ਪੰਨਾ:Alochana Magazine October, November and December 1987.pdf/120

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਬਾਬਿਆਂ ਸੰਤਾਂ ਤੇ ਕੁਝ ਉਸ ਮਾਂ-ਪੁੱਤਾਂ ਦੀ ਮਿਹਰ ਨਾਲ , ਕਦ ਕੁ ਤੱਕ ਲੜ ਲੜ ਮਰੇਗੀ ਟੋਪੀ ਤੇ ਦੋਸਤਾਰ ਲਿਖ ?' ਚੌਗਿਰਦੇ ਵਿਚ ਪਸਰੀ ਅਰਾਜਕਤਾ ਨਾਲ ਮਨੁੱਖ ਦਾ ਅਸਤਿਤਵ ਸੰਕਟ-ਗ੍ਰਸਤ ਹੁੰਦਾ ਹੈ । ਮਾਨਵਤਾ ਦੀ ਸੂਰ ਨੂੰ ਬੁਲੰਦ ਕਰਨ ਵਾਲਾ ਜੀਵ ਮਨੁੱਖਤਾ ਦਾ ਤਿਆਗ ਕਰਕੇ ਮਾਨਵਤਾ ਦਾ ਹੀ ਦੁਸ਼ਮਣ ਬਣ ਜਾਂਦਾ ਹੈ । ਮਨੁੱਖ ਦੀ ਸਦੀਆਂ ਦੀ ਘਾਲਣਾ ਨਾਲ ਪ੍ਰਾਪਤ ਸਭਿਅਤਾ ਦੇ ਸੰਕਲਪ ਨੂੰ ਮਾਸੂਮਾਂ ਦੇ ਖੂਨ ਦੇ ਛਿੱਟੇ ਭਸਮ ਕਰ ਦਿੰਦੇ ਹਨ ਅਤੇ ਰੌਸ਼ਨ ਦਿਮਾਰੀ ਮਨੁੱਖ ਦਾ ਵਿਵਹਾਰ ਵੀ ਵਿਵੇਕ ਹੀਨ ਸਥਿਤੀ ਅਖ਼ਤਿਆਰ ਕਰ ਲੈਂਦਾ ਹੈ । ਕਿਸ਼ਨ ਭਨੋਟ ਅਜਿਹੀ ਹੀ ਸਥਿਤੀ ਨੂੰ ਪ੍ਰਗਟ ਕਰਦੇ ਲਿਖਦੇ ਹਨ : ਇਸ ਬਸਤੀ ਵਿਚ ਜੰਗਲ ਉਗਿਆ, ਦਨਦਨਾਉਂਦੇ ਫਿਰ ਰਹੇ ਨੇ ਭੇੜੀਏ, ਚੀਥੜੇ ਕੀਤਾ ਜਿੰਨਾਂ ਤਹਿਜ਼ੀਬ ਨੂੰ, ਸਭਿਅਤਾ ਦੀ ਪੱਤ ਰੋਲੀ ਦੱਸਤ :* ‘ਬਸਤੀ ਦਾ 'ਜੰਗਲ ਵਿਚ ਰੂਪਾਂਤਰਣ ਅਤੇ 'ਮਨੁੱਖ' ਦਾ ‘ਭੇੜੀਏ' ਵਿਚ ਰੂਪਾਂਤਰਣ ਕਿਸੇ ਜਣਨਿਕ ਪ੍ਰਕਿਰਿਆ ਦਾ ਪ੍ਰਤੀਫਲ ਨਹੀਂ ਸਗੋਂ ਮਾਨਵੀ ਸੱਚ ਦਾ ਗ਼ਲਤ ਕੀਮਤਾਂ ਦੀ ਹਾਮੀ ਭਰਨ ਦਾ ਨਤੀਜਾ ਹੈ । ਅਜਿਹੀ ਸਹਿਮਤੀ ਨਿਰਸੰਦੇਹ ਸਦੀਵੀ ਨਹੀਂ ਹੋ ਸਕਦੀ ਜਿਸ ਕਰਕੇ ਸਭਿਅਤਾ ਦੇ ਸਿਰਜਕ ਮਨੁੱਖ ਦੇ ਇਸ ਵਿਵਹਾਰ ਤੋਂ ਲੇਖਕੇ ਚਿੰਤਤ ਹੈ ਅਤੇ ਪੁਨਰ-ਸੇਧ ਲਈ ਰਚਨਾਤਮਿਕ ਰੋਲ ਪ੍ਰਸਤੁਤ ਕਰਦਾ ਲਿਖਦਾ ਹੈ : ਸੂਝਵਾਨੇ ਸੂਝ ਨੂੰ ਰੋਸ਼ਨ ਕਰੋ, ਰੋਸ਼ਨੀ ਦੇ ਨੇਰ ਦਾ ਜੰਗਲ ਸੜੇ ਰੋਸ਼ਨੀ ਵਿਚ ਰਹਿ ਸਕਣ ਕਦ ਭੇੜੀਏ, ਰੋਸ਼ਨੀ ਵਿਚ ਕਿਸ ਤਰ੍ਹਾਂ ਜੰਗਲ ਪਲੇ 13 ਇਸ ਤਰ੍ਹਾਂ ਸੰਗ੍ਰਹਿ ਦੀਆਂ ਵਿਭਿੰਨ ਕਵਿਤਾਵਾਂ ਸਾਡੇ ਸਮਕਾਲੀ ਸੰਕੋਟੇ ਨਾ? ਸਿੱਧੇ ਰੂਪ ਸੰਬਾਦ ਬਰਜਦੀਆਂ ਹਨ, ਪਰ ਅਜਹੀ ਰਚੀ ਸਾਰੀਆਂ ਕਵਿਤਾਵਾਂ ਦਾ ਨਹੀਂ ਜਿਸ ਕਰਕੇ ਕੁਝ ਕਵਿਤਾਵਾਂ ਇਸ ਤੋਂ ਵੱਖਰਾ ਰਚਨਾਤਮਿਕ ਸੰਦਰਭ ਪੇਸ਼ ਕਰਦਿਆ ਹੋਇਆ ਸਮਕਾਲੀ ਸੰਕਟ ਦੀ ਵਿਵਸਥਾ ਨੂੰ ਸਦੀਵੀ ਸੰਕਟ ਦੇ ਪ੍ਰਸੰਗ ਵਿਚ ਦੇਖਣ ਦਾ ਰਚੀ ਰਖਦੀਆਂ ਪ੍ਰਤੀਤ ਹੁੰਦੀਆਂ ਹਨ । ਇਹਨਾਂ ਲਈ ਮਾਨਵਤਾ ਦਾ ਸੰਕਟ ਮਰ ਸਮਕਾਲ ਵਿਚ ਹੀ ਨਹੀਂ ਫੈਲਿਆ ਹੋਇਆ, ਸਮਕਾਲੀ ਸੰਕਟ ਤਾਂ ਸਿਰਫ ਇਕੇ ਇਸ ਦੀ ਵਿਆਪਕਤਾ ਤਾਂ ਸਰਬ ਕਾਲ ਤੱਕ ਫੈਲੀ ਹੋਈ ਹੈ । ਜਿਵੇਂ ਪਰਮਜੀਤ ਕਾਹਲ , ਦੀ ਕਾਵਿ ਉਡਾਰੀ ਧਿਆਨ ਦੇਣ ਯੋਗ ਹੈ : ਸਦੀਵੀ ਅੰfਧਿਕਾਰੀ ਰਾਤ ਦਿਨ ਕਦੋਂ ਚੜੇ 1. 2. 3. ਗੁਰਜੀਤ ਸਹੋਤਾ, ਗਜ਼ਲ, ਪੰਨਾ 7 ਕ੍ਰਿਸ਼ਨ ਭਨੋਟ, ਜੰਗਲ, ਪੰਨਾ ! ਕਸ਼ਨ ਭਨੋਟ, ਉਹੀ ਰਚਨਾ, 16