ਪੰਨਾ:Alochana Magazine October, November and December 1979.pdf/48

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਨੂੰ ਆਖਣ ਦਾ ਜੇਰਾ ਹੀ ਨਹੀਂ ਸੀ ਕਰਨਾ, ਉਲਟਾ ‘ਰਾਮ ਨਾਮ ਦੇ ਸਿਮਰਨ ਦਾ ਉਪਦੇਸ਼ ਦੇ ਕੇ ਗੱਲ ਠੱਪ ਦੇਣੀ ਸੀ । ਆਧੁਨਿਕ ਲੇਖਕਾਂ ਨੂੰ ਇਹ ਗੱਲ ਆਖਣ ਵਿਚ ਤਾਂ ਝਿਜਕ ਨਹੀਂ, ਪ੍ਰੰਤੂ ਉਨ੍ਹਾਂ ਨੂੰ ਅਜੇਹਾ ਕਰਨ ਵਿਚ ਫਰਾਇਡ ਵਰਗੇ ਵਿਚਾਰਵਾਨਾਂ ਤੇ ਪੱਛਮੀ ਸਾਹਿਤਕਾਰਾਂ ਦੇ ਫੁਰਮਾਨਾਂ ਦੀ ਓਟ ਲੈਣੀ ਪੈਣੀ ਸੀ । ਪੰਤ ਗੁਰਦਿਆਲ ਸਿੰਘ ਨੇ ਬਿਨਾਂ ਕਿਸੇ ਝਿਜਕ', 'ਦੰਭ', 'ਉਧਾਰ ਤੇ ਉਚੇਚ’ ਦੇ ਸਾਰੀ ਗੱਲ ਆਪਣੇ ਪਾਤਰਾ ਵਿਚਕਾਰ ਹੋਈ ਸਹਿਜ ਸੁਭਾਵਕ ਵਾਰਤਾਲਾਪ ਦੁਆਰਾ ਹੀ ਆਖ ਦਿੱਤੀ ਹੈ । ਦੁੱਧ ਤੋਂ ਚਾਹ ਦੇ ਸੰਯੋਤੀ ਦੀ ਸਾਧਾਰਣ ਜਿਹੀ ਗੱਲ ਦੁਆਰਾ ਲੇਖਕ ਨੇ ਇਸਤਰੀ-ਪੁਰਸ਼ ਵਿਚਕਾਰ ਸਦੀਵੀ ਜਿਣਸ਼ੀ-ਰਿਸ਼ਤੀ ਦੀ ਨੌਈਅਤ ਨੂੰ ਪ੍ਰਭਾਵਸ਼ਾਲੀ ਤਰੀਕੇ ਨਾਲ ਰੂਪਮਾਨ ਕੀਤਾ ਹੈ । ਮ ਦਾ ਦੀਵਾ ਉਪ੍ਰੋਕਤ ਸਮਾਜੀ-ਆਰਥਕ ਬਣਤਰ ਦੇ ਤਾਣੇ ਪੋਟੇ ਵਿੱ3 ਵਿਚਰਦੇ ਜੀਵਾਂ ਦੇ ਆਪਸੀ ਸੰਬੰਧਾਂ ਨੂੰ ਇਕ ਅਖੰਡ ਕਲਾਤਮਕ ਇਕਾਈ ਦੇ ਤੌਰ ਤੇ ਚਿਤਰਦਾ ਹੈ । ਇਨ੍ਹਾਂ ਬਹੁ-ਪ੍ਰਕਾਰੀ ਜੀਵਨ ਤੰਦਾਂ ਨੂੰ ਸਮੇਟਣ ਲਈ ਲੇਖਕ ਨੂੰ ਵੱਖਰੀਆ ਵੱਖਰੀਆਂ ਤੇ ਨਿਰਸੰਬੰਧਤ ਘਟਨਾਵਾਂ ਦੀ ਚੋਣ ਨਹੀਂ ਕਰਨੀ ਪਈ, ਸਗੋਂ ਉਸਨੇ ਪੂਰਨ ਕਮਾਲ ਨਾਲ ਇਨ੍ਹਾਂ ਸਭਨਾਂ ਰੰਗਾਂ ਨੂੰ ਇਕੋ ਪ੍ਰਮੁੱਖ ਚਤਰ ਰਾਹੀਂ ਹੀ ਉਜਾਗਰ ਕੀਤਾ ਹੈ। ਉਸਦੀਆਂ ਸਾਰੀਆਂ ਕਲਮ-ਛੋਹਾਂ ਕੇਂਦਰੀ-ਚਿਤਰ ਦੀ ਪ੍ਰਭਾਵਕਾਰੀ ਉਸਾਰੀ ਵਿਚ ਹੀ ਹਿਸਾ ਪਾਉਂਦੀਆਂ ਹਨ । ਆਪਣੀ ਵਸਤੂ-ਸਮਗਰੀ ਨੂੰ ਗੁਰਦਿਆਲ ਸਿੰਘ ਨੇ ਪੰਜਾਬ ਦੇ ਇਕ ਔਸਤ ਜੋ ਪਿੰਡ ਦੇ ਜੀਵਨ ਵਿਚ ਨਿੱਤ ਵਾਪਰਨ ਵਾਲੀਆਂ ਸਰਲ, ਸਾਦਾ ਤੁ ਪ੍ਰਤੀਨਿਧ ਘਟਨਾਵਾ ਅੰਕਣ ਦੁਆਰਾ ਪ੍ਰਤੀਬਿੰਬਤ ਕੀਤਾ ਹੈ । ਨਾਵਲ ਦੀਆਂ ਸਾਰੀਆਂ ਹੀ ਘਟਨਾਵਾਂ ਜਗਸੀਰ ਧਰਮੇ, ਰੌਣਕੀ ਤੇ ਨਿੱਕੇ ਨਾਈ ਦੇ ਘਰੀਂ ਜਾਂ ਫਿਰ ਜਗਸੀਰ ਕੇ ਆਪਣੇ ਖੇਤ’ ਦੇ ਆਲ ਦੁਆਲੇ ਹੀ ਵਾਪਰਦੀਆਂ ਹਨ । ਨਾਵਲਕਾਰ ਨੇ ਇਨ੍ਹਾਂ ਸਭਨਾਂ ਥਾਵਾਂ ਦੀ ਅੱਡਰਾਂ ਤੇ ਵਿੱਕਰੀ ਸ਼ਖਸੀਅਤ ਨੂੰ ਕਾਇਮ ਰੱਖਦਿਆਂ ਇਨ੍ਹਾਂ ਨੂੰ ਸਜੀਵਤਾ ਬਖਸ਼ੀ ਹੈ । ਹਰ ਵਿਚ ਇਕ ਖਾਸ ਪ੍ਰਕਾਰ ਦੀ ਜੀਵਨ-ਰੋ ਧੜਕਦੀ ਹੈ, ਜੋ ਆਪਣੇ ਉੱਤੇ ਵਿਚਰਨ ਵਾਲੇ ਪਾਤਰਾਂ ਦੇ ਮਨੋਭਾਵਾਂ ਨਾਲ ਓਤਪ੍ਰੋਤ ਹੋ ਕੇ ਇਕ ਅਨੀ ਜੇਹੀ ਜੀਵਨ-ਝਾਕੀ ਨੂੰ ਪ੍ਰਸਤੁਤ ਕਰਨ ਵਿਚ ਸਫਲ ਹੁੰਦੀ ਹੈ । | ਸਾਰੇ ਹੀ ਨਾਵਲ ਵਿਚ ਕਿਸੇ ਵੀ ਘਟਨਾ ਜਾਂ ਥਾਂ ਦਾ ਬ੍ਰਿਤਾਂਤ ਵੇਰਵਾ ਅਜੇਹਾ ਨਹੀਂ: ਜਿਸ ਉੱਤੇ ਫਾਲਤੂ ਜਾਂ ਬੋਝਲ ਹੋਣ ਦਾ ਦੂਸ਼ਣ ਲਾਇਆ ਜਾ ਸਕੇ । ਸਭ ਵੇਰਵੇ ਕਾਰਜ ਤੇ ਕਾਰਣ ਦੇ ਸੰਘਣੇ ਤੇ ਅਟੁੱਟ ਨਾਤੇ ਵਿਚ ਬੱਝੇ ਇਕ ਵਿਸ਼ੇਸ਼ ਸੇਧ ਵਲ ਜਾਂਦੇ ਇਸ ਕਲਾ ਕਿਰਤ ਨੂੰ ਇਕ ਅਖੰਡ ਹੁਨਰੀ ਇਕਾਈ ਤੇ ਗੋਲਾਈ ਪ੍ਰਦਾਨ ਕਰਨ ਵਿਚ ਆਪਣਾ ਆਪਣਾ ਯੋਗਦਾਨ ਪਾਉਂਦੇ ਹਨ ਤੇ ਇਹੀ ਗੱਲ ਇਸ ਨਾਵਲ ਦੇ ਪਾਤਰਾਂ ਉੱਤੇ ਪੂਰੀ ਢੁੱਕਦੀ ਹੈ । ਮੜੀ ਦਾ ਦੀਵਾ ਦੇ ਸਾਰੇ ਹੀ ਪਾਤਰਾਂ ਵਿਚ ਇਕ ਗੁਣ-ਵਿਸ਼ੇਸ਼ ਦੀ ਸਾਂਝ ਹੈ । ਇਹਦੇ ਸਭ ਪਾਤਰ ਸਹੀ ਅਰਥਾਂ ਵਿਚ ਧਰਤੀ ਦੇ ਜਾਏ ਹਨ । ਸਭਨਾਂ ਦੇ ਚਰਿਤਰਾਂ ਵਿਚੋਂ 46