ਪੰਨਾ:Alochana Magazine October, November and December 1979.pdf/7

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਪੂਰਨ ਸਿੰਘ ਦਾ ਕਾਵਿ-ਅਨੁਭਵ ਸੰਤ ਸਿੰਘ ਸੇਖੋਂ ਪੂਰਨ ਸਿੰਘ ਦੀ ਕਵਿਤਾ ਦਾ ਪਹਿਲਾ ਸੰਹ ਖੁਲੇ ਮੈਦਾਨ ਹੈ । ਸਪਸ਼ਟ ਹੈ। ਉਸ ਨੇ ਇਸ ਸ਼ੀਰਸ਼ ਹੇਠ ਅਪਣੇ ਮਨ ਦੇ ਅਲਬੇਲੇਪਣ ਦਾ ਇਕ ਸੰਕੇਤ ਦਿੱਤਾ ਹੈ । ਪੂਰਨ ਸਿੰਘ, ਮੂਲ ਰੂਪ ਵਿਚ, ਇਕ ਮਸਤਾਨਾ, ਲਾਉਬਾਲੀ ਜੀਵ ਹੈ, ਜੋ ਸਮਾਜਕ ਬੰਧਨਾਂ ਤੋਂ ਆਜ਼ਾਦ ਹੈ ਕੇ ਕੇਵਲ ਭਾਵਾਂ ਦੇ ਵਿਅਕਤੀਗਤ ਵਾਤਾਵਰਨ ਵਿਚ ਜੀਉਣਾ ਚਾਹੁੰਦਾ ਹੈ । | ਸਮਾਜਕ ਬੰਧਨਾਂ ਤੋਂ ਖੁਲ ਦੀ ਲੋਚਾ, ਮੂਲ ਰੂਪ ਵਿਚ, ਇਕ ਬਾਲਕ ਤਾਂਘ ਹੈ; ਇਹ ਇਕ ਪਸ਼ੂ ਤਘ ਹੈ । ਥੋੜੀ ਜਾਂ ਬਹੁਤੀ ਮਿਤੀ ਵਿਚ, ਇਹ ਤਾਂਘ ਹਰ ਇਕ ਮਨੁੱਖ ਵਿਚ, ਹਰ ਇਕ ਪਸ਼ੂ ਵਾਕਰ, ਉਸ ਨੂੰ ਬੰਨ੍ਹਣ ਵਾਲੇ ਰੱਸਿਆਂ ਉਤੇ ਖਿੱਚ ਪਾਂਦੀ ਰਹਿੰਦੀ ਹੈ । ਮੇਰੀ ਆਪਣੇ ਬਚਪਨ ਦੀ ਪ੍ਰਬਲ ਤਾਂਘ ਇਸੇ ਪ੍ਰਕਾਰ ਦੀ ਸੀ । ਮੈਨੂੰ ਸਕੂਲ ਜਾਣਾ ਇਕ ਪਰਾਧੀਨਤਾ ਪ੍ਰਤੀਤ ਹੁੰਦਾ ਸੀ। ਮੇਰੇ ਪਿੰਡ ਤੋਂ ਸਕੂਲ ਕੋਈ ਚਾਰ ਮੀਲ ਦੀ ਵਿੱਥ ਉਤੇ ਸੀ, ਤੇ ਮੈਂ ਹਰ ਰੋਜ਼ ਪੈਦਲ ਸਕੂਲ ਜਾਂਦਾ ਸਾਂ ਤੇ ਪੈਦਲ ਮੁੜਦਾ ਸਾਂ। ਪਰ ਸਕੂਲ ਦੀ ਪਰਾਧੀਨਤਾ ਦਾ ਆਧਾਰ ਇਹ ਸਰੀਰਕ ਕਸ਼ਟ ਨਹੀਂ ਸੀ । ਪਰਾਧੀਨਤਾ ਮੈਨੂੰ ਕਿਸੇ ਦੇ ਮੇਰੇ ਲਈ ਮੇਥੇ, ਨੀਯਤ ਕੀਤੇ ਕੰਮ ਨੂੰ ਕਰਨ, ਪਣ ਲਿਖਣ, ਵਿਚ ਮਹਿਸੂਸ ਹੁੰਦੀ ਸੀ । ਸਕੂਲ ਤੋਂ ਮੁੜਦੇ ਰਾਹ ਵਿਚ ਅਸੀਂ ਇਕ ਪਿੰਡ ਵਿਚੋਂ ਦੁਪਹਿਰ ਵੇਲੇ ਲੰਘਦੇ । ਉਥੇ ਚੁਹੜਿਆਂ ਦੇ ਕੁਝ ਮੁੰਡੇ, ਮੇਰੀ ਉਮਰ ਦੇ, ਕੌਡੀਆਂ ਅਖਰੋਟ ਖੇਡਦੇ ਹੁੰਦੇ । ਉਨਾਂ ਵਿਚ ਇਕ ਮੁੰਡਾ ਹੁੰਦਾ, ਇਕ ਅੱਖ ਵਿਚ ਵੱਡੇ ਫੌਲੇ ਵਾਲਾ, ਲੰਗੋਟੀ ਤੋਂ ਛੁੱਟ ਨੰਗ ਧੜੰਗ', fਟੀ ਵਿਚ ਲਤਪਤ । ਮੈਂ ਆਪਣੇ ਸਾਥੀ, ਜਗਨ ਨਾਥ ਨੂੰ ਆਖਦਾ, 'ਜਗ ਨੀ ! ਸਾਡੇ ਨਾਲੋਂ ਤਾਂ ਇਹ ਚੰਗਾ ਹੈ, ਇਹ ਆਜ਼ਾਦ ਤਾਂ ਹੈ । ਪਰਨ ਸਿੰਘ ਦੀ ਕਵਿਤਾ ਵਿਚ ਖਲ ਲਈ ਅਜਿਹੀ ਤਾਂਘ ਥਾਉਂ ਪਰ ਥਾਉਂ ਦਸਦੀ ਹੈ, ਜਿਵੇਂ ਜਦੋਂ ਉਹ ਆਖਦਾ ਹੈ : ਸ'ਵੇ ਸਾਵੇ ਘਹ ਉਤੇ, ਗਉਆਂ ਤੇ ਮੱੜੀਆਂ ਦਾ ਚਰਨਾ । ਸਿਰ ਆਪਣੇ ਨਵੇਂ ਕੀਤੇ,