ਪੰਨਾ:Alochana Magazine October, November and December 1979.pdf/15

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਪਰ ਇਸ ਮਾਂ ਪਾਸੋਂ ਪੂਰਨ ਨੂੰ ਜੁਦਾ ਕਰ ਦਿੱਤਾ ਸੀ, ਸਾਡੇ ਸਮਾਜ ਦੀ ਮੱਤ ਨੇ ਪੂਰਨ ਪਾਸੋਂ ਇਸਤਰੀ-ਮਾਂ ਨੂੰ ਛੁਡਾਇਆ। ਫਿਰ ਆਉਂਦੀ ਹੈ ਲੂਣਾ, ਕਾਮਨੀ-ਰੂਪ ਇਸਤਰੀ ਜੋ ਪੂਰਨ (ਮਾਨਵੀ) ਨੂੰ ਆਖਦੀ ਹੈ : ਦੇਖ ਇਹ ਰੰਗਲੜੀਆਂ ਪਲੰਘੜੀਆਂ ਮੇਰੀਆਂ ਵੇ । ਬਹਿ ਏਥੇ, ਤੂੰ ਏਥੇ, ਹੁੱਬਾਂ ਮੇਰੀਆਂ ਤੇਰੀਆਂ ਵੇ । ਤਦੋਂ ਨੱਸਿਆ ਪੂਰਨ ਮਸੀਂ ਮਸੀਂ ਹੱਥ ਛੁਡਾ, ਪਿੱਛੇ ਤੱਕਿਆ ਨਾਂਹ, ਗਿਆ ਦੌੜ ਪੂਰਨ... ਪਰ ਇਸ ਸਮੇਂ ਜੇ ਪੂਰਨ ਦੀ ਕੋਈ ਵੱਡੀ ਭੈਣ ਹੁੰਦੀ, ਲੂਣਾ ਦੀ ਉਮਰ ਦੀ, ਤਾਂ ਕੀ ਉਹ ਲੂਣਾ ਦੇ ਬਦਲੇ ਦੇ ਕ੍ਰਮ ਨੂੰ ਕੁਝ ਮੱਠਾ ਨਾ ਪਵਾ ਦੇਦੀ ? ਉਸ ਦਾ ਪਿਤਾ ਰਜੇ, ਸਾਲਵਾਹਨ, ਉਤੇ ਕੀ ਪ੍ਰਭਾਵ ਹੋਣਾ ਸੀ ? ਜਦ : ਮਾਂ ਇੱਛਰਾਂ, ਕਹਿਰ ਭਰੀ, ਕੁਰਲਾਂਦੀ ਆਈ; ਚੀਰ, ਫਾੜ ਰਾਜ ਦੇ ਸਤਰ ਸਾਰੇ, ਤੇ ਖੁਲੇ ਦਰਬਾਰ ਵਿਚ ਵਾਂਗ ਦੇਵੀ ਕੋ ਪਵਾਨ ਹੈ, ਇਉਂ ਕੜਕਦੀ ਵਾਂਗ ਬਿਜਲੀਆਂ ਦੇ... ਜੇ ਇੱਛਰਾਂ ਰਾਣੀ ਦੀ ਥਾਤੂ ਪੁਰਨ ਦੀ ਜਵਾਨ ਭੈਣ, ਰਾਜੇ ਬਾਲਹਨ ਦੀ ਜਵਾਨ ਧੀ ਹੁੰਦੀ ? ਤੀਜੀ ਵਾਰ ਪੂਰਨ (ਮਾਨਵ) ਨੂੰ ਇਸਤਰੀ ਸੁੰਦਰਾਂ ਦੇ ਰੂਪ ਵਿਚ ਟੱਕਰਦੀ ਹੈ : ਸੁੰਦਰਾਂ ਖੋਲ੍ਹ ਆਪਣੀਆਂ ਬਾਣੀਆਂ, ਦੇਖ ‘ਪੂਰਨ, ਬੇਹੋਸ਼ ਹੋਈ ਇਹ ਕੰ ਵਾਰੀ, ਨੱਢੀ, ਰਾਣੀ ਦੇਸ ਦੀ ਉਡੀਕ ਦੀ ਜਿਸ ਨੂੰ ਸੀ, ਉਹ ਆਇਆ, ਇਕ ਪਲਕਾਰੇ ਵਿਚ ਕੁਝ ਹੋਇਆ ਜਿਵੇਂ ਸਦੀਆਂ ਦੀ ਵਿਛੜੀ ਮਿਲੀ ਸੀ । ਕੱਢ ਮੌਤੀਆਂ ਦਾ ਥਾਲ ਭਰਿਆ, ਪਾਇਆ ਜਾ ਪੂਰਨ ਦੀ ਬਗਲੀ, ਲੈ ਕੇ ਭਿੱਛਿਆ ਰਾਣੀ ਸੁੰਦਰਾਂ ਦੀ ਪੂਰਨ ਟੁਰ ਗਿਆ ਟਿੱਲੇ ਨੂੰ; ਤੇ ਜਾ ਗੋਰਖ ਨਾਥ ਅੱਗ ਮੋਤੀਆਂ ਦਾ ਢੇਰ ਲਾਇਆ । ਗੋਰਖ ਨਾਥ ਅਖੇ, ਪੂਰਨ ਨਾਥ ਜੀ, ਇਹ ਕੀ ਆਏ ਹੋ ? ਮੋਤੀ ਨਾ ਭਿਖ ਸਾਡੀ, ਮੋਤੀ ਭੁੱਖ ਲਾਹਣ ਅੱਖੀਆਂ ਦੀ, ਮੱਤੀ ਨਾ ਭਰਨ ਪੇਟ ਸਖਣੇ ਜੀ । ਸਾਧਾਂ ਨੂੰ ਕੀ ਲੋੜ ਅੱਖੀਆਂ ਦੇ ਭੋਗ ਦੀ, ਨਾਥਾ, ਅਸਾਂ ਤਾਂ ਸੁੱਕਾ ਮੱਸਾ ਖਾ, ਠੰਡਾ ਪਾਣੀ ਪੀ ਜਾਣਾ, ਜੋਗੀਆਂ ਦਾ ਅਲਪ ਅਹਰ ਬਸ ਮੰਗਣਾ ਸੀ । fਗਿਆ ਪੂਰਨ ਪਿੱਛੇ ਉਹਨੀਂ ਪੈਰਾਂ ਤੇ ਮੋੜ ਮੋਤੀ... ਪਰ ਇਸ ਵਾਰੀ ਪ੍ਰੇਮਿਕਾ ਰੂਪੀ ਇਸਤਰੀ, ਸੁੰਦਰਾਂ, ਪੂਰਨ ਨੂੰ ਪਾਣ ਵਿਚ ਸਫ33 ਹੋ ਜਾਂਦੀ ਹੈ, ਉਹ ਗੋਰਖ ਨਾਥ ਪਾ ਆਗਿਆ ਕਰਵਾ ਕੇ ਪੂਰਨ ਨੂੰ ਆਪਣੇ ਨਾਲ ਲੈ ਆਉਂਦੀ ਹੈ । ਸੰਦਰਾਂ ਵੀ, ਮਇਆ ਵਾਕਰ, ਗੰਗਾ ਰਾਹੀਂ ਨਹੀਂ, ਕਿਸੇ ਰਾਮ ਤੀਰਥ ਰਾਹੀਂ, ਸਫਲ ਹੋ ਜਾਂਦੀ ਹੈ । ਪ੍ਰੇਮਿਕਾ-ਰੂਪੀ ਇਸਤਰੀ ਕਾਮਨੀ-ਰੂਪ ਇਸਤਰੀ ਨਾਲੋਂ ਵਧੇਰੇ ਸਫਲ ਹੁੰਦੀ ਹੈ । 13