ਪੰਨਾ:Alochana Magazine October, November and December 1987.pdf/121

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਬਣਿਆਂ ਹੋਇਆਂ ਦਵਾ ਝੱਖੜ ਝੂਲੇ ਦੀਵਾ ਕਦੋਂ ਜਗੇਗਾ |' ਸੋ ਸਾਡਾ ਸਮਕਾਲੀ ਸੰਕਟ ਲੇਖਕ ਲਈ ਵਿਸ਼ੇਸ਼ ਨਹੀਂ ਸਗੋਂ ਸਦੀਵੀਂ ਅੰਧਿਆਰੀ ਰਾਤ ਚਿੰਤਾ ਦਾ ਕਾਰਨ ਹੈ । ਉਸ ਲਈ ਨਾ ਤਾਂ ਭੂਤ ਅਤੇ ਵਰਤਮਾਨ ਦਾ ਕਰੂਰ ਨਿਜ਼ਾਮ ਚਿੰਤਾ ਦਾ ਕਾਰਨ ਹੈ ਅਤੇ ਨਾ ਹੀ ਭਵਿੱਖ ਦਾ ਦਿਸ਼ਾ-ਹੀਣ ਮਾਰਗ ਹੀ ਡਰ ਦਾ ਰੂਪ ਹੈ, ਸਗ° ਉਸ ਲਈ ਭੂਤ, ਵਰਤਮਾਨ ਅਤੇ ਭਵਿੱਖ ਇਕੋ ਹੀ ਰੂਪ ਰਖਦੇ ਹਨ । ਤਿੰਨਾਂ ਦੀ ਹੋਂਦ-ਵਿਧੀ ਲਈ ਇਕੋ ਹੀ ਦ੍ਰਿਸ਼ਟੀਕੋਣ ਹੈ : ਪੂਰਨ ਨਿਰਾਸ਼ਾਤਮਕ ਦ੍ਰਿਸ਼ਟੀਕੋਣ । ਅਜਿਹੀ ਸਥਿਤੀ ਵਿਚ ਮਨੁੱਖ ਕਾਰਜ ਸਭਿਅਕ ਚੇਤਨਾ ਵਿਚ ਗਤੀਸ਼ੀਲਤਾ ਲਿਆਉਣ ਲਈ ਅਸਮਰਥ ਹੁੰਦਾ ਹੋਇਆ ਜਦਤ ਸਥਿਤੀ ਅਖ਼ਤਿਆਰ ਕਰ ਲੈਂਦਾ ਹੈ, ਅਤੇ ਮਨੁੱਖ ਘੋਰ ਨਿਰਾਸ਼ਾ ਦੀਆਂ ਲਹਿਰਾਂ ਵਿਚ ਹੜ੍ਹ ਜਾਂਦਾ ਹੈ । ਤਰਲੋਚਨ ਮਾਛੀਵਾੜਾ ਵੀ ਅਜਿਹਾ ਹੀ ਵਿਚਾਰ ਰਖਦਾ ਹੈ : ਆਪਾਂ ਤਾਂ ਨਰਕ ਭੋਗਿਆਂ, ਕਾਹਦੀ ਗੁਜ਼ਾਰੀ ਜਿੰਦਗੀ, ਇਕ ਬੇਬਸੀ, ਇਕ ਤੜਪਣਾ, ਏਹੀ ਵਿਚਾਰੀ ਜ਼ਿੰਦਗੀ । ਅਤੇ ਭਵਿੱਖ ਪ੍ਰਤੀ ਦ੍ਰਿਸ਼ਟੀਕੋਣ : ਜ਼ਿੰਦਗੀ ਤੇ ਮੌਤ ਵਿਚ ਜਦ ਵਾਲ ਜਿੰਨਾ ਫਰਕ ਹੈ । ਫਿਰ ਗਿੜਗਿੜਾ ਕੇ ਕਾਸਤੋਂ ਮੰਗੀਏ ਉਧਾਰੀ ਜ਼ਿੰਦਗੀ .? ਵਰਤਮਾਨ ਸਥਿਤੀ ਤੋਂ ਲੇਖਕ , ਅਸੰਤੁਸ਼ਟ ਹੈ, ਫਿਰ ਵੀ ਜ਼ਿੰਦਗੀ ਦੇ ਵੇਗ ਨੂੰ ਸਮਝਣ ਅਤੇ ਜ਼ਿੰਦਗੀ ਦੀ ਦਿਸ਼ਾ ਬਦਲਣ ਲਈ ਗਤੀਸ਼ੀਲ ਰੁਚੀ ਅਖ਼ਤਿਆਰ ਕਰਣ ਦੀ ਥਾਂ ਸਥਿਤੀਸ਼ੀਲ ਮਲ-ਵਿਧਾਨ ਨੂੰ ਹੀ ਪੁਨਰ-ਸਥਾਪਤ ਕਰਦਾ ਹੈ । ਜ਼ਿੰਦਗੀ ਦੀ ਕਰੂਰਤਾ ਤੇ ਵਿਗਠਨਤਾ ਨੂੰ ਅਸਥਾਈ ਸਮਝਣ ਦੀ ਥਾਂ ਮਨੁੱਖ ਦੀ ਸਥਾਈ ਹਣੀ ਸਮਝੀ ਬੈਠੇ ਹਨ ਅਤੇ ਸਮਕਾਲੀ ਮਨੁੱਖ ਨੂੰ ਦੇ ਸਕਾਰਾਤਮਕ ਪ੍ਰੇਰਣਾ ਪ੍ਰਦਾਨ ਕਰਨ ਦੀ ਥਾਂ ਖ਼ੁਦ ਹੀ ਜ਼ਿੰਦਗੀ ਪ੍ਰਤੀ ਉਦਾਸੀਨ ਵਤੀਰ ਅਖ਼ਤਿਆਰ ਕਰ ਲੈਂਦੇ ਹਨ । ਇਸ ਪ੍ਰਕਾਰ ਇਸ 'ਕੋਟੀ ਦੇ ਲੇਖਕਾਂ ਦਾ fਸ਼ਟੀਕੋਣ ਯਥਾਰਥ ਦੀ ਨਕਾਰਤਮਕ ਵਿਆਖਿਆ ਪ੍ਰਸਤੁਤ ਕਰਨ ਲਈ ਰੁਚਿਤ ਪ੍ਰਤੀਤ ਹੁੰਦਾ ਹੈ ਜੋ ਕਿ ਦਿਸ਼ਾ-ਵਿਹੀਨ ਸਥਿਤੀ ਦਾ ਸੂਚਕ ਮੰਨਿਆ ਜਾ ਸਕਦਾ ਹੈ ਕਿਉਕਿ ਮਾਨਵ ਜਾਤੀ ਕੋਲ ‘ਕਰਮ ਹੀ ਅਜਿਹਾ ਸੰਕਲਪ ਹੈ ਜਿਸ ਦੀ ਬਦਲਤੇ ਉਹ ਤਹਿਜ਼ੀਬ ਨੂੰ ਨਿਰੰਤਰ ਰੂਪ ਵਿਚ ਬਦਲਦਾ ਰਿਹਾ ਹੈ ਅਤੇ ਜੇਕਰ ਉਸਦੀ ਚੇਤਨਾ ਵਿਚ 'ਕਰਮ' ਦਾ ਸੰਕਲਪ ਹੀ ਖ਼ਾਰਜ ਕਰ ਦਿੱਤਾ ਜਾਵੇ ਤਾਂ ਉਹ 1. ਪਰਮਜੀਤ ਕਾਹਲੋਂ, fਨ ਕਦੇ ਚੜੇਗਾ, ਪੰਨਾ, 7 2. ਤਰਲੋਚਨ ਮਾਛੀਵਾੜਾ, (ਜ਼ਿੰਦi, ਪੰਨਾ 8 117