ਪੰਨਾ:Alochana Magazine October, November and December 1987.pdf/109

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਸਭੇ ਗੱਲਾਂ ਖੋਟੀਆਂ, ਡੁਬਦੇ ਨੂੰ ਤਿਨਕੇ ਦਾ ਸਹਾਰਾ, ਅੰਨਾ ਕੀ ਲੋੜੇ ਦੋ ਅੱਖਾਂ, ਆਦਿ ਅਖੇਤਾਂ ਦਾ ਵੀ ਯੋਗ ਹੈ । ਕਹਾਣੀ ਦੀ ਸ਼ੈਲੀ ਵਰਣਨਾਤਮਕ ਹੈ ਵਾਰਤਾਲਾਪੀ ਨਹੀਂ । ਫੇਰ ਵੀ ਸਥਾ ਨੇਕ ਭਾਸ਼ਾ ਦੀ ਕਾਫੀ ਵਰਤੋਂ ਹੈ । | ‘ਸਮੇਂ ਸਮੇਂ ਦੀ ਗੱਲ' ਨਾਂ ਦੀ ਕਹਾਣੀ ਵਿਚ ਕਸ਼ਮੀਰੀ ਪੰਜਾਬੀ ਦੇ . ਬਹੁਤ ਅੰਸ਼ ਹਨ । ਜਿਵੇਂ “ਕੁਦਾ ਖੇਵੇ ਤਾਂ ਜ਼ਰੂਰ ਹੈਨ; ਬਿਲਕੁਲ ਉਹੋਖ, ਨੇਕ ਸਰਅਤ ਦਿਤੀ ਦੀ ਆਸੀ, ਕਰਸੋਂ ਕੌਣਨ, ਕੁੜੀ ਐਮ. ਏ. ਕਰਦੀਅਸ, ਡਾਕਟਰੀ ਪੜਦਸ, ਦੁਕਾਨ ਘੰਨ ਦਿਤੀ ਅਸ, ਵਖਤ ਹੀ ਕੁਥਾ ਆਦਿ । ਸ਼ੇਰੋ-ਸ਼ਾਇਰੀ ਭਰਪੂਰ ਕਾਵਿਸ਼ੈਲੀ ਦੀਆਂ ਵੰਨਗੀਆਂ ਵੀ ਇਸ ਕਹਾਣੀ ਵਿਚ ਮਿਲ ਜਾਂਦੀਆਂ ਹਨ । ਜਿਵੇਂ ਰੱਬ ਜਦ ਦਿੰਦਾ ਹੈ ਤਾਂ ਛੱਪੜ ਫਾੜ ਕੇ ਦਿੰਦਾ ਹੈ, ਖੁਦਾਂ ਦੇ ਹੁਸਨ ਦੇਂਦਾ ਹੈ ਤਾਂ ਨਜ਼ਾਕਤ ਆ ਹੀ ਜਾਂਦੀ ਹੈ ! ਇਸ ਕਹਾਣੀ ਦੀ ਵਧੇਰੇ ਵਾਰਤਾਲਾਪੀ ਸ਼ੈਲੀ ਹੈ ਜਿਸ ਵਿਚ ਥਾਂ ਥਾਂ ਤੇ ਸਥਾਨਿਕ ਭਾਸ਼ਾ ਦੇ ਪ੍ਰਯੋਗ ਹੋਏ ਹਨ । ਦੇ ਰੰਗ' ਨਾਂ ਦੇ ਕਹਾਣੀ ਸੰਗ੍ਰਹਿ ਦੀ ਨੌਵੀਂ ਕਹਾਣੀ ਦਾ ਪੰਨਾ 54 ਤੇ ਸਿਰਲੇਖ “ਨਵਾਂ ਜੀਵਨ' ਹੈ, ਪਰ 'ਸੱਚ ਝੂਠ ਦੇ ਸਿਰਲੇਖ ਵਾਲੀ ਭੂਮਿਕਾ ਵਿਚ ਕਹਾਣੀਕਾਰ ਨੇ ਜਿਨਾਂ ਪੰਜ ਕਹਾਣੀਆਂ ਦਾ ਸਾਰ ਦਿੱਤਾ ਹੈ ' ਅਤੇ ਜਿਨ੍ਹਾਂ ਉਪਰ ਨੋਟ ਲਿਖਿਆ ਹੈ, ਉਨ੍ਹਾਂ ਵਿਚ ਨਵਾਂ ਜੀਵਨ ਦੀ ਥਾਂ ਸਿਰਲੇਖ 'ਨਵੇਂ ਜੀਵਨ ਦੀ ਆਸ' ਦਿੱਤਾ ਹੈ । ਦੂਜਾ ਸਿਰਲੇਖ ਕਹਾਣੀਕਾਰ ਦਾ ਮੂਲ ਸਿਰਲੇਖ ਲਗਦਾ ਹੈ ਤੇ ਜੋ ਜਿਆਦਾ ਢੁਕਵਾਂ ਨਹੀਂ । ਸਰੀਫੇ ਨੂੰ ਘਰੋਂ ਨਿਕਲ ਕੇ ਇਕ ਤ. ਘਰ ਜਵਾਈ ਬਣਨ ਨਾਲ “ਨਵਾਂ ਜੀਵਨ ਹੀ ਮਿਲਦਾ ਹੈ ਨਾ ਕਿ ਨਵੇਂ ਜੀਵਨ ਦੀ 'ਆਸ਼' । ਇਸ ਕਹਾਣੀ ਵਿਚ ਵੀ ਗਸ਼, ਝੀਲੇ ਵੱਲਰ ਆਦਿ ਰਾਹੀਂ ਕਸ਼ਮੀਰੀ' ਵਾਤਾਵਰਨ ਉਸਾਰਿਆ ਗਿਆ ਹੈ । ਕੰਡਿਆਂ ਤੇ ਵੀ ਨੀਦਰ ਆ ਜਾਂਦੀ ਹੈ, ਡੁਲੇ ਬੇਰਾਂ ਦਾ ਹਾਲੀ ਵੀ ਕੁਝ ਨਹੀਂ ਵਿਗੜਿਆ ਆਦਿ ਅਖਾਣ ਵੀ ਇਸ ਕਹਾਣੀ ਵਿਚ ਵਰਤੇ ਗਏ ਹਨ । ਇਸ ਕਹਾਣੀ ਵਿਚ ਪ੍ਰਸ਼ਨਾਤਮਕ ਸ਼ੈਲੀ ਵੀ ਹੈ ਤੇ ਪ੍ਰਤੀਕਾਂ ਦੀ ਵੀ ਵਰਤੋਂ ਹੈ । ‘ਦੋ ਰੰਗ' ਕਹਾਣੀ: ਸ਼ੰਗਹਿ ਦੀ ਆਖਰੀ : ਕਹਾਣੀ 'ਉਤਮ ਫਰਜ਼' ਹੈ । ਇਹ ਕਹਾਣੀ ਵੀ ਸਥਾਨਿਕ ਭਾਸ਼ਾਈ ਅੰਸ਼ਾਂ ਨਾਲ ਭਰਪੂਰ ਹੈ । ਜਿਵੇਂ ਪੰਨਾ 62 ਤੇ ਇਹ ਜਿਹੇ ਕਿੰਨੇ ਹੀ ਕਸ਼ਮੀਰੀ ਵਾਕ ਹਨ ਜਿਨ੍ਹਾਂ ਦਾ ਬੈਕਟ ਵਿਚ ਅਨੁਵਾਦ ਦੇਣ ਦੀ ਵੀ ਲੋੜ ਕਹਾਣੀਕਾਰ ਨੂੰ ਜਾਪੀ ਹੈ । ਜਿਵੇਂ ਕੁਝ ਨਮੂਨੇ ਇਸ ਤਰ੍ਹਾਂ ਹਨ : ਆਫਤਾਬ ਕੌਰ ਗੱਵ (ਆਫਤਾਫ ਕਿਧਰ ਗਿਆ ?) 105