ਪੰਨਾ:Alochana Magazine October, November and December 1979.pdf/59

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਸਵਾਲ ਦਰ ਸਵਾਲ : ਇਕ ਅਧਿਅਨ ਹਰਭਜਨ ਹਲਵਾਰਵੀ ਛੇ ਕਹਾਣੀ ਸੰਗ੍ਰਹਿਆਂ ਦਾ ਲੇਖਕ ਰਾਮ ਸਰੂਪ ਅਣਖੀ ਪੰਜਾਬੀ ਦਾ ਜਾਣਿਆ ਪਛਾਣਿਆ ਤੇ ਚਰਚਿਤ ਕਹਾਣੀਕਾਰ ਹੈ । ਸਵਾਲ ਦਰ ਸਵਾਲ ਸੰਗਹਿ ਜਿਸ ਵਿਚ ਉਸ ਦੀਆਂ ਚੋਣਵੀਆਂ 60 ਕਹਾਣੀਆਂ ਸ਼ਾਮਲ ਹਨ ਜੋ ਅਣਖੀ ਦੀ ਕਹਾਣੀ ਦੇ ਖੇਤਰ ਵਿਚ ਕੀਤੀ ਪ੍ਰਾਪਤੀ ਨੂੰ ਬਝਵੇਂ ਰੂਪ ਵਿਚ ਪੇਸ਼ ਕਰਦਾ ਹੈ । ਇਨ੍ਹਾਂ ਕਹਾਣੀਆਂ ਦੇ ਅਧਿਅਨ ਤੋਂ ਇਹ ਕੁਝ ਕੁ ਗੱਲਾਂ ਉਘੜ ਕੇ ਸਾਡੇ ਸਾਹਮਣੇ ਆਉਂਦੀਆਂ ਹਨ : 1. ਅਣਖੀ ਦੀਆਂ ਕਹਾਣੀਆਂ ਦਾ ਸੰਸਾਰ ਪੰਜਾਬ ਦੇ ਮਾਲਵੇ ਦੇ ਖੇਤਰ ਦੇ ਜਨ-ਜੀਵਨ ਦਾ ਸੰਸਾਰ ਹੈ । 2. ਉਸ ਦੀਆਂ ਕਹਾਣੀਆਂ ਦੇ ਬਹੁਤੇ ਪਾਤਰ ਮੱਧ ਸ਼ਰੇਣੀ ਜਾਂ ਉਸ ਤੋਂ ਹੇਠਲੇ ਵਰਗਾਂ ਨਾਲ ਸੰਬੰਧਤ ਹਨ । 3. ਉਹ ਇਨ੍ਹਾਂ ਪਾਤਰਾਂ ਦੀ ਆਰਥਕ, ਸਮਾਜਕ, ਸਾਂਸਕ੍ਰਿਤਕ ਤੇ ਵਿਅਕਤੀਗਤ ਸਰਗਰਮੀਆਂ, ਅਕਾਂਖਿਆਵਾਂ, ਵਿਸ਼ਵਾਸਾਂ ਤੇ ਹੋਣੀਆਂ ਤੋਂ ਹੀ ਆਪਣੀਆਂ ਕਹਾਣੀਆਂ ਦਾ ਤਾਣਾ ਪੇਟਾ ਬਣਾਉਂਦਾ ਹੈ । 4. ਅਣਖੀ ਕਿਸੇ ਵਿਸ਼ੇਸ਼ ਝੁਕਾਅ ਜਾਂ ਦ੍ਰਿਸ਼ਟੀਕੋਣ ਵਾਲਾ ਕਹਾਣੀਕਾਰ ਨਹੀਂ । ਉਹ ਕਿਸੇ ਪ੍ਰਵ-ਮਿਥਿਤ ਵਿਚਾਰ ਨੂੰ ਸਿੱਧ ਕਰਨ ਜਾਂ ਕਿਸੇ ਵਿਸ਼ੇਸ਼ ਸ਼ੈਲੀਗਤ ਨਮੂਨਿਆਂ ਤੇ ਪੂਰਾ ਉਤਰਨ ਲਈ ਕਹਾਣੀ ਨਹੀਂ ਲਿਖਦਾ ਸਗੋਂ ਲੋਕਾਂ ਦੀ ਰੋਜ਼ ਮੱਰਾ ਜ਼ਿੰਦਗੀ ਨੂੰ ਉਸ ਦੇ ਸਹਿਜ ਰੂਪ ਵਿਚ ਹੀ ਬਿਆਨਦਾ ਹੈ ਤੇ ਮੁੜ ਉਸਾਰਦਾ ਹੈ । 5. ਉਸ ਨੂੰ ਇਸ ਜੀਵਨ ਦਾ ਬਹੁਤ ਨੇੜੇ ਦਾ ਅਨੁਭਵ ਹੈ ਅਤੇ ਉਹ ਇਸ ਨੂੰ ਬਾਹਰ ਖੜ ਕੇ ਨਹੀਂ ਦੇਖਦਾ ਸਗੋਂ ਇਸ ਦੇ ਐਨ ਵਿਚਕਾਰ ਵਿਚਰਦਾ ਹੋਇਆ, ਇਸ ਦੇ ਉਤਾਰਾਂ ਚੜਾਵਾਂ ਦੇ ਨਾਲ ਵਹਿੰਦਾ ਹੋਇਆ, ਇਸ ਦੀ ਪੇਸ਼ਕਾਰੀ ਵਿਚ ਵੀ ਇਹ ਪ੍ਰਸ਼ਨ ਨਿਤ ਰਹਿੰਦਾ ਹੈ ਕਿ ਇਹ ਜੀਵਨ ਅਜਿਹਾ ਕਿਉਂ ਹੈ ? ਉਹ ਇਕੋ ਸਮੇਂ ਪਾਠਕਾਂ ਦੀ ਕਚਹਿਰੀ ਵਿਚ ਇਸ ਜੀਵਨ ਦਾ ਮੁਦਈ, ਗਵਾਹ, ਵਕੀਲ ਤੇ ਮੁਨਸਫ ਬਣ ਕੇ ਪੇਸ਼ ਹੁੰਦਾ ਹੈ ! 6. ਉਸ ਦੇ ਸਾਹਮਣੇ ਕੋਈ ਵੀ ਵਿਸ਼ਾ, ਘਟਨਾਂ ਜਾਂ ਪਾਤਰ ਕਿਉਂ ਨਾ ਹੋਵੇ, ਉਸ ਦਾ ਵਤੀਰਾ ਹਮੇਸ਼ਾਂ ਇਕ ਡੂੰਘੀ ਮਨੁੱਖੀ ਹਮਦਰਦੀ ਵਾਲਾ ਰਹਿੰਦਾ ਹੈ । ਉਸ ਦਾ ਇਹ 57