ਪੰਨਾ:Alochana Magazine October, November and December 1979.pdf/34

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਵਾਲੇ ਫਰਾਇਡ, ਐਂਡਲਰ, ਯੰਗ ਆਦਿ ਮਨੋਵਿਗਿਆਨੀਆਂ ਦੇ ਤਜਰਬਿਆਂ ਤੋਂ ਲਾਭ ਉਠਾ ਕੇ ਮਨੁੱਖ ਦੇ ਕਾਰ ਵਿਹਾਰ ਅਤੇ ਚੱਜ ਆਚਾਰ ਦੇ ਸਰੋਤਾਂ ਦੀ ਭਾਲ ਮਨੁੱਖ ਦੇ ਅਰਧ ਚੇਤਨ ਮਨ ਦੀਆਂ ਪਰਤਾਂ ਨੂੰ ਉਘਾੜ ਕੇ ਕਰਦੇ ਹਨ। ਇਸ ਢੰਗ ਨੂੰ ਅਪਣਾਉਣ ਵਿਚ ਕੁਝ ਦਿੱਕਤਾਂ ਆਉਂਦੀਆਂ ਹਨ ਅਤੇ ਸਾਰਿਆਂ ਤੋਂ ਵੱਡੀ ਦਿੱਕਤ ਇਹ ਹੈ ਕਿ ਫਰਾਇਡ ਅਤੇ ਦੂਸਰੇ ਮਨੋਵਿਗਿਆਨੀਆਂ ਦੇ ਸਿੱਟੇ ਬੀਮਾਰ ਤਬੀਅਤ ਵਿਅਕਤੀਆਂ . ਦੇ ਬਾਹਰਮੁੱਖੀ ਕਰਮਾਂ ਦੇ ਅਧਿਐਨ ਉੱਤੇ ਅਧਾਰਿਤ ਹਨ। ਪਰ ਸਾਹਿੱਤ ਸਿਰਜਣਾ ਦੇ ਸੰਦਰਭ ਵਿਚ ਕੇਵਲ ਮਨੁੱਖ ਦੀਆਂ ਉਲਾਰੂ ਅਤੇ ਬੀਮਾਰ ਰੁਚੀਆਂ ਨੂੰ ਹੀ ਮੁੱਖ ਰੱਖ ਕੇ ਕੰਮ ਨਹੀਂ ਚਲਦਾ। ਸਾਹਿੱਤ ਸਿਰਜਣਾ ਮਨੁੱਖ ਦੀ ਉਦਾਤ ਭਾਵਨਾ ਦੀ ਉਪਜ ਹੈ ਅਤੇ ਭਾਵੇਂ ਇਸ ਦਾ ਵਿਸ਼ਾ ਪਤਨਸ਼ੀਲ ਮਨੁੱਖ ਹੋਵੇ, ਸਾਹਿੱਤਕਾਰ ਉਸ ਦਾ ਵਰਣਨ ਅਨਯਪੁਰਖੀ ਢੰਗ ਨਾਲ ਆਪਣੀਆਂ ਮਾਨਸਿਕ ਬਿਰਤੀਆਂ ਦਾ ਸੰਤੁਲਨ ਰੱਖ ਕੇ ਹੀ ਕਰ ਸਕਦਾ ਹੈ। ਜਿਹੜੇ ਸਾਹਿੱਤਕਾਰ ਸਾਹਿੱਤ ਦੇ ਰੂਪਕ ਪੱਖ ਨੂੰ ਵਧੇਰੇ ਮਹੱਤਤਾ ਦੇਦੇ ਹਨ, ਉਹ ਵਧੇਰੇ ਕਰ ਕੇ ਸਾਹਿੱਤ ਦੇ ਸਨਾਤਨੀ ਰੂਪ ਦੇ ਅਨੁਯਾਈ ਹੁੰਦੇ ਹਨ ਅਤੇ ਉਨਾਂ ਦੀਆਂ ਸਾਹਿੱਤਕ ਬਿਰਤੀਆਂ ਆਮ ਤੌਰ ਤੇ ਅਤੀਤਮੁਖੀ ਹੁੰਦੀਆਂ ਹਨ ਪਰੰਤੂ ਆਧੁਨਿਕ ਕਾਲ ਵਿਚ ਰੂਪਕੀ ਸਾਹਿੱਤਕਾਰ ਸਮਾਜ ਵਿਚ ਫੈਲੀ ਅਰਾਜਕਤਾ ਤੋਂ ਛਿਆ ਪੈ ਕੇ ਰੂਪ ਦੀ ਉੱਜਲ ਦੀਦਾਰੀ ਨੂੰ ਅਪਸਾਰਵਾਦੀ ਢੰਗ ਨਾਲ ਅਪਣਾਉਂਦੇ ਹਨ। ਆਲੋਚਕ ਦਾ ਕਰਤੱਵ ਬਣਦਾ ਹੈ ਕਿ ਉਹ ਸਾਹਿੱਤਕਾਰ ਦੀਆਂ ਰੂਪਕੀ ਬਿਰਤੀਆਂ ਨੂੰ ਉਘਾੜਦਾ ਹੋਇਆ ਰੂਪ ਪ੍ਰਤਿ ਉਸ ਦੇ ਝੁਕਾ ਦੇ ਗੁਹਜ ਨੂੰ ਵੀ ਜਾਣਨ ਦਾ ਜਤਨ ਕਰੋ। ਆਧੁਨਿਕ ਜੁਗ ਕਿਸੇ ਸਮਜ ਦੇ ਵਿਸ਼ੇਸ਼ ਖਾਸੇ ਦੇ ਨਵੇਕਲੇ ਅਧਿਐਨ ਦਾ ਜੁਗ ਹੈ। ਸਨਅਤੀਕਰਣ ਦੇ ਵਿਸਥਾਰ ਨਾਲ ਅਜਿਹਾ ਹੋਣਾ ਜ਼ਰੂਰੀ ਸੀ ਕਿਉਂਕਿ ਮੰਡੀਆਂ ਦੇ ਫੈਲਾਉ ਨਾਲ ਸੰਪੂਰਨ ਵਸਤੂ ਦੇ ਸੰਕਲਪ ਦੀ ਥਾਂ ਖੰਡਿਤ ਵਸਤੂ ਦਾ ਸੰਕਲਪ ਹੋਂਦ ਵਿਚ ਆਇਆ ਹੈ ਅਤੇ ਵਸਤੂਕਾਰ ਹੁਣ ਵਸਤੂ ਵਿਸ਼ੇਸ਼ ਦੇ ਅੰਗ ਨਖੇੜ ਪਿਛੋਂ ਕਿਸੇ ਵਸਤੂ ਦੇ ਕਿਸੇ ਵਿਸ਼ੇਸ਼ ਅੰਗ ਦਾ ਰਚਣਹਾਰਾ ਬਣ ਕੇ ਰਹਿ ਗਿਆ ਹੈ। ਇਸ ਤਰਾ ਵਸਤੂਕਾਰ ਦੀ ਕਲਪਣਾ ਵਿਚ ਇਕ ਅਜਿਹਾ ਖੱਪਾ ਆ ਗਿਆ ਹੈ ਕਿ ਉਹ ਸੰਪੂਰਣਤਾ ਦੇ ਸੰਕਲਪ ਨੂੰ ਹੀ ਗੁਆ ਬੈਠਾ ਹੈ। ਇਸ ਰੁਚੀ ਦਾ ਪ੍ਰਭਾਵ ਸਾਨੂੰ ਆਧੁਨਿਕ ਅਤੇ ਚਿੱਤ੍ਰਕਲਾ ਆਧੁਨਿਕ ਅਰਧ ਚੇਤਨ ਲਹਿਰ ਦੇ ਉਪਨਿਆਸਾਂ ਅਤੇ ਅਕਵਿਤਾ ਵਿਚ ਦਿਸ ਆਉਂਦਾ ਹੈ। ਸਾਹਿੱਤ ਆਲੋਚਨਾ ਲਈ ਜ਼ਰੂਰੀ ਹੈ ਕਿ ਇਸ ਸਾਹਿੱਤਕ ਝੁਕਾ ਦੇ ਸਮਾਜਕ ਕਾਰਨਾਂ ਦੀ ਖੋਜ ਪੜਤਾਲ ਕਰੇ। ਆਲੋਚਕ ਨੂੰ ਇਹ ਦੇਖਣਾ ਚਾਹੀਦਾ ਹੈ ਕਿ ਲੇਖਕ ਨੇ ਆਪਣੀ ਰਚਨਾ ਦੇ ਵਿਸ਼ੇ ਦੀ ਚੋਣ ਕਰਨ ਵਿਚ ਸੂਝ ਬੂਝ ਤੋਂ ਕੰਮ ਲਿਆ ਹੈ ਜਾਂ ਨਹੀਂ। ਵਿਸ਼ਾ ਅਤੇ ਰੂਪ ਦੇ ਆਪਸੀ ਸੰਬੰਧ ਤੋਂ ਆਲੋਚਕ ਨੂੰ ਭਲਾ ਪ੍ਰਕਾਰ ਜਾਗਰੂਕ ਹੋਣਾ ਚਾਹੀਦਾ ਹੈ। ਇਹ ਗੱਲ ਸਾਹਿੱਤਕਾਰ ਲਈ ਵੀ ਜ਼ਰੂਰੀ ਹੈ, ਆਲੋਚਕ ਲਈ ਵੀ। ਜੇਕਰ ਕੋਈ ਵਿਸ਼ਾ, ਸਾਹਿੱਤਕਾਰ ਦੀ ਪਹੁੰਚ ਤੋਂ ਬਾਹ? ਤਾਂ ਉਸ ਨੂੰ ਚਾਹੀਦਾ ਹੈ ਕਿ ਉਸ ਬਾਰੇ ਲਿਖਣ ਦੇ ਵਿਚਾਰ ਨੂੰ ਤਿਆਗ ਦੇਵੇ। ਪ੍ਰਸਿੱਧ ਅੰਗਰੇਜ਼ੀ ਨਾਵਲਕਾਰ ਜੈਨ ਔਸਟਨ ਬਾਰੇ ਇਹ ਗੱਲ ਮਸ਼ਹੂਰ ਹੈ ਕਿ ਉਸ ਨੇ

32