ਪੰਨਾ:Alochana Magazine October, November and December 1979.pdf/13

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਬਿਮਾਰ ਪਈ ਸੀ, ਮਿਲਣ ਦਾ ਵਾਸਤਾ ਦੇ ਕੇ ਘਰ ਲੈ ਆਈ ਸੀ । ਭੈਣ ਗੰਗਾ ਨੇ ਮਰਨ ਤੋਂ ਪਹਿਲੋਂ ਭਰਾ ਕੋਲੋਂ ਮਾਇਆ ਨਾਲ ਵਿਆਹ ਕਰਵਾ ਲੈਣ ਦਾ ਵਚਨ ਲੈ ਲਿਆ ਸੀ । ਇਕ ਓਪਰੀ ਦ੍ਰਿਸ਼ਟੀ ਨੂੰ ਇਹ ਇਸ ਪ੍ਰਕਾਰ ਇਕ ਵੱਜ-ਟੱਕਰ ਹੀ ਦਿਸੇਗੀ । ਪਰ ਇਸ ਦੇ ਪਿਛੋਂ ਸ਼ਾਇਦ ਪੂਰਨ ਸਿੰਘ ਦੇ ਪਰਿਵਾਰ ਦੇ ਸਿੱਖ ਸੰਸਕਾਰਾਂ ਦਾ ਪ੍ਰਭਾਵ ਵੀ ਸੀ, ਕਿ ਉਸ ਨੇ ਸੰਨਿਆਸ ਵਿਚ ਹਸਤ ਅਥਵਾ (ਗ੍ਰਸਤ ਵਿਚ ਸੰਨਿਆਸ ਦਾ ਜੀਵਨ ਪ੍ਰਵਾਨ ਕਰ ਲਿਆ। | ਸ਼ਾਇਦ ਆਪਣੀ ਇਸ ਸੰਨਿਆਸ ਅਥਵਾ ਚੌਗ ਦੀ ਇਸ ਵਿਲੱਖਣਤਾ ਦੇ ਨਾਲ ਪ੍ਰਾਚੀਨ ਪੰਜਾਬ ਦੇ ਪ੍ਰਸਿੱਧ ਭਗਤ, ਪੂਰਨ ਨਾਲ ਆਪਣੀ ਸਹਨਾਮਤਾ ਨੇ ਪੂਰਨ ਸਿੰਘ ਦਾ ਧਿਆਨ ਪੂਰਨ ਭਗਤ ਦੀ ਕਥਾ ਵਲ ਖਿੱਚਿਆ । ਇਸ ਤਰ੍ਹਾਂ ਸਮਤਾ ਤੇ ਵਿਖਮਤਾ ਦੋਹਾਂ ਖਿੱਚਾਂ ਦੇ ਅਧੀਨ ਪੂਰਨ ਸਿੰਘ ਨੇ ਅਗੋਂ ਜਾ ਕੇ, ਜਦੋਂ ਉਸਦੀ ਰੁਚੀ, ਕਾਵਿ ਰਚਨਾ ਵਲ ਮੁ, ਪੂਰਨ ਭਗਤ ਦੀ ਕਹਾਣੀ ਨੂੰ ਆਪਣੀ ਕਵਿਤਾ ਦਾ ਪ੍ਰਥਮ ਵਿਸ਼ਾ ਬਣਾਇਆ । ਪੂਰਨ ਭਗਤ ਦੀ ਕਥਾ ਪੰਜਾਬ ਦੇ ਸਾਂਸਕ੍ਰਿਤਿਕ ਇਤਿਹਾਸ ਦਾ ਇਕ ਅਨੋਖਾ ਪ੍ਰਤੀਕ ਹੈ । ਜਿਵੇਂ ਉਪਰੋਕਤ ਵਿਚ ਵੀ ਸੰਕੇਤ ਕੀਤਾ ਗਿਆ ਹੈ । ਆਦਰਸ਼ਵਾਦੀ ਭਾਵਨਾ ਦੇ ਅਧੀਨ ਪੁਰਸ਼-ਮਾਨਵ ਪ੍ਰਕ੍ਰਿਤੀ ਤੋਂ ਇਤਨਾ ਵੱਖਰਾ ਹੋ ਜਾਣਾ ਚਾਹੁੰਦਾ ਹੈ ਕਿ ਉਹ ਮਨੁੱਖੀ ਇੰਢੀਆਂ ਦੇ ਸਰੀਰਕ ਕਾਰ ਵਿਹਾਰ ਨੂੰ ਪਾਪ ਸਮਝਣ ਲਗ ਪੈਂਦਾ ਹੈ । ਉਹ ਪ੍ਰਕ੍ਰਿਤੀ ਦਾ ਪੂਰਨ ਤਿਆਗ ਕਰਨ ਦਾ ਸੰਕਲਪ ਧਾਰ ਲੈਂਦਾ ਹੈ । ਇਸ ਸੰਕਲਪ ਦੇ ਅਧੀਨ ਖਾਣ ਪੀਣ ਦੇ ਤਿਆਗ ਦੀ ਅਵਸਥਾ ਤੋਂ ਪਹਿਲਾਂ ਬਸਤਰ, ਹ, ਤੇ ਲਿੰਗ ਭੱਗ ਦਾ ਤਿਆਗ ਆਉਂਦਾ ਹੈ । ਜੋ ਲਿੰਗ ਭਾਗ ਨੂੰ ਤਿਆਗਣਾ ਪੰਨ ਕਰਮ ਦਾ ਮੁੱਢ ਬਣ ਜਾਂਦਾ ਹੈ । ਇਸ ਦਾ ਫਲਸਰੂਪ ਪੁਰਸ਼ ਇਸਤਰੀ ਨੂੰ ਪਾਪ ਸਮਝਦਾ ਤੇ ਤਿਆਗਦਾ ਹੈ । | ਸਭ ਤੋਂ ਪਹਿਲਾਂ ਪੂਰਨ ਚੋਂ, ਬ੍ਰਾਹਮਣਾਂ ਦੇ ਸ਼ਗਨ-ਜੋਤਿਸ਼ ਅਧੀਨ, ਮਾਤਾ ਦਾ ਤਿਆਗ ਕਰਵਾਇਆ ਜਾਂਦਾ ਹੈ, ਭਾਵੇਂ ਕਥਾ ਅਨੁਸਾਰ ਇਹ ਪਹਿਲੇ ਬਾਰਾਂ ਵਰੇ ਲਈ ਹੀ ਹੈ । | ਫਿਰ ਜਦ ਬਾਰਾਂ ਵਰੇ ਦਾ ਹੋ ਕੇ, ਅਰਥਾਤ ਪੁਰਾਤਨ ਪਾਪਾਂ ਅਨੁਸਾਰ ਜਵਾਨ ਹੋ ਕੇ ਪੂਰਨ ਘਰ ਆਉਂਦਾ ਹੈ, ਤਾਂ ਉਸ ਨੂੰ ਲੂਣਾ ਦੇ ਰੂਪ ਵਿਚ ਕਾਮਨੀ-ਰੂਪ ਇਸਤਰੀ ਦਾ ਟਾਕਰਾ ਕਰਨਾ ਪੈਂਦਾ ਹੈ । ਉਹ ਲੂਣਾ ਨੂੰ, ਅਰਥਾਤ ਇਸਤਰੀ ਦੇ ਕਾਮਨੀ-ਰੂਪ ਨੂੰ ਨੁਕਰਾ ਦੇਂਦਾ ਹੈ । ਜੇ ਇਸ ਦਾ ਸਿੱਟਾ ਉਸ ਦੇ ਲਈ ਭਿਆਨਕ ਨਿਕਲਦਾ ਹੈ, ਤਾਂ ਇਹ ਸਗੋਂ ਸ਼ਭ ਦੀ ਗੱਲ ਹੈ ।

ਜੋਗੀ ਰੂਪ ਵਿਚ, ਗੋਰਖ ਨਾਥ ਦੇ ਚੇਲੇ ਦੇ ਰੂਪ ਵਿਚ, ਪੂਰਨ ਘਰ ਘਰ ਮੰਗਣ ਜਾਂਦਾ ਹੈ ਜੋ ਸੰਨਿਆਸ ਦੀ ਇਕ ਪ੍ਰਕਾਰ ਦੀ ਪ੍ਰੀਖਿਆ ਹੈ । ਇਥੇ ਉਸ ਦੀ ਟੱਕਰ ਸੰਦਰਾਂ, ਪੇਕਾ ਰੂਪ ਵਿਚ ਇਸਤਰੀ ਨਾਲ ਹੁੰਦੀ ਹੈ । ਤੇ ਉਹ ਇਸਤਰੀ ਨੂੰ ਇਸ ਪ੍ਰੇਮਿਕਾ ਰੂਪ

ਵਿਚ ਵੀ ਤਿਆਗ ਦੇਂਦਾ ਹੈ ।