ਪੰਨਾ:Alochana Magazine October, November and December 1979.pdf/33

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਹੁੰਦੀਆਂ ਹਨ ਪਰ ਸਾਹਿੱਤ ਦੀ ਵਿਸ਼ੇਸ਼ਤਾ ਇਸੇ ਗੱਲ ਵਿਚ ਹੈ ਕਿ ਇਹ ਕਿਸੇ ਵਿਅਕਤੀ ਵਿਸ਼ੇਸ਼ ਦੀ ਵਿਲੱਖਣਤਾ ਨੂੰ ਦਰਸਾਉਂਦਾ ਹੈ ਅਤੇ ਇਹ ਵਿਲੱਖਣਤਾ ਉਸ ਨੂੰ ਆਪਣੇ ਸਮਕਾਲੀ ਸਾਹਿਤਕਾਰਾਂ ਤੋਂ ਨਖੇੜਦੀ ਹੈ। ਸ਼ੈਕਸਪੀਅਰ, ਬੱਨ ਜੌਹਨਸਨ ਅਤੇ ਮਾਰਲੋਅ ਇਕੋ ਸਮੇਂ ਲਿਖਦੇ ਸਨ ਪਰ ਹਰ ਇਕ ਨੇ ਸਮਕਾਲੀਨ ਪ੍ਰਸਥਿਤੀਆਂ, ਪਰੰਪਰਾਗਤ ਰੂੜੀਆਂ, ਇਤਿਹਾਸਕ ਵਾਰਤਾਵਾਂ ਨੂੰ ਆਪਣੇ ਵਿਲੱਖਣ ਢੰਗ ਨਾਲ ਪੇਸ਼ ਕੀਤਾ ਹੈ। ਇਸ ਕਾਰਣ ਸਾਹਿੱਤ ਦੀਆਂ ਕਦਰਾਂ ਕੀਮਤਾਂ ਦਾ ਵਰਣਨ ਅਤੇ ਸਾਹਿੱਤ ਦਾ ਮੁਲੰਕਣ ਕੇਵਲ ਕਿਸੇ ਇਕ ਵਿਅਕਤੀ ਦੀ ਸਾਹਿੱਤ ਘਾਲਣਾ ਨੂੰ ਮੁੱਖ ਰਖ ਕੇ ਨਹੀਂ ਕੀਤਾ ਜਾ ਸਕਦਾ। ਕਿਸੇ ਵਿਅਕਤੀ ਦਾ ਸਮਾਜ ਤਿਕ੍ਰਮ ਉਸ ਦੀਆਂ ਅਚੇਤ ਬਿਰਤੀਆਂ ਦਾ ਸੁਚੇਤ ਪ੍ਰਗਟਾਵਾ ਹੁੰਦਾ ਹੈ ਪਰ ਜਦੋਂ ਆਲੋਚਨਾਤਮਕ ਦ੍ਰਿਸ਼ਟੀ ਤੋਂ ਕਿਸੇ ਵਿਅਕਤੀ ਵਿਸ਼ੇਸ਼ ਦੀਆਂ ਸਾਹਿੱਤਕ ਰਚਨਾਵਾਂ ਦਾ ਅਧਿਐਨ ਕਰਨਾ ਹੋਵੇ ਤਾਂ ਚੇਤਨ ਰੂਪ ਵਿਚ ਉਨ੍ਹਾਂ ਸਮਾਜਕ ਬਿਰਤੀਆਂ ਦਾ ਮੁੱਲੰਕਣ ਕਰਨਾ ਪੈਂਦਾ ਹੈ ਜਿਹੜੀਆਂ ਕਿ ਕਿਸੇ ਸਾਹਿੱਤਕਾਰ ਨੂੰ ਅਚੇਤ ਰੂਪ ਵਿਚ ਪ੍ਰਭਾਵਤ ਕਰਦੀਆਂ ਹਨ।

ਦੂਜਾ ਸਿੱਟਾ ਇਹ ਹੈ ਕਿ ਹਰ ਇਕ ਸਾਹਿੱਤ ਰਚਨਾ ਦੇ ਦੋ ਪੱਖ ਹੁੰਦੇ ਹਨ। ਇਕ ਵਿਸ਼ਾਗਤ ਪੱਖ ਅਤੇ ਦੂਸਰਾ ਰੂਪਕ ਪੱਖ। ਆਲੋਚਕ ਦਾ ਕਰਤੱਵ ਇਹ ਹੈ ਕਿ ਉਹ ਇਨ੍ਹਾਂ ਦੋਹਾਂ ਪੱਖਾਂ ਨੂੰ ਮੁੱਖ ਰਖੇ ਅਤੇ ਇਨ੍ਹਾਂ ਪੱਖਾਂ ਦੀ ਪਰਖ ਪੜਤਾਲ ਕਰਦਾ ਹੋਇਆ ਦੋਹਾਂ ਦੇ ਆਪਸੀ ਸੰਬੰਧਾਂ ਬਾਰੇ ਭਰਪੂਰ ਚਰਚਾ ਕਰੇ। ਜਦੋਂ ਦੋਹਾਂ ਪੱਖਾਂ ਵਿਚੋਂ ਇਕ ਪੱਖ ਉੱਤੇ ਵਧੇਰੇ ਜ਼ੋਰ ਦਿੱਤਾ ਜਾਂਦਾ ਹੈ ਤਾਂ ਆਲੋਚਨਾ ਉਲਾਰੂ ਹੋ ਜਾਂਦੀ ਹੈ। ਅਜਿਹੀ ਹਾਲਤ ਵਿਚ ਆਲੋਚਨਾ ਦੀ ਸਹਾਇਤਾ ਨਾਲ ਜਦੋਂ ਕੋਈ ਪਾਠਕ ਸਾਹਿੱਤ ਕਤ ਦਾ ਰਸ ਮਾਨਣ ਦਾ ਜਤਨ ਕਰਦਾ ਹੈ ਤਾਂ ਉਹ ਆਨੰਦਿਤ ਨਹੀਂ ਹੁੰਦਾ। ਕਿਸੇ ਕਲਾ ਕ੍ਰਿਤ ਤੋਂ ਪੂਰੀ ਤਰਾਂ ਆਨੰਦ ਮਾਨਣ ਦਾ ਇਕੋ ਇਕ ਰਾਹ ਇਹ ਹੈ ਕਿ ਉਸ ਨੂੰ ਉਸ ਦੇ ਸੰਪੂਰਨ ਰੂਪ ਵਿਚ ਚਿਤਵਿਆ ਜਾਏ। ਕੋਈ ਜਨਣੀ ਆਪਣੇ ਬੱਚੇ ਨੂੰ ਅੰਗ ਨਿਖੇੜ ਢੰਗ ਨਾਲ ਜਨਮ ਨਹੀਂ ਦੇਂਦੀ। ਇਹ ਗੱਲ ਨਹੀਂ ਕਿ ਜਨਣੀ ਪਹਿਲਾਂ ਕੇਵਲ ਸਿਰ, ਕੇਵਲ ਹੱਥ ਪੈਰ ਜਾਂ ਕੇਵਲ ਗਿੱਟੇ ਗੋਡਿਆਂ ਨੂੰ ਜਨਮ ਦੇਂਦੀ ਹੈ। ਸੰਪੂਰਣਤਾ ਵੱਲ ਵਿਕਾਸ ਪ੍ਰਕ੍ਰਿਤੀ ਦਾ ਅਟੱਲ ਨੇਮ ਹੈ। ਜਦੋਂ ਬੱਚਾ ਜਨਮਦਾ ਹੈ ਤਾਂ ਉਸ ਦਾ ਪੂਰਨ ਰੂਪ ਹੀ ਦੁਨੀਆਂ ਵਿਚ ਆਉਂਦਾ ਹੈ। ਇਸੇ ਤਰ੍ਹਾਂ ਕਿਸੇ ਸਾਹਿੱਤ ਕ੍ਰਿਤ ਨੂੰ ਸਿਰਜਣਹਾਰ ਸੰਪੂਰਨ ਰੂਪ ਵਿਚ ਕਲਪਨਾ ਵਿਚ ਲਿਆ ਕੇ ਅਤੇ ਇਸ ਸੰਪੂਰਨ ਰੂਪ ਨੂੰ ਹਮੇਸ਼ਾ ਮੁੱਖ ਰੱਖ ਕੇ ਹੀ ਉਸ ਨੂੰ ਸਿਰਣਜਣਾਤਮਕ ਹੋਦ ਪ੍ਰਦਾਨ ਕਰਦਾ ਹੈ।

ਤੀਸਰਾ ਸਿੱਟਾ ਇਹ ਹੈ ਕਿ ਆਲੋਚਨਾਤਮਕ ਪ੍ਰਮਾਣਕਤਾ ਨੂੰ ਅਸਥਾਪਤ ਕਰਨ ਦੇ ਜਿਹੜੇ ਦੋ ਢੰਗ ਹਨ, ਉਨ੍ਹਾਂ ਨੂੰ ਹਮੇਸ਼ਾ ਮੁੱਖ ਰਖਿਆ ਜਾਏ। ਪਹਿਲਾ ਅਮਲੀ ਢੰਗ ਹੈ ਅਤੇ ਇਸ ਵਿਚ ਕੁੱਝ ਅਸੂਲਾਂ ਦੇ ਆਧਾਰ ਉਤੇ ਸਾਹਿੱਤਕ ਪਿੜ ਵਿਚ ਪ੍ਰਯੋਗਾਤਮਕ ਵਿਧੀ ਨੂੰ ਅਪਣਾਇਆ ਜਾਂਦਾ ਹੈ। ਇਹ ਢੰਗ ਸਾਹਿਤ ਦੇ ਬਾਹਰਮੁੱਖੀ ਰੂਪ ਨੂੰ ਨਜ਼ਰੋਂ ਉਹਲੇ ਤਾਂ ਨਹੀਂ ਕਰਦਾ ਅਤੇ ਭਾਸ਼ਾਗਤ ਪੱਖ ਨੂੰ ਦ੍ਰਿਸ਼ਟੀਗੋਚਰ ਵੀ ਰਖਦਾ ਹੈ ਪਰ ਵਿਚਾਰਗਤ ਪੱਖ ਉਤੇ ਵਧੇਰੇ ਜ਼ੋਰ ਦੇਂਦਾ ਹੈ। ਇਸ ਤਰ੍ਹਾਂ ਇਸ ਢੰਗ ਨੂੰ ਅਪਣਾਉਣ

31