ਪੰਨਾ:Alochana Magazine October, November and December 1987.pdf/105

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਅੱਜਕਲ ਦੇ ਨੌਕਰ ਵਾਲੇ ਘਰ ਦੀ ਵੀ ਝਾਕੀ ਦੱਸੀ ਹੈ ਤੇ ਨਾਲ ਮਨਜੀਤ ਦੇ ਪੇਕੇ ਅਤੇ ਮਨਜੀਤ ਦੇ ਸੌਹਰੇ ਦੇ ਘਰਾਂ ਦਾ ਸੁਚੱਜੇ ਢੰਗ ਨਾਲ ਟਾਕਰਾ ਕੀਤਾ ਗਿਆ ਹੈ । ਬਜ਼ੁਰਗਾਂ ਦੀ ਉਪਦੇਸ਼ਾਤਮਕ ਭਾਸ਼ਾ ਦੇ ਵੀ ਥਾਂ-ਥਾਂ ਤੇ ਦਰਸ਼ਨ ਹੁੰਦੇ ਹਨ ਅਤੇ ਕਈ ਅਖਾਣਾਂ (ਪਿਆਰ ਵਿਚ ਬਰਕਤ ਹੈ, ਜੋ ਕਹੇ ਬੁੱਢੀ # ਸੱਚ, ਚੌੜੀਆਂ ਜਗ ਥੋੜੀਆਂ ਨਰੜ ਵਧੇਰੇ) ਦਾ ਵੀ ਭੰਡਾਰ ਇਹ ਨਾਟਕ ਹੈ । ਆਮ ਭਾਸ਼ਾ ਵਿਚ ਵਰਤੀਆਂ ਜਾਣ ਵਾਲੀਆਂ ਅਟਲ ਸਚਾਈਆਂ (ਸ਼ਾਦੀ ਤੋਂ ਕੌਣ ਨਾਂਹ ਕਰਦਾ ਹੈ, ਘਰ ਦੀ ਅੱਧੀ ਵਿਚ ਹੀ ਸਵਾਦ, ਮਨੁਖ ਦੀ ਡੋਰੀ ਕਿਸੇ ਗੈਬੀ ਸ਼ਕਤੀ ਦੇ ਹੱਥ ਹੈ, ਬਾਹਰ ਦ ਪੂਰੀ ਨਾਲ ਘਰ ਦੀ ਅੱਧੀ ਢੰਗ, ਜਿਹੜੇ ਦੁਖ ਕਿਸਮਤ ਵਿਚ ਹੋਣ, ਉਨ੍ਹਾਂ ਨੂੰ ਕੌਣ ਟਾਲ ਸਕਦਾ ਹੈ ਆਦਿ) ਵੀ ਇਸ ਨਾਟਕ ਦੀ ਵਾਰਤਾਲਾਪੀ ਸ਼ੈਲੀ ਵਿਚ ਭਰ ਦਿੱਤੀਆਂ ਗਈਆਂ ਹਨ । ਇਹ ਨਾਟਕ ਜੰਮੂ-ਕਸ਼ਮੀਰ ਵਿਚ ਲਿਖੇ ਜਾਣ ਦੇ ਬਾਵਜੂਦ ਇਸ ਦੀ ਭਾਸ਼ਾ ਠੇਠ ਪੰਜਾਬੀ ਹੈ ਤੇ ਲਗਭਗ ਕਿਤੇ ਵੀ ਸਥਾਨਕ ਭਾਸ਼ਾ ਦਾ ਅਸਰ ਨਹੀਂ ਹੈ । ਮੈਂ ਤੁਹਾਡੇ ਮੂੰਹ ਵਿਚ ਘਿਉ ਸ਼ਕਰ ਪਾਵਾਂਗਾ (ਪੰਨਾ 14}. ਮੰਜੂ ਕਉਂ ਰੋਣ ਡਹੀ ਏ ? (ਪੰਨਾ 19), ਉਏ ਤੇ ਕਿਥੋਂ ਦਾ ਭਲਵਾਨ ਆਇਆ ਏ (ਪੰਨਾ 2 , ਨਿਕਲੋ ਮੈਦਾਨ ਵਿਚ, ਦੋਵੇਂ ਕਾਂਗੜੀ ਭਲਵਾਨ (ਪੰਨਾ 21), ਇਸ ਘਰ ਦੇ ਹੋਰ ਬੰਦੇ ਨੂੰ ਫੂਕ ਨਾਲ ਭਕਨੇ ਵਾਂਗ ਅਸਮਾਨ ਤੇ ਉਠਾ ਦਿਆਂਗਾ (ਪੰਨਾ 24), ਉਨ੍ਹਾਂ ਦੋਹਾਂ ਗਪੌੜ ਸੰਖਾਂ ਨੂੰ ਲੰਝਾ ਕਰਕੇ ਇਸ ਕਮਰੇ ਵਿਚੋਂ ਬਾਹਰ ਕਢਦਾਂ (ਪੰਨਾ 23), ਫੱਕੀਆਂ ਫੜਾਂ ਮਾਰਦੇ ਹੋ (ਪੰਨਾ 23) ਆਦਿ ਸਭ ਠੇਠ ਭਾਸ਼ਾ ਦੇ ਅੰਗ ਹਨ । ਨਾਟਕ ਦੇ ਭਾਸ਼ਾਂ ਵਾਤਾਵਰਨ, ਰਸ ਤੇ ਪਾਤਰ ਅਨੁਕੂਲ ਹੈ । ਹਾਸ ਰਸੀ ਤੇ ਕਰੁਣਾਮਈ ਭਾਸ਼ਾ ਦੇ ਵੀ ਕਾਫੀ ਦਰਸ਼ਨ ਹੁੰਦੇ ਹਨ । ਨਾਟਕ ਦੇ ਸਿਰਲੇਖ ਨੂੰ ਸਾਰਥਕ ਕਰਨ ਲਈ ਪ੍ਰਤੀਕਾਤਮਕ ਭਾਸ਼ਾ-ਸ਼ੈਲੀ ਦੇ ਵੀ ਦਰਸ਼ਨ ਹੁੰਦੇ ਹਨ । ਹੇਠ ਲਿਖੀ ਵਾਰਤਾਲਾਪ ਵਿਚ ਹੀ ਪ੍ਰਭਾਤ ਬਦਲੀ ਹੋਈ ਮਨਜੀਤ ਦਾ ਪ੍ਰਤੀਕ ਹੈ: ਹਰਦੇਵ ਸਿੰਘ : (ਜਰਾਂ ਹਸਦਾ ਹੋਇਆ) ਸਚਮੁਚ ਮੈਨੂੰ ਹੁਣ ਮਨਜੀਤ ਜੀ ਸਾਖਿਆਤ ਨਿਖੜਵੀਂ ਪ੍ਰਭਾਤ ਪਏ ਦਿਸਦੇ ਹਨ । ਸੋ ਹਥੇਲਾ ਨਾਟਕ ਮਹਿਕ ਰੰਗਮੰਚ ਦੀ ਦਿਸ਼ਟੀ ਤੋਂ ਸਫਲ ਯਤਨ ਹੈ । ਮਹਿੰਦਰ ਸਿੰਘ ਰਿਖੀ ਦਾ ਕਹਾਣੀ ਸੰਗ੍ਰਹਿ ‘ਦੇ ਰੰਗ' ਜੰਮੂ-ਕਸ਼ਮੀਰ ਦੀ ਸ਼ਾਇਦ ਹੀ ਕੋਈ ਪੰਜਾਬੀ ਕਹਾਣੀ ਹੋਵੇ ਜਿਸ ਵਿਚ ਸਥਾਨਿਕ ਭਾਸ਼ਾ ਦਾ ਰੰਗ ਨ ਮਿਲਦਾ ਹੋਵੇ, ਠੇਠ ਪੰਜਾਬੀ ਤੋਂ ਵਖਰੇ ਸ਼ਬਦ ਜੋੜ ਨਾ ਮਿਲਦੇ ਹੋਣ ! ਇਸ ਵਿਸ਼ੇ ਤੇ ਵਿਸਤ੍ਰਿਤ ਚਰਚਾ ਮੇਰੇ ਹੇਠ ਲਿਖਿਆਂ ਪਰਚਿਆਂ ਵਿਚ ਆ ਚੁਕੀ ਹੈ ਜੋ ਇਥੇ ਦੇਣੀ ਠੀਕ ਨਹੀਂ : (1) ਜੰਮੂ ਦੀਆਂ ਕਹਾਣੀਆਂ ਦਾ ਕੁਸ਼ਾਈ ਵਿਸ਼ਲੇਸ਼ਣ-ਜੰਮੂ-ਕਸ਼ਮੀਰ ਦੇ ਸੰਦਰਭ ਵਿਚ ਸਾਡਾ ਸਾਹਿਤ, ਕਲਚਰੋਲ ਅਕਾਦਮੀ, ਜੰਮੂ, 1979, ਪੰਨੇ 52-60 101