ਪੰਨਾ:Alochana Magazine October, November and December 1987.pdf/125

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਸਮੁੱਚੇ ਰੂਪ ਵਿਚ ਉਭਰਦੇ ਲੇਖਕਾਂ ਦੀਆਂ ਰਚਨਾਵਾਂ ਨੂੰ ਪੰਜਾਬੀ ਜਨ-ਸਮੂਹ ਤੱਕ ਪਹੁੰਚਾਉਣ ਦੇ ਯਤਨ ਅਧੀਨ ਸੰਹਿਤ ਕੀਤੀ ਗਈ ਰਚਨਾ ਜਿਥੇ ਪਾਠਕਾਂ ਨੂੰ ਰਚਨਾਤਮਿਕ ਪ੍ਰਤਿਭਾ ਦੀਆਂ ਪ੍ਰਾਪਤੀਆਂ ਤੇ ਪ੍ਰਾਪਤੀਆਂ ਤੋਂ ਜਾਣੂ ਕਰਵਾਉਂਦੀ ਹੈ ਉਥੇ ਕਲਾਤਮਿਕ ਉੱਤਮਤਾ ਨੂੰ ਸਿਰਜਣ ਦੇ ਰਾਹੇ ਪਏ ਲੇਖਕਾਂ ਦੀ ਪ੍ਰਤਿਭਾ ਦੇ ਵਿਸਥਾਰ ਤੇ ਨਿਖਾਰ ਉਪਰੰਤ ਪ੍ਰੋੜ ਰਚਨਾਵਾਂ ਪ੍ਰਾਪਤ ਕਰਨ ਲਈ ਆਸਵੰਦ ਵੀ ਕਰਦਾ ਹੈ । ਸੋ ਰਘਬੀਰ ਸਿੰਘ ਭਰਤ ਤੇ ਗੁਰਜੀਤ ਸਹੋਤਾ ਦਾ ਇਹ ਯਤਨ ਸਫਲ ਤੇ ਪ੍ਰਸ਼ੰਸਾਯੋਗ ਹੈ । 00 ਡਾ. ਬਲਵਿੰਦਰ ਬਰਾੜ ਰਚਿਤ ਨਾਵਲ | 'ਸੱਭ ਸਾਕ ਕੁੜਾਵੇ ‘ਸੱਭੇ ਸਾਕ ਕੁੜਾਵੇ' ਨਾਵਲ ਬਲਵਿੰਦਰ ਕੌਰ ਬਰਾੜ ਦੀ ਪਲੇਠੀ ਰਚਨਾ ਹੈ : ਇਸ ਲਈ ਜਿਥੇ ਨਾਵਲ ਦੀ ਰੂਪ 'ਕਾਰਕੇ ਹੱਦ-ਵਿਧ ਲੇਖਕਾਂ ਲਈ ਵੰਗਾਰ ਹੈ, ਉਥੇ . ਗਲਪੀ ਵੱਥ ਰੂਪਾਕਾਰ ਲਈ ਵੀ ਵੰਗਾਰ ਦੇ ਰੂਪ ਵਿਕ ਪ੍ਰਤੁਤ ਹੁੰਦੀ ਹੈ । 'ਸੱਭੇ ਸਾਕ ਕੁੜਾਵੇ' ਵਿਚ ਇਹ ਦੋ-ਪਰਤੀ ਤੇਣਾਓ ਨਿਰੰਤਰ ਰੂਪ ਵਿਚ ਵਿਦਮਾਨ ਰਹਿੰਦਾ ਹੋਇਆ ਗਲਪ-ਜਗਤ ਦੀ ਸਿਰਜਣਾ ਕਰਦਾ ਹੈ । ਨਾਵਲਕਾਰੇ ਨਿਰੰਤਰ ਰੂਪ ਵਿਚ ਇਸ ਤਣਾਉ ਨੂੰ ਖ਼ਤਮ ਕਰਨ ਅਤੇ ਰੂਪਾਕਾਰਕ ਨੇਮ-ਕਾਰਕ ਅਧੀਨ ਗਲਪੀ ਵੱਥ ਦੇ ਸਮੁੱਚੇ ਅਰਥਾਂ ਦਾ ਸੰਚਾਰ ਕਰਨ ਲਈ ਰੂੜੀ ਪ੍ਰਤੀਤ ਹੁੰਦੀ ਹੈ । ਨਾਵਲ ਦੇ ਗਲਪ-ਸੰਸਾਰ ਦੀ ਪਹਿਚਾਣ ਲਈ ਨਾਵਲ ਦਾ ਸਿਰਲੇਖ 'ਸੱਭੇ ਸਾਕ ਕੁੜਾਵੇ' ਹੀ ਆਦਿ-ਬਿੰਦੂ ਬਣਦਾ ਹੈ । ਇਸ ਦਾ ਮੂਲ ਸਰੋਤ ਗੁਰਬਾਣੀ ਦੀ ਉਹ ਟੁਕ ਹੈ, ਜਿਸ ਅਧੀਨ ਇਸ ਸੰਸਾਰ ਨੂੰ ਤਿਆਗਣ ਅਤੇ ਨਵੇਂ ਸੰਸਾਰ ਨੂੰ ਅਪਣਾਉਣ ਦੀ ਨਿਆਇਸ਼ੀਲਤਾ ਦੇ ਤਰਕ ਨੂੰ ਪ੍ਰਸਤੁ ਤੇ ਕੀਤਾ ਗਿਆ ਹੈ : ਉਸਤਤਿ ਨਿੰਦਾ ਨਾਨਕ ਜੀ ਹਭ ਵੰਬਾਈ, ਛੱਡਿਆ ਹਤਉ ਕੁਝ ਤਿਆਰੀ । ਹਭੈ ਸਾਕ ਕੁੜਾਵੇ ਡਿੱਠੇ, ਤਓ ਪਲੈ ਤੈਡੇ ਲਾਗੀ ! ਨਾਵਲ ਦਾ ਸਿਰਲੇਖ 'ਸੱਭੇ ਸਾਕ ਕੁੜਾਵੇਂ' ਗੁਰਬਾਣੀ ਦੀ ਪੰਗਤੀ ਦੀ ਮੂਲ ਭਾਵਨਾ ਦਾ ਅਰਥ ਸੰਚਾਰ ਕਰਦਾ ਹੈ । ਵਿਆਹ ਦੇ ਮੌਕੇ ਤੇ ਗਾਵਿਆ ਜਾਣ ਵਾਲਾ ਇਹ ਸ਼ਬਦ ਰਹਿਸਥੀ ਅਤੇ ਪ੍ਰਮਾਰਥੀ ਦੋਹਾਂ ਜ਼ਿੰਦਗੀਆਂ ਦੀ ਸ਼ੁਰੂਆਤ ਦਾ ਅਰਥ ਸੰਚਾਰ ਕਰਨ ਦੀ ਦੋ-ਅਰਥੀ ਪ੍ਰਕਿਰਤੀ ਰਖਦਾ ਹੈ । ਵਿਆਹ ਦੀ ਰੀਤ ਸਮੇਂ ਸ਼ਬਦ ਦੇ ਅਰਥ-ਸੰਚਾਰ ਪ੍ਰਕਿਰਿਆ ਪੇਕਾ ਘਰ ਤਿਆਗ ਕੇ ‘ਸਹੁਰਾ ਘਰ' ਅਤੇ 'ਮਾਂ-ਬਾਪ' 'ਭੈਣ-ਭਰਾ ਤਿਆਗ 121