ਪੰਨਾ:Alochana Magazine October, November and December 1987.pdf/65

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਇਕ ਉਦਾਹਰਣ ਹੋਰ ਲਵੇ : ਮਿਲਿਆ ਹੈ ਜੋ ਸਰੂਰ ਅਸਾਂ ਨੂੰ ਦੀਦਾਰ ਦਾ । ਹੋਇਆ ਨਸੀਬ ਨਜ਼ਰ ਨੂੰ ਮੌਸਮ ਬਹਾਰ ਦਾ । -ਸੂਰਜੀਤ ਰਾਮਪੁਰੀ ਸ਼ਬਦਾਂ ਦੀ ਸਹੀ ਵਰਤੋਂ ਨਾ ਹੋਣ ਕਰਕੇ ਇਸ ਸ਼ਿਅਰ ਦੇ ਦੋਵੇਂ ਖ਼ਸਰੇ ਬਹਿਰ ਤੋਂ ਖ਼ਾਰਜ ਹੋ ਗਏ ਹਨ । ਪਹਿਲੇ friਸਰੇ ਵਿਚ 'ਦੀਦਾਰ' ਸ਼ਬਦ ਨੂੰ 'fe'ਰ’ ਪੜ੍ਹਕੇ ਤੇਲ ਪੂਰਾ ਕਰਨਾ ਪੈਂਦਾ ਹੈ, ਜੋ ਗ਼ =ਤ ਹੈ । ਦੂਜੇ ਮਿਸਰੇ ਵਿਚ ਕਵੀ ਨੇ 'ਨਜ਼ਰ' ਸ਼ਬਦ ਨੂੰ ਨ+ਜ਼+ ਰ ਦੀ ਥਾਂ ਤੇ ਨਜ਼+ਰ ਦੇ ਰੂਪ ਵਿਚ ਵਰਤਿਆ ਹੈ ! ਜੇਕਰ ਕਵੀ ਨੂੰ 'ਨਜ਼ਰ' ਸ਼ਬਦ ਦੇ ਸਹੀ ਉਚਾ ਹੋਣ ਦਾ ਪਤਾ ਹੁੰਦਾ ਤਾਂ ਇਸ ਮਿਸਰੇ ਨੂੰ ਵੀ ਸ਼ਬਦਯੋਜਨਾ ਦੇ ਪਵਰਤਨ ਨਾਲ ਦੇਸ਼ ਮੁਕਤ ਕੀਤਾ ਜਾ ਸਕਦਾ ਸੀ : ਮੌਸਮ ਨਸੀਬ ਹੋਇਆ ਨਜ਼ਰ ਬਹਾਰ ਦਾ । ਮਿਸਰੇ ਦੇ ਇਸ ਰੂਪ ਵਿਚ 'ਨਜ਼ਰ' ਨੂੰ ਉਸ ਦੇ ਸਹੀ ਉਚਾਰਣ ਅਨੁਸਾਰ ਨ+ਜ਼ਰ ਹੀ ਪੜ੍ਹਿਆ ਜਾਵੇਗਾ । | ਉੱਪਰ ਦਿੱਤੀਆਂ ਤੀਆਂ ਉਦਾਹਰਣਾਂ ਵਿਚ ਬਹਿਰ ਦੇ ਭੰਗ ਹੋਣ ਕਾਰਨ ਗ਼ਜ਼ਲਾਂ ਦੋਸ਼ ਪੂਰਨ ਹੋ ਗਈਆਂ ਹਨ । ਬਹਿਰ ਭੰਗ ਦੀਆਂ ਉਕਤ ਸਾਰੀਆਂ ਉਦਾਹਰਣਾਂ ਵਿਚ ਬਹਿਰ ਭੰਗ ਹੋਣ ਦਾ ਕਾਰਨ ਸ਼ਬਦਾਂ ਦੇ ਸਹੀ ਉਚਾਰਨ ਬਰੇ ਗਿਆਨ ਦੀ ਘਾਟ ਹੈ । ਸਿੱਟਾ ਇਹ ਨਿਕਲਦਾ ਹੈ ਕਿ ਗ਼ਜ਼ਲ ਦੇ ਸ਼ਿਅਰਾਂ ਵਿਚ ਸ਼ਬਦਾਂ ਨੂੰ ਉਹਨਾਂ ਦੇ ਸਹੀ ਰੂਪ ਵਿਚ ਵਰਤਣਾ ਹੁੰਦਾ ਹੈ, ਤੋੜ-ਮਰੋੜ ਕੇ ਆਪਣੀ ਮਰਜ਼ੀ ਅਨੁਸਾਰ ਸ਼ਬਦਾਂ ਦੀ ਵਰਤੋਂ ਨਹੀਂ ਕੀਤੀ ਜਾ ਸਕਦੀ । ਕਾਫ਼ੀਆ-ਰਦੀਫ਼ ਗ਼ਜ਼ਲ ਦੇ ਰੂਪਕ ਪੱਖ ਦਾ ਇਕ ਅਹਮ ਤਕਾਜ਼ਾ ਇਹ ਵੀ ਹੈ ਕਿ ਮਤਲੇ ਤੋਂ ਲੈਕੇ ਮੁਕਤੇ ਤੀਕ ਕਾਫ਼ੀਏ-ਰਦੀਫ਼ ਦੀ ਸਹੀ ਵਰਤੋਂ ਕੀਤੀ ਜਾਵੇ : ਮਤਲੇ ਬਾਰੇ ਬਹੁਤਾ ਚੇਤੰਨ ਰਹਿਣ ਦੀ ਲੋੜ ਇਸ ਲਈ ਹੁੰਦੀ ਹੈ ਕਿ ਤੂੰ ਕਿ ਮਤਲਾ ਗ਼ਜ਼ਲ ਦੇ ਕਾਫ਼ੀਏ-ਰਦੀਫ਼ ਦਾ ਨਿਰਧਾਰਨ ਕਰਦਾ ਹੈ । ਮਤਲੇ ਵਿਚ ਕਾਫ਼ੀਏ ਦਾ ਐਲਾਨ ਬਹੁਤ ਸਪਸ਼ਟ ਹੋਣਾ ਚਾਹੀਦਾ ਹੈ ਤਾਂ ਜੋ ਅਗਲੇ ਸ਼ਿਅਰਾਂ ਲਈ ਕਾਫ਼ੀਏ ਦੀ ਵਰਤੋਂ ਸਮੇਂ ਕਿਸੇ ਪ੍ਰਕਾਰ ਦੇ ਭੁਲੇਖੇ ਦੀ ਗੁੰਜਾਇਸ਼ ਨਾ ਹੇ । ਇਕ ਮਤਲਾ ਵੇਖੋ : ਲੰਮੀ ਔੜ ਉਦਾਸੀ ਪਤਝੜ ਠੱਕਾ ਤੇ ਕੋਰਾ ਵੀ ਹੈ । ਇਸ ਮੌਸਮ ਵਿਚ ਸੂਲੀ ਚੜਿਆ ਇਕ ਸੂਰਜ ਮੇਰਾ ਵੀ ਹੈ । --ਰਣਧੀਰ ਸਿੰਘ ਚੰਦ