ਪੰਨਾ:Alochana Magazine October, November and December 1987.pdf/117

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਕਵਿਤਾ 'ਮੋਹ ਦਾ ਮਖੋਟਾ' ਦੇ ਅੰਤ ਵਿਚ ਇਹ ਤੁਕਾਂ ਆਉਂਦੀਆਂ ਹਨ : ਔਰਤ ਦਾ ਭਾਗ ਹੈ ਇਹ ਕੇਵਲ ਔਰਤ ਦਾ ਭਾਗ ਹੈ -ਪੰਨਾ 15 ਤੇ ਕਵਚਾ ‘ਹਾਦਸੇ ਵਿਚੋਂ ਦੀ ਤੁਕ ਹੈ ਇਕਠੇ ਕਰਨਾ ਚੁਗਣਾ ਸੱਭਣਾ ਤੇ ਮੁੜ ਨਵੇਂ ਤਲੇ ਘੜਨਾ ਕੇਵਲ ਮਾਨਵ ਦਾ ਭਾਗ ਹੈ -ਪੰਨਾ 13 ਇਸ ਕਿਤਾਬ ਦੇ ਸਰੋਕਾਰ ਕੇਵਲ ਔਰਤ ਦੇ ਸਰੋਕਾਰ ਨਹੀਂ । ਮਾਨਵ ਦੇ ਸਰੋਕਾਰ ਹਨ । ਪੁਰਖ ਦੇ ਪ੍ਰਸੰਗ ਵਿਚ ਬੇਸ਼ਕ ਉਹ ਔਰਤ ਹੈ ਪਰ ਪ੍ਰਕ੍ਰਿਤੀ ਦੇ ਪ੍ਰਸੰਗ ਵਿਚ ਉਹ ਮਾਨਵ ਹੈ ਤੇ ਉਸ ਦੀ ਸਮਝ ਦਾ ਪਾਸਾਰਾ ਸਮੁੱਚਤਾ ਦੇ ਮਹਾਂ ਚੱਕਰ ਤੱਕ ਵੀ ਫੈਲਿਆ ਹੋਇਆ ਹੈ : ਸਾਡੇ ਨਾਲ ਵਧੀਕੀ ਹੋਈ ਅਸੀਂ ਸਭ ਚਿਲਾਉਂਦੇ ਹਾਂ ਵਧੀਕੀਆਂ ਦੇ ਮਹਾ ਚੱਕਰ ਦਾ ਭਾਗ ਬਣੇ ਸਭੇ ਅਸੀਂ ਫੇਰ ਹਾਲਾਤ ਮਾਮੂਲ ਕੌਣ ਕਰੇ ਤਫਸੀਲ ਤੇ ਨਿਰਣੇ ਕਿਸ ਹੱਬ ਸੌਂਪਏ ਸ਼ੁਕਰ ਹੈ ਸਾਡੀਆਂ ਬਹੁਤੀਆਂ ਕਵਿਆਂ ਵਾਂਗ ਇਸ ਕਵਿਤੀ ਨੇ ਇਹ ਸਿੱਟਾ ਨਹੀਂ ਕੱਢਿਆ ਕਿ ਸਾਡੇ ਸਾਰੇ ਹੀ ਦੁੱਖ ਇਸ ਲਈ ਹਨ ਕਿਉਂਕਿ ਅਸੀਂ ਔਰਤਾਂ ਹਾਂ । 113