ਉਂਜ ਤਾਂ ਪਰਿਭਾਸ਼ਕ ਆਧੁਨਿਕਤਾ ਉਸ ਹੱਦ ਤਕ ਸਾਡੇ ਵਿਤਕਾਰ ਕਵੀਆਂ ਵਿਚ ਵੀ ਨਹੀਂ। ਪਰਿਭਾਸ਼ਕ ਰੂਪ ਵਿਚ ਸਾਡੇ ਬਹੁਤੇ ਕਵੀ ਹਾਲੀ ਉਨੀਵੀਂ ਸਦੀ ਦੀ ਰੋਮਾਂਚਕ ਕਵਿਤਾ ਤੋਂ ਬਹੁਤਾ ਅੱਗੇ ਨਹੀਂ ਵਧੇ । ਰਾਬਿੰਦਰ ਨ ਥ ਠਾਕੁਰ ਦੀ ਕਵਿਤਾ ਵਿਚ ਬਣਾਬਟ ਹੈ, ਪਰ ਉਹ ਸ਼ਾਇਦ ਇਤਨਾ ਪਰਿਭਾਸ਼ਕ ਪੱਖ ਤੋਂ ਰੂੜੀਵਾਦੀ ਨਹੀਂ ਜਿਤਨਾ ਭਾਵਕ ਪੱਖ ਤੋਂ ਹੈ । ਅਰਥਾਤ ਰਾਬਿੰਦਰ ਨਾਥ ਠਾਕੁਰ ਦੀ ਕਵਿਤਾ ਦਾ ਵਸਤੂ ਉਪਭਾਵਕ ਹੈ, ਰੂਪ ਇਤਨਾ ਉਪਭਾਵਕ ਨਹੀਂ। ਇਸ ਦੇ ਉਲਟ ਸਾਡੇ ਪੰਜਾਬੀ ਕਵੀਆਂ ਵਿਚ ਰੂਪ ਦੀ ਉਪਭਾਵਕਤਾ ਵੀ ਚੋਖੀ ਹੈ । ਮੋਹਨ ਸਿੰਘ ਆਪਣੀ ਸਮਾਜਵਾਦੀ ਭਾਵਾਂ ਦੀ ਕਵਿਤਾ ਵਿਚ ਇਸ ਰੂਪ ਦੀ ਉਪਭਾਵਕਤਾ ਤੋਂ ਕਾਫੀ ਹਦ ਤਕ ਮੁਕਤ ਹੋ ਜਾਂਦਾ ਹੈ, ਤੇ ਸ਼ਾਇਦ ਸੰਤੋਖ ਸਿੰਘ ਧੀਰ ਵੀ । ਤੇ ਮਜ਼ੇ ਦੀ ਗੱਲ ਇਹ ਹੈ ਕਿ ਸਾਡੇ ਅਖਾਉਤੀ ਮਾਨਵਵਾਦੀ ਆਲੋਚਕ ਮੋਹਨ ਸਿੰਘ ਦੀ ਪਿਛਲੇਰੀ ਕਵਿਤਾ ਵਿਚ ਇਸ ਰੂਪਵਾਦੀ ਉਪਭਾਵਕਤਾ ਦੀ ਘਾਟ ਨੂੰ ਕਾਵਿਕਤਾ ਦੀ ਘਾਟ ਆਖ ਦੇਂਦੇ ਹਨ । ਰੂਪ ਦੀ ਇਸ ਭਾਵਕਤਾ ਦਾ ਉਦਾਹਰਣ ਪੂਰਨ ਸਿੰਘ ਦੀ ਖੁਲੀ ਕਵਿਤਾ ਵਿਚੋਂ ਥਾਉਂ ਥਾ ਤੋਂ ਮਿਲਦਾ ਹੈ । ਕੋਈ ਵਾਕ ਹੀ ਹੋਵੇਗਾ ਜੋ ਬਣਤਰ ਵਿਚ ਸਰਲ, ਸਾਧਾਰਣ ਗੱਲ-ਬਾਤ ਜੇਹਾ ਹੈ । ਯੂਰਪ ਵਿਚ ਵੀ ਛੰਦਬੱਧ ਕਵਿਤਾ ਵਿਚ ਉਨੀਂਵੀ ਸਦੀ ਦੇ ਅਖੀਰ ਤਕ ਵਾਕ ਦੀ ਬਣਤਰ ਨੂੰ ਤੋੜ ਲਿਆ ਜਾਂਦਾ ਸੀ, ਸ਼ਬਦਾਂ ਨੂੰ ਅੱਗੇ ਪਿਛੇ ਕਰ ਲਿਆ ਜਾਂਦਾ ਸੀ । ਪਰ ਤਾਂ ਵੀ ਵਰਡਜ਼ਵਰਥ ਦੇ ਸਮੇਂ ਤੋਂ ਹੀ ਵਾਕ ਬਣਤਰ ਨੂੰ ਸਾਧਾਰਣ ਵਾਰਤਕ ਰੂਪ ਵਿਚ ਰਖਣ ਦਾ ਯਤਨ ਕੀਤਾ ਜਾਂਦਾ ਰਿਹਾ ਹੈ । ਹੁਣ ਵੀਹਵੀਂ ਸਦੀ ਵਿਚ ਤਾਂ ਛੰਦ ਵਿਚ ਵੀ ਵਾਕ ਦੀ ਸਾਧਾਰਣ ਬਣਤਰ ਤੇ ਸ਼ਬਦਾਂ ਦਾ ਵਾਰਤਕਕੁਮ ਨਾ ਰਖ ਸਕਣਾ ਇਕ ਕਮਜ਼ੋਰੀ ਸਮਝਿਆ ਜਾਂਦਾ ਹੈ । ਪਰ ਸਾਡੇ ਬਹੁਤੇ ਕਵੀ ਇਸ ਸਾਧਾਰਣਤਾ ਤੋਂ ਅਚੇਤ ਹੀ ਚਲੇ ਆ ਰਹੇ ਹਨ । ਕਿਹਾ ਜਾ ਸਕਦਾ ਹੈ ਕਿ ਸਾਡੀ ਛੰਦ ਪ੍ਰਣਾਲੀ ਹਾਲੀ ਇਤਨੀ ਵਿਕਸਿਤ ਨਹੀਂ ਹੋਈ ਕਿ ਸਾਧਾਰਣ ਸ਼ਬਦ-ਕੂਮ ਨੂੰ ਤੋੜਨ ਦੀ ਲੋੜ ਨਾ ਪਵੇ । ਪਰ ਜਦੋਂ ਛੰਦ ਦੇ ਬੰਧਨਾਂ ਤੋਂ ਖੁਲੀ ਕਵਿਤਾ ਲਿਖੀ ਜਾਵੇ ਤਾਂ ਫਿਰ ਸਾਧਾਰਣ ਸ਼ਬਦ-ਕਮ ਕਿਉਂ ਤੋੜਿਆ ਜਾਵੇ ? ਪਾਠਕਾਂ ਨੇ ਰਾਬਿੰਦਰ ਨਾਥ ਠਾਕੁਰ ਦੀ ਕਵਿਤਾ, ਗੀਤਾਂਜਲੀ ਆਦਿ ਦੀਆਂ ਕਵਿਤਾਵਾਂ ਅੰਗਰੇਜ਼ੀ ਅਨੁਵਾਦ ਵਿਚ ਪੜ੍ਹੀਆਂ ਹੋਣਗੀਆਂ। ਉਨਾਂ ਦਾ ਰੂਪ ਸਾਧਾਰਣ ਵਾਰਤਕ ਗੱਦ ਹੈ । ਪਰ ਉਹ ਫਿਰ ਵੀ ਕਵਿਤਾ ਜਿਹਾ ਰਸ ਦੇਂਦੀਆਂ ਹਨ । ਇਸ ਪ੍ਰਸੰਗ ਵਿਚ ਪੂਰਨ ਸਿੰਘ ਦੀਆਂ ਹੇਠਲੀਆਂ ਕੁਝ ਪੰਕਤੀਆਂ ਨੂੰ ਵਿਚਾਰਿਆ ਜਾਵੇ ਤਾਂ ਦਿਸ ਪਵੇਗਾ ਕਿ ਇਨ੍ਹਾਂ ਵਿਚ ਇਕ ਰੂਪਕ ਉਪਭਾਵਕਤਾ ਹੈ : | ਪ੍ਰਭਾਤ ਚੁੱਕੀ ਤਾਰਿਆਂ ਦਾ ਨੀਲਾ ਨੀਲਾ ਖਾਰਾ ਉਹ ਪਈ ਆਉਂਦੀ, ਫੁਲ ਪਏ ਕਿਰਦੇ, ਸੁਹਣੀ ਬੰਸ-ਚਾਲ ਚਲਦੀ, ਇਕ ਪੈਰ ਪੁਟਦੀ ਹਨੇਰੇ ਥੀਂ ਚਾਨਣਾ, ਦੂਜੇ ਵਿਚ ਹਨੇਰ ਪਈ ਪਾਉਂਦੀ !
ਪੰਨਾ:Alochana Magazine October, November and December 1979.pdf/11
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ