ਪੰਨਾ:Alochana Magazine October, November, December 1967.pdf/71

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਸਗੋਂ ਕੰਧਾਰ ਨੂੰ ਵੀ ਉਹ ਆਪਣੇ ਸਾਸ਼ਨ ਵਿੱਚ ਨਹੀਂ ਸਮਝਦਾ : ਮੈਂ ਤਾਂ ਚੜ ਕੇ ਕਿਲਾ ਕੰਧਾਰ ਦਾ ਸਣੇ ਬੁਰਜੀ ਢਾਹਾਂ । ਉਹਦੇ ਧਰਾਂ ਬਨੇਰੇ ਜ਼ਿਮੀਂ ਤੇ ਬੁਨਿਆਦ ਉਤਾਹਾਂ । ੨. ਖਾਨ ਦੌਰਾਂ ਦੇ ਮੂੰਹੋਂ ਵੀ ਉਹ ਕਾਬਲ ਸੰਬੰਧੀ ਤੁਰਸ਼-ਕਲਾਮ ਕਰਵਾਉਂਦਾ ਹੈ: | ਅਸੀਂ ਅਲੀ ਅੰਬੀਰ ਤੇ ਜੰਗ ਵਾਂਗ, ਘੱਤ ਦਿਆਂਗੇ ਗਲੀਆਂ । ਕਾਬਲ ਰੋਣ ਪਠਾਣੀਆਂ ਭੰਨ ਚੁੜੇ ਗਲੀਆਂ । ੩, ਨਾਦਰ ਦੀ ਫ਼ੌਜ ਕਾਬਲ ਨੂੰ ਲੁੱਟਦੀ ਹੀ ਭਾਰਤੀ ਇਲਾਕਾ ਸਮਝ ਕੇ ਹੈ : | ਗਜ਼ਨੀ ਤੇ ਕਾਬਲ ਲੁਟਿਆ ਕੁੱਲ ਥਾਣੇ ਜ਼ਿਬਹ ਕਰਾ ਕੇ ॥ ਪਿਸ਼ਾਵਰ ਜਲਾਲਾਬਾਦ ਨੂੰ ਤਹਿਮਤ ਕੀਤੋ ਨੇ ਚਾ ਕੇ ॥ ੪. ਨਾਦਰ ਸ਼ਾਹ ਆਪ ਵੀ ਇਨ੍ਹਾਂ ਇਲਾਕਿਆਂ ਨੂੰ ਭਾਰਤੀ ਹਕੂਮਤ ਅਧੀਨ ਪ੍ਰਵਾਨ ਕਰ ਰਿਹਾ ਜਾਪਦਾ ਹੈ : ਅਸਾਂ ਦਿਲ ਵਿੱਚ ਹੈ ਤਕਰਾਰ ਚਿਰੋਕਾ ਰਾਤ ਦਿਨ 1 ਚੜ ਮਾਰਾਂ ਆਣ ਕੰਧਾਰ, ਕਾਬਿਲ ਸ਼ਹਿਰ ਤੋਂ । ਤੇ ਵੇਖਣਾ ਹੈ ਇੱਕ ਵਾਰ ਮੈਂ ਤਾ ਹਿੰਦ ਦਾ । ਦੂਜੇ ਪਾਸੇ ਨਾਦਰਸ਼ਾਹ ਦੀ ਚੜਾਈ ਦਾ ਵਰਣਨ ਕਰਦਿਆਂ ਲੇਖਕ ਨਾਦਰਸ਼ਾਹ ਦੇ ਡੇਰੇ ਕੰਧਾਰ ਵਿਚ ਇਸ ਤਰ੍ਹਾਂ ਨਿਸ਼ਚਿੰਤ ਹੋ ਕੇ ਲਗਵਾਉਂਦਾ ਹੈ ਜਿਵੇਂ ਉਹ ਉਸ ਦਾ ਆਪਣਾ ਇਲਾਕਾ ਹੋਵੇ । ਇਹ ਇੱਕ ਅਜਿਹੀ ਇਤਹਾਸਿਕ ਭੁੱਲ ਹੈ ਜੋ ਲੇਖਕ ਦੇ ਭੂਗੋਲਿਕ ਗਿਆਨ ਨੂੰ ਸ਼ੰਕਾਵਾਦੀ ਬਣਾਉਂਦੀ ਹੈ । ਇਸ ਵਾਰ ਬਾਰੇ ਆਮ ਵਿਚਾਰ ਹੈ ਕਿ ਇਹ ਸੰਪੂਰਣ ਰੂਪ ਵਿੱਚ ਪ੍ਰਾਪਤ ਨਹੀਂ ਹੋ ਰਹੀ ਅਤੇ ਇਸ ਦੀਆਂ ਕਈ ਪਉੜੀਆਂ, ਜਿਨ੍ਹਾਂ ਦਾ ਪ੍ਰਸੰਗ ਨਹੀਂ ਜੁੜਦਾ, ਪੰਡਿਤ ਹਰੀ ਕਿਸ਼ਨ ਕੌਲ ਪਾਸ ਪਈਆਂ ਸਨ । ਹੋ ਸਕਦਾ ਹੈ ਇਸ ਵਾਰ ਦਾ ਰੂਪ ਉਨ੍ਹਾਂ ਪਉੜੀਆਂ ਦੇ ਸੰਗ ਜਾਂ ਪ੍ਰਕਰਣ ਦੇ ਲੱਭਣ ਉਪਰੰਤ ਕੁਝ ਹੋਰ ਪ੍ਰਕਾਰ ਦਾ ਬਣ ਜਾਵੇ, ਪਰੰਤੂ ਜਿਸ ਰੂਪ ਵਿੱਚ ਇਹ ਵਾਰ ਹੁਣ ਸਾਡੇ ਸਾਹਮਣੇ ਹੈ ਸੰਪੂਰਣ ਹੀ ਪ੍ਰਤੀਤ ਹੁੰਦੀ ਹੈ । ਜਿਹੜੀ ਘਟਨਾ ਜਾਂ ਜਿਹੜੇ ਪਾਤਰਾਂ ਨੂੰ ਲੇਖਕ ਸਾਡੇ ਸਾਹਮਣੇ ਲਿਆਉਣਾ ਚਾਹੁੰਦਾ ਹੈ ਉਨ੍ਹਾਂ ਦਾ ਮੁਹਾਂਦਰਾ ਪੂਰੀ ਤਰ੍ਹਾਂ ਉਘੜਿਆ ਹੋਇਆ ਹੈ । ਅੰਤ, ਆਧੁਨਿਕ ਵਾਰਾਂ ਵਾਂਗ, ਨਾਟਕੀਅਤਾ ਦਾ ਗੁਣ ਰੱਖਦਾ ਹੈ । ਅੰਤ ਉੱਤੇ ਨਾਦਰ ਸ਼ਾਹ ਫਤਹ ਦੇ ਸ਼ਾਦੀਆਨੇ ਵਜਾਉਂਦਾ ਹੋਇਆ ਦਿੱਲੀ ਵੱਲ ਨੂੰ ਤੁਰ ਪੈਂਦਾ ਹੈ :