ਪੰਨਾ:Alochana Magazine October, November and December 1987.pdf/22

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਨਚ ਮਿਤ੍ਰ ਨਚ ਦਿਸਟੰ ਨਚ ਬਾਧਵ ਨਚ ਮਾਤ ਪਿਤਾਂ ਤਵ ਲਜਯਾ । ਅਕਰਣੰ ਕਰੋਤ, ਅਖਾਦ ਖਾਢੇ ਅਸਾ, ਸਾਜਿ ਸਮਜਯਾ (੧੩੫੮/੧੦) ਅਰਥਾਤ : ਹੇ ਲੱਭ ! ਤੂੰ ਆਪਣੀਆਂ ਅਨੇਕ ਲਹਿਰਾਂ ਨਾਲ ਖੇਡਦਿਆਂ, ਸਿਰਮੋਰ ਮਨੁੱਖਾਂ ਨੂੰ ਵੀ ਭਰਮਾ ਲਿਆ ਹੈ, (ਤੇਰੇ ਭਰਮਾਏ) ਜੋ ਕਈ ਪ੍ਰਕਾਰ ਨਾਲ ਭਟਕਦੇ ਤੇ ਕਈ ਤਰ੍ਹਾਂ ਨਾਲ ਡੋਲਦੇ ਫਿਰਦੇ ਹਨ । ਨਾ ਤੈਨੂੰ ਮਿੜਾ ਦੀ ਸ਼ਰਮ ਹੈ ਨਾਂ ਕਿਸੇ ਪੂਜਨੀਕ ਗੁਰੂ (ਆਦਿ) ਦੀ, ਨ ਸੰਬੰਧੀਆਂ ਦੀ, ਨ ਮਾਤਾ ਪਿਤਾ ਦੀ । ਤੂੰ ਵਰਜਿਤ ਕੰਮ ਕਰਾਉਂਦਾ ਹੈਂ, ਅਖਾਧ ਖੁਆਲਦਾ ਹੈ; ਤੇ ਨਾ ਬਣਨਯੋਗ ਨੂੰ ਬਣਿਆ ਹੋਇਆ ਸਿੱਧ ਕਰਦਾ ਹੈਂ। ਲੋਭੀ ਨੂੰ ਰੱਜ ਕਦੇ ਨਹੀਂ ਹੁੰਦਾ (112) । ਲੱਭੀ ਮਨ ਪਾਪ ਕਰਮਾਂ ਤੋਂ, ਕਪਟਪਾਖੰਡ ਤੋਂ ਵੀ ਨਹੀਂ ਕਤਰਾਂਦਾ (113)। ਇਸ ਲਈ ਲੋਭੀ ਦਾ ਵਿਸਾਹ ਕਰਨ ਤੋਂ ਵਰਜਿਆ ਗਿਆ ਹੈ (1 14) ਲੋਭ ਨੇ ਸਾਰੇ ਸੰਸਾਰ ਨੂੰ ਧੰਧੇ ਲਾਇਆ ਹੋਇਆ ਹੈ (115) । ਮਾਇਆ ਦੇ ਦੀਵਾਨੇ ਲੋਕ ਮਾਇਆ ਕਾਰਣ ਝੂਠ ਬੋਲਦੇ ਤੇ ਠੱਗੀਆਂ ਕਰਦੇ ਹਨ (116), ਤੇ ਕੁੱਤਿਆਂ ਵਾਂਗ ਹਲਕਾਏ (117) ਮਾਇਆ ਦੇ ਰੰਗ ਨੂੰ ਲੱਗੇ ਹੋਏ ਹਨ (18) । ਦਰ ਅਸਲ, ਹਉਮੈ ਦੇ ਤਿੰਨ ਰੂਪ ਹਨ : (੧) ਸਯੰ+ : ਮੈਂ ਸਦਾ ਰਹਾਂ । ਇਸ ਨੂੰ ਲੋਕਾਇਸ਼ਣਾ ਭੀ ਕਹਿੰਦੇ ਹਨ; (੨) ਬਹੁ ਸਯੇ : ਮੇਰਾ ਵਿਸਤਾਰ ਹੋਵੇ । ਇਸ ਨੂੰ ਵਿੱਤਾਇਸ਼ਣਾ ਭੀ ਕਹਿੰਦੇ ਹਨ; (੩) ਬਹੁਧਾ ਸG : ਮੇਰਾ ਵਾਧਾ ਹੋਵੇ, ਮੇਰੀ ਵੇਲ ਵਧੇ । ਇਸ ਨੂੰ ਦਾਰਾਤਾਇਸ਼ਣਾ (ਇਸ ਪੁੱਤਰ ਦੀ ਲਾਲਸਾ) ਭੀ ਕਹਿੰਦੇ ਹਨ । ਹਉਮੈ ਦਾ 'ਬਹੁ ਯ’ ਵਾਲਾ ਰੂਪ ਮੋਹ ਤੇ ਲੋਭ ਦਾ ਰੂਪ ਹੈ । ਮੋਹ ਵਾਂਗ ਲੋਭ ਵੀ ਹਉਮੈ ਦਾ ਹੀ ਵਿਸਤਾਰ ਹੈ । ਮੁੰਹ ‘ਮੋਰ-ਪੁਣਾ' ਹੈ, ਲੋਭ 'ਮੈਨੂੰ-ਪੁਣਾ` ਹੈ । ਲੋਭ ਤੋਂ ਅੱਗੇ ਠੱਗੀ, ਕਪਟ, ਪਾਖੰਡ, ਝੂਠ ਆਦਿ ਜਨਮ ਲੈਂਦੇ ਹਨ, ਜਿਵੇਂ ਲੋਭ ਆਪ ਹਉਮੈ ਤੋਂ ਜਨਮ ਲੈਂਦਾ ਹੈ। ਕਾਮ : ਜਿਵੇਂ ਲੋਭ ਤੇ ਮੋਹ ਹਉਮੈ ਦਾ 'ਬਹੁ ਸG' ਰੂਪ ਹਨ, ਕਾਮ ਹਉਮੈ ਦਾ 'ਬਹੁਧਾ ਸਯਿ ਰੂਪ ਹੈ। ਇਹ ਹੈ ਤਾਂ ਸੰਤਾਨ ਰਾਹੀਂ ਆਪਣੀ ਅਮਰਤਾ ਭਾਲਣ ਦੀ ਲਾਲਸਾ, ਪਰ ਇਸਤੀ/ਪੁਰਖ ਰਾਹੀਂ ਇੰਦਰਿਆਵੀ ਸੁਖ ਮਾਣਨ ਦੀ ਚੇਸ਼ਟਾ ਇਸ ਦਾ ਵਿਕਾਰ ਰੂਪ ਹੋ ਜਾਂਦਾ ਹੈ ।

  • ਇਸ ਤੋਂ ਬਚਣ ਦਾ ਸਾਧਨ ਸੰਤੋਖ ਹੈ (119)

+ ਯ = self-preservation; ਬਹੁ ਸਯੰਦself-expansion; ਬਹੁਤਾ ਸਯ= self-multiplication 18