ਪੰਨਾ:Alochana Magazine October, November, December 1967.pdf/68

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਇਸਫ਼ਹਾਨ ਤੋਂ ਚੱਲੀਆਂ ਨਾਦਰ ਦੀਆਂ ਫ਼ੌਜਾਂ ਨੂੰ ਕੰਧਾਰ ਰੋਕ ਲਿਆ ਗਿਆ । ਨਾ ਦੇਵੇ ਸ਼ਾਹ ਦਾ ਭਤੀਜਾ, ਸ਼ਾਹਬਾਜ਼ ਖ਼ਾਨ, ਇਸ ਕੰਮ ਲਈ ਚੁਣਿਆ ਗਿਆ। ਨਾਦਰ ਸ਼ਾਹ ਦੇ ਨਾਂ ਇਕ ਖ਼ਤ ਭੇਜਦਾ ਹੈ ਅਤੇ ਨਾਲ ਹੀ ਇੱਕ ਤਲਵਾਰ ਅਤੇ ਇਕ ਤਸਬੀਹ ਤੋਂ ਕੁਲਾਰ ਵੀ । ਮੁਹੰਮਦ ਸ਼ਾਹ ਲਈ ਇਹ ਵੰਗਾਰ ਸੀ : ਜਾਂ ਖੰਡਾ ਹੱਥ ਚੁੱਕ ਲੈ, ਪੇਸ਼ਾ ਸੁਲਤਾਨੀ । ਨਹੀਂ ਗਲ ਤਸਬੀਹ ਹੱਬ ਕੁਲਹ ਧਰ, ਉੱਠ ਹੈ ਸੈਲਾਨੀ । ਹੰਮਦ ਸ਼ਾਹ ਦੇ ਦਰਬਾਰ ਵਿੱਚ ਏਲਚੀ ਦੀ ਬੇਇੱਜ਼ਤੀ ਹੁੰਦੀ ਹੈ । ਨਿਜ਼ਾਮੁਲਲਕੇ ਉਸ ਨੂੰ ਵੱਖਰਿਆਂ ਕਰਕੇ ਯਕੀਨ ਦਿਵਾਉਂਦਾ ਹੈ ਕਿ, 'ਇੱਕ ਇਹਦੇ ਨਾਲ ਹੈ ਖ਼ਾਨ ਦੌਰਾਨ ਈਰਾਨੀ ਅਤੇ ਬਾਕੀ ਸਾਰੇ ਹਿੰਦੁਸਤਾਨੀਏ' ਦਾਵਾ ਸ੍ਰੀਲਾਮੀ • ਏਲਰਾਂ ਨਾਦਰ ਸ਼ਾਹ ਨੂੰ ਤਸੱਲੀ-ਭਰਿਆ ਖ਼ਤ ਲਿਖਦਾ ਹੈ । ਨਾਦਰ ਸ਼ਾਹ ਕੰਧਾਰ ਤੋਂ ਚੱਲ ਕੇ ਗ਼ਜ਼ਨੀ ਅਤੇ ਕਾਬਲ ਵਿਚ ਲੁੱਟ ਮਾਰ ਕਰਦਾ ਹੋਇਆ ਪਿਸ਼ਾਵਰ ਪੁੱਜਦਾ ਹੈ। ਉ4 ਦਾ ਹਾਕਮ ਉਸ ਦੀ ਅਧੀਨਤਾ ਪ੍ਰਵਾਨ ਕਰ ਲੈਂਦਾ ਹੈ ਤੇ ਨਾਦਰਸ਼ਾਹ ਉਸ ਨੂੰ ਆਪਣੀ ਫ਼ੌਜ ਦਾ ਪੇਸ਼ਵਾ ਬਣਾ ਦੇਂਦਾ ਹੈ । ਵਾਰ ਦੀ ਇਹ ਪੰਕਤੀ ਇਸੇ ਗੱਲ ਦੀ ਸੂਚਕ ਹੈ : ਸੱਟ ਲੈਹਾ ਨਾਸਰ ਖਾਏ, ਗਲ ਮਿਲੇ ਨੇ ਪਟਕੇ ਪਾ ਕੇ ! ਫਿਰ ਕੇ ਹੋਏ ਨੇ ਪੇਸ਼ਵਾ, ਚੁਗੱਤੇ ਦਾ ਨਿਮਕ ਵੰਜਾ ਕੇ । ਅਟਕ ਪਾਰ ਕਰ ਕੇ ਜਿਹਲਮ ਦੇ ਕੰਢੇ ਉੱਤੇ ਪਹਿਲਾ ਪੜਾਉ ਹੁੰਦਾ ਹੈ । ਰਸਤੇ ਦੇ ਸੈਦੇ, ਗੋਦਲ, ਢਿੱਲੋਂ, ਰਾਜਪੂਤ, ਸਭ ਉਸ ਦੀ ਈਨ ਮੰਨਦੇ ਹਨ । ਗੁਜਰਾਤ ਤਕ ਬਿਨਾਂ ਰੋਕ ਟੋਕ ਦੇ ਨਾਦਰਸ਼ਾਹੀ ਫ਼ੌਜਾਂ ਲੁੱਟ ਮਾਰ ਕਰਦੀਆਂ ਤੁਰੀਆਂ ਆਉਂਦੀਆਂ ਹਨ । ਉਸ ਦੇ ਕੋਹਾਂ ਵਿਚ ਫੈਲੇ ੬੦,੦੦੦ ਲਸ਼ਕਰ ਦਾ ਮੁਕਾਬਲਾ ਕੱਛੀ ਦਾ ਕਲੰਦਰ ਬੇਗ ਆਪਣੇ ਪੰਜ ਸੌ ਸਿਪਾਹੀਆਂ ਨਾਲ ਕਰਦਾ ਹੈ । ਇਸ ਘਟਨਾ ਦਾ ਜ਼ਿਕਰ, ਕਲੰਦਰੇ ਬੇਗ, ਨਵਬ ਲਾਹੌਰ ਦੇ ਨਾਂ ਲਿਖੇ ਖ਼ਤ ਵਿਚ ਕਰਦਾ ਹੈ : ਅਸੀਂ ਪੰਜ ਸੌ ਬੰਦੇ ਆਪਣੇ ਸਭ ਅੰਮਾਂ ਜਾਏ । ਨਾਮ ਅਲੀ ਦੇ ਬੱਕਰੇ ਦੇ ਵੱਤ ਕੁਹਾਏ । | ਲਾਹੌਰ ਦਾ ਸੱਯਦ ਯਾਕੂਬ ਅਲੀ ('ਖੇਜਾ ਯਾਕੂਬ ) ਪੰਜ ਸੌ ਘੋੜ ਸਵਾਰੇ ਤੇ ਪੰਜ ਸੌ ਪਿਆਂਦਾ ਰਾਜਪੂਤ ਲੈਕੇ ਨਾਦਰ ਸ਼ਾਹ ਦੇ ਟਾਕਰੇ ਲਈ ਰਾਵੀ ਦੇ ਕੰਢੇ ਉਤੇ ਆ ਡੇਰਾ ਲਾਉਦਾਂ ਹੈ । ਖ਼ਾਨੇ ਬਹਾਦੁਰ ਜ਼ਕਰੀਆ ਖ਼ਾਨ, ਨਵਾਬ ਲਾਹੌਰ ਵੀ ਲੜਾਈ ਦੇ ਮੈਦਾਨ ਵਿਚ ਆਉਂਦਾ ਹੈ ਅਤੇ ਉਹ ਵਟਾਲੇ ਦੇ ਅਜ਼ੀਜ਼ ਬੇਗ ਨੂੰ ਕੁਮਕੇ ਕੋਚਣ ਲਈ ਲਿਖਦਾ ਹੈ, ਪਰੰਤੂ ਨਾਦਰਸ਼ਾਹੀ ਵਲ ਵੇਖ ਕੇ ਦਹਿਲ ਜਾਂਦਾ ਹੈ । ਉਸ ੫੮