ਪੰਨਾ:Alochana Magazine October, November and December 1987.pdf/119

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਦੇ ਵਿਸ਼ੇਸ਼ ਬਿੰਦੂ ਤੋਂ ਤੁਰ ਕੇ ਰੂਪਾਕਾਰਕ ਪ੍ਰਸੰਗ ਸਿਰਜਦੀਆਂ ਹੋਈਆਂ ਆਪਣੇ ਕਲਾਤਮਿਕ ਸਫ਼ਰ ਲਈ ਵਿਕਾਸ ਕਰਦੀਆਂ ਹਨ । ਦੋਹਾਂ ਰੂਪਾਕਾਰਾਂ ਦੇ ਸੁਤੰਤਰ ਰੂਪਾਕਾਰਕ ਨਿਭਾਓ ਅਧੀਨ ਕਵਿਤਾ ਭਾਗ ਨਿਸ਼ਚੈ ਹੀ ਵੱਧ ਸੂਖਮਤਾ ਨਾਲ ਵਿਆਖਿਆ ਪ੍ਰਸਤੁਤ ਕਰ ਸਕਿਆ ਹੈ ਅਤੇ ਸੰਗਹਿ ਦੇ ਰਚਨਾਤਮਕ ਉਦੇਸ਼ ਦਾ ਐਲਾਨ-ਨਾਮਾ ਵੀ ਕਾਵਿਕ ਸ਼ਿਅਰ ਕਰ ਕਰਦਾ ਹੈ : ਛੱਡੇ ਵਿਥਿਆ ਰਸੂਲਾਂ ਤਲਵਾਰਾਂ ਦੀ ਆਓ ਬਹਿਕੇ ਕਰੀਏ ਗੱਲ ਪਿਆਰਾਂ ਦੀ ਸ. ਸ਼ਿਅਰ ਸਮਕਾਲੀ ਯਥਾਰਥ ਦੇ ਜ਼ਾਲਮਾਨਾ ਸੰਘਰਸ਼ ਨੂੰ ਦੂਰ ਕਰਕੇ ਪਿਆਰ ਦੀ ਤਮੰਨਾ ਨੂੰ ਪ੍ਰਗਟ ਕਰਦਾਂ ਹੈ, ਪਰੰਤੂ ਕੋਈ ਵੀ ਕਰਤਾਰ ਸ਼ਕਤੀ ਚੌਗਿਰਦੇ ਦੇ ਕਠੋਰ ਯਥਾਰਥ ਤੋਂ ਨਿਰਲੇਪ ਨਹੀਂ ਰਹਿ ਸਕਦੀ, ਜਿਸ ਕਰਕੇ ਪਿਆਰ ਦੀ ਗੱਲ ਕਰਨ ਦੀ ਤਾਂਘ ਚੋਂ ਗਿਰਦੇ ਦੇ ਜ਼ਹਿਰ ਨਾਲ ਕੈਂਸਰ ਜਾਂਦੀ ਹੈ । ਪਿਆਰ ਦੀ ਗੱਲ ਕਰਨ ਦੀ ਤਾਂਘ ਰੱਖਣ ਵਾਲਾ ਕਵੀ ਖ਼ੁਦ ਹੀ ਚੌਗਿਰਦੇ ਦੇ ਯਥਾਰਥ ਨੂੰ ਸਮਝਣ ਦੀ ਕੋਸ਼ਿਸ਼ ਕਰਦਾ ਜੋ ਤੁਹਾਡੇ ਸ਼ਹਿਰ ਹੋਇਆ ਹੈ ਕਦੇ ਹੋਇਆਂ ਨਾਂ ਸੀ, ਆਦਮੀ 'ਚੋਂ ਆਦਮੀ ਤਾਂ ਇਸ ਤਰ੍ਹਾਂ ਮੋਇਆਂ ਨਾ ਸੀ । ਇਸ ਪ੍ਰਕਾਰ ਕਠੋਰ ਯਥਾਰਥ ਨੂੰ ਤਿਆਗ ਪਿਆਰ ਦੀ ਗੱਲ ਕਰਨ ਦਾ ‘ਭਾਵਨਾਤਮਕ ਤਰਕ ਸਿਰਜਣ ਵਾਲਾ ਕਵੀ ਚੌਗਿਰਦੇ ਦੀ ਅੱਗ ਨੂੰ ਪਹਿਚਾਨਦਾ ਹੋਇਆ ‘ਬੰਧਿਕ ਤਰਕ’ ਦੀ ਉਸਾਰੀ ਕਰਦਾ ਹੈ । ਭਾਵਨਾਤਮਕ ਦੀ ਉਸਾਰੀ ਸਮੇਂ ਉਹ ਦਿਸਦੇ ਯਥਾਰਥ ਦੇ ਆਂਸ਼ਿਕ ਅਤੇ ਬਾਹਰੀ ਯਥਾਰਥ ਦੀ ਵਿਆਖਿਆ ਕਰਦਾ ਹੈ ਜਦ ਕਿ ਬਧਿਕ ਤਰਕ ਦੀ ਉਸਾਰੀ ਸਮੇਂ ਦਿਸਦੇ ਯਥਾਰਥ ਦੇ ਗੋਹਜ ਨੂੰ ਫੜਣ ਦੀ ਕੋਸ਼ਿਸ਼ ਕਰਦਾ ਹੈ । ਸ ਲ ਯਥਾਰਥ ਆਪਣੀ ਖੁਦਮੁਖ਼ਤਾਰ ਹੋਂਦ ਨਹੀਂ ਰਖਦਾ ਸਗੋਂ ਇਹ ਤਾਂ ਕਿਸੇ ਪਾਰਲੀ ਸ਼ੈਅ ਦੀ ਗਤੀਸ਼ੀਲਤਾਂ ਦੀ ਅਲਾਮਤ ਹੈ । ਗੁਰਜੀਤ ਸਹੋਤ ਸਮਕਾਲੀ ਸੰਕਟ ਨੂੰ ਸਿਰਜਣ ਵਾਲੀ ਪਾਰਲੀ ਸ਼ੈਅ ਦੀ ਵਿਆਖਿਆ ਕਰਦਾ ਹੋਇਆ ਲਿਖਦਾ ਹੈ : ਸ਼ਹਿਰ ਵਿਚ ਇਹ ਕਿਸ ਤਰਾਂ ਦਾ ਆ ਗਿਆ ਹੜ੍ਹ ਚੰਦਰਾ, ਚਿੰਤਕਾਂ ਦੀ ਚੇਤਨਾ ਕਿਉਂ ਰੁੜ ਗਈ ਏ ਯਾਰ ਲਿਖ ? 1. ਸ. ਨਸੀਮ, ਗ਼ਜ਼ਲ, 'ਰੋਸ਼ਨੀ ਦਾ ਸਫ਼ਰ' ਸੰ. ਰਘਬੀਰ ਭਰਤ ਤੇ ਗੁਰਜੀਤ ਸਰੋਤਾ, ਮਾਛੀਵਾੜਾ, (ਮਾ. ਸ. ਸ. ਪ੍ਰ.), 1989, ਪੰਨਾ 1. 2. ਸ. ਨਸੀਮ, ਗਜ਼ਲ, ਪੰਨਾ 2 115