂ ਆਪ ਨੇ ਰੱਖ ਹੀ ਦੇਣਾ ਹੈ ਪਰ ਪਹਿਲੇ ਇਹ ਨਤੀਜਾ ਕੱਢ ਲਵੇ ਕਿ ਏਹ ਐਡੇ ਕਸ਼ਟ ਕਿਸ ਕਰਕੇ ਹਏ । ਉਸ ਵਿਆਹ ਵਿਚ ਜੇ ਨਾ ਉਹ ਕੰਜਰੀ ਦਾ ਮੁਜਰਾ ਖੜਦੇ, ਨਾ ਰਮਈਆ ਸੇਠ ਦੀਆਂ ਅੱਖਾਂ ਲਗਦੀਆਂ, ਨਾ ਉਹ ਤੀਵੀਆਂ ਨਿਕਲਦੀਆਂ ਮਾਨੂੰ ਸਾਰੇ ਦੁਖਾਂ ਦਾ ਕਰਤਵ ਵੇਸਵਾ ਸੰਗਤ ਸੀ 18 72