ਪੰਨਾ:Alochana Magazine October, November, December 1967.pdf/87

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਦੇਵ ਜੀ ਅਜੋਧਨ (ਪਾਕਪਟਨ) ਗਏ ਤਦੋਂ ਫ਼ਰੀਦ ਜੀ ਦੀ ਗੱਦੀ ਉੱਤੇ ਇਨਾਂ ਦੇ ਖ਼ਾਨਦਾਨ ਵਿੱਚ ਆਵੇਂ ਥਾਂ ਸ਼ੋਖ਼ ਹੁਮ ਬੈਠਾ ਹੋਇਆ ਸੀ । ਸ਼ੇਖ ਮ ਬਾਬਾ ਫ਼ਰੀਦ ਜੀ ਦੀ ਗੱਦੀ ਤੇ ਸੰਨ ੧੫੧੦ ਵਿਚ ਬੈਠੇ ਸਨ ਤੇ ੪੨ ਸਾਲ ਰਹਿ ਕੇ ਸੰਨ ੧੫੫੨ ਵਿਚ ਇਨ੍ਹਾਂ ਚੜ੍ਹਾਈ ਕੀਤੀ । ਸਰਹੰਦ ਵਿਚ ਇਨ੍ਹਾਂ ਦਾ ਮਕਬਰਾ ਹੈ । ਗੁਰੂ ਨਾਨਕ ਦੇਵ ਜੀ ਨੇ ਸ਼ੇਖ਼ ਮ ਪਾਸੋਂ ਹੀ ਬਾਬਾ ਫ਼ਰੀਦ ਜੀ ਦੀ ਸਾਰੀ ਬਾਣੀ ਹਾਸਲ ਕੀਤੀ ਸੀ ! ਪਾਕਪਟਨ ਤੋਂ ਤੁਲੰਭਾ : ਲਾਹੌਰ ਤੋਂ ਜੋ ਜਰਨੈਲੀ ਸੜਕ ਸਿੱਧੀ ਮੁਲਤਾਨ ਨੂੰ ਜਾਂਦੀ ਹੈ, ਉਸ ਜਰਨੈਲ ਸੜਕ ਉੱਤੇ ਦੋ ਕੁ ਸੌ ਮੀਲਾਂ ਦੀ ਵਿੱਥ ਉੱਤੇ ਤੁਲੰਭਾ ਇਕੇ ਬੜਾ ਪੁਰਾਣਾ ਸ਼ਹਿਰ ਹੈ । ਪਾਕਪਟਨ ਤੋਂ ਸਤਿਗੁਰੂ ਜੀ ਨੇ ਭਾਈ ਮਰਦਾਨੇ ਸਮੇਤ ਤੁਲੰਭੇ ਵੱਲ ਦਾ ਰੁਖ਼ ਕੀਤਾ। ਹੁਣ ਤੁਲੰਭੇ ਨੂੰ ਦੇ ਰੇਲ ਦੇ ਸਟੋਸ਼ਨ ਲਗਦੇ ਹਨ । ਮੀਆਂ ਚੰਨੂੰ ਅਤੇ ਅਬਦੁਲ ਹਕੀਮ । ਮੀਆਂ ਚੰਨੂੰ ਤਾਂ ਤਲੀਭਾ ੧੨ ਮੀਲ ਹੈ, ਅਤੇ ਅਬਦੁਲ ਹਕੀਮ ਤੋਂ ੭ ਮੀਲ । ਸਟੇਸ਼ਨ ਮੀਆਂ ਚੰਨੂੰ ਉਸ ਲਾਈਨ ਉੱਤੇ ਹੈ ਜੋ ਲਾਹੌਰ ਤੋਂ ਖਾਨੇਵਾਲ ਨੂੰ ਜਾਂਦੀ ਹੈ; ਅਬਦੁਲ ਹਕੀਮ ਉਸ ਲਾਈਨ ਉੱਤੇ ਹੈ ਜੋ ਲਾਇਲਪੁਰ ਸ਼ੇਰਕੋਟ ਵੱਲੋਂ ਖ਼ਾਨੇਵਾਲ ਨੂੰ । ਤੁਲੰਭਾ ਇਨ੍ਹਾਂ ਦੋਹਾਂ ਲਾਈਨਾਂ ਦੇ ਵਿਚਕਾਰ ਜਿਹੇ ਹੈ । ਲਾਹੌਰ ਤੋਂ ਜਾਂਦਿਆਂ ਪਹਿਲ ਤੁਲਭਾ ਆਉਂਦਾ ਹੈ । ਇਸ ਤੋਂ ਅਗਾਂਹ ੧੦ ਕੁ ਮੀਲ ਦੀ ਵਿੱਥ ਉੱਤੇ ਚੜਦੇ ਪਾਸੇ ਵੱਲ ਨੂੰ ਜੰਗਲ ਵਿੱਚ ਸੱਜਣ-ਨਗਰੀ ਹੈ । ਇਹ ਨਗਰੀ ਤੁਲੰਭੇ ਤੋਂ ੯ ਮੀਲਾਂ ਦੀ ਵਿੱਥ ਉੱਤੇ ਹੈ । ਸ਼ਾਹੀ ਸੜਕ ਉੱਤੇ ਰਾਹੀ ਮੁਸਾਫ਼ਰਾਂ ਦੀ ਆਮ ਆਵਾਜਾਈ ਤਾਂ ਹੋਣੀ ਹੀ ਹੈ । ਸੜਕ ਉਤੇ ਵੱਸਦੇ ਨਗਰਾਂ ਦੇ ਕਈ ਸਰਦੇ ਪੁੱਜਦੇ ਤੇ ਖ਼ੁਦਾ-ਤਰਸ ਬੰਦੇ ਰਾਹੀਆਂ ਦੇ ਸੁੱਖ ਆਰਾਮ ਵਾਸਤੇ ਨਗਰ ਦੇ ਨੇੜੇ ਜਾਂ ਕੁੱਝ ਹਟਵੇਂ ਮੁਸਾਫ਼ਿਰ ਖ਼ਾਨੇ ਬਣਾ ਦਿਆ ਕਰਦੇ ਹਨ ਜਿੱਥੇ ਮੁਸਾਫ਼ਿਰ ਲੋੜ ਅਨੁਸਾਰ ਆਰਾਮ ਕਰ ਸਕਣ । ਤੁਲੰਭੇ ਵਿਚ ਭੀ ਇਕ ਸੱਜਣ ਨਾਮ ਮਨੁੱਖ ਨੇ ਜੰਗਲ ਵਿੱਚ ਮਖ਼ਦੂਮ ਰੇ ਤੋਂ ਹਟਵਾਂ ਇਕ ਮੁਸਾਫਿਰ ਖ਼ਾਨਾ ਬਣਵਾਇਆ ਹੋਇਆ ਸੀ । ਸੱਜਣ ਇਕ ਪਰਹੇਜ਼ਗਾਰ ਬੰਦਾ ਸੀ, ਖ਼ਲਕਤ ਦੀ ਖ਼ਿਦਮਤ ਕਰਨ ਵਿੱਚ ਦਿਲਚਸਪੀ ਲੈਂਦਾ ਸੀ, ਇਸ ਵਾਸਤੇ ਨਗਰ ਦੇ ਲੋਕ ਉਸ ਦੀ ਇੱਜ਼ਤ ਕਰਦੇ ਸਨ ਅਤੇ ਉਸ ਨੂੰ ਮੈਖ਼ ਜੀ ਸ਼ੈਖ ਜੀ ਆਖ ਕੇ ਬੁਲਾਂਦੇ ਸਨ । ਪਰ ਦੁਨੀਆਂ ਵਿੱਚ ਬੜੀ ਤਿਲਕਣ ਬਾਜ਼ੀ ਹੈ । ਪਤਾ ਹੀ ਨਹੀਂ ਲਗਦਾ ਕਿ ਮਨੁੱਖ ਕਿਹੜੇ ਵੇਲੇ ਰਾਹੋਂ ਕੁਰਾਹੇ ਜਾ ਪੈਂਦਾ ਹੈ । ਖ਼ਲਕਤ ਦੀ ਖ਼ਿਦਮਤ ਕਰਦੇ ਕਰਦੇ ੭੭