ਪੰਨਾ:Alochana Magazine October, November, December 1967.pdf/57

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਮੂਲ ਧੁਨੀ-ਜੋੜਾਂ ਜਾਂ ਸ਼ਬਦਾਂ ਨਾਲ, ਉਨ੍ਹਾਂ ਦੇ ਅੱਗੇ ਜਾਂ ਪਿਛੇ, ਕਿਤਨੇ ਹੀ ਦੌਰੇ ਧੁਨੀ-ਜੋੜ ਜਾਂ ਧੁਨੀਆਂ ਲਾ ਕੇ ਨਵੇਂ ਸ਼ਬਦਾਂ ਦੀ ਸਿਰਜਨਾ ਕੀਤੀ ਜਾਂਦੀ ਹੈ । ਅਜੇਹੀ ਸਿਰਜਨਾ ਤੇ ਵਾਕਾਂ ਦੀ ਸਿਰਜਨਾ ਦੇ ਨੇਮ ਵੀ ਹਰ ਭਾਸ਼ਾ ਦੇ ਆਪ ਆਪਣੇ ਹੁੰਦੇ ਹਨ । ਦੂਜੇ ਸ਼ਬਦਾਂ ਵਿਚ, ਜਿਨ੍ਹਾਂ ਨੇਮਾਂ ਨੂੰ ਕਿਸੇ ਭਾਸ਼ਾ ਦਾ ਵਿਆਕਰਣ ਕਿਹਾ ਜਾਂਦਾ ਹੈ ਉਹ ਭਾਸ਼ਾ ਦੀ ਅਜੇਹੀ ਪ੍ਰਕਿਰਿਆਂ ਦੀਆਂ ਤੈਹਾਂ ਹੀ ਹੁੰਦੀਆਂ ਹਨ । (ਅ) ਭਾਸ਼ਾ ਇਕ-ਧੁਨੀ ਪ੍ਰਕਿਰਿਆ ਹੈ । ਦੂਰੋਂ ਹੀ ਕਰਤਾਰ ਸਿੰਘ ਨੇ ਵੇਖਿਆ ਕਿ ਸਿਗਨਲ ਹੋ ਗਿਆ ਹੈ ਤੇ ਗੱਡੀ ਚੀਕਾਂ ਮਾਰ ਰਹੀ ਹੈ। ਬਿਨਾਂ ਟਿਕਟ ਲਏ ਹੀ ਦੌੜਦਾ ਹੋਇਆ ਉਹ ਗੱਡੀ ਤੇ ਚੜ੍ਹ ਗਿਆ | ਉਸ ਦੇ ਚੜ੍ਹਨ ਦੀ ਹੀ ਦੇਰ ਸੀ ਕਿ ਗੱਡੀ ਤੁਰ ਪਈ । ਡੱਬੇ ਵਿਚ ਭੀੜ ਬਹੁਤੀ ਸੀ ਪਰ ਇਕ ਮੁਸਾਫ਼ਰ ਨੇ ਇਕ ਪਾਸੇ ਸਰਕ ਕੇ ਕਰਤਾਰ ਸਿੰਘ ਨੂੰ ਰੱਬ ਦੇ ਇਸ਼ਾਰੇ ਨਾਲ ਕੋਲ ਬੈਠ ਜਾਣ ਲਈ ਕਿਹਾ । ਕਰਤਾਰ ਸਿੰਘ ਧੰਨਵਾਦ ਵਜੇ ਜ਼ਰਾ ਕੁ ਸਿਰ ਨੀਵਾਂ ਕਰ ਕੇ ਬੈਠ ਗਿਆ ! ਮੁਸਾਫ਼ਰ ਦੇ ਦੂਜੇ ਪਾਸੇ ਉਸ ਦੀ ਪਤਨੀ ਗੋਦ ਵਿਚ ਰੇ ਰਹੇ ਬੱਚੇ ਨੂੰ ਟਿਕਾ ਰਹੀ ਸੀ । ਦੁਧ ਦੇ ਸੂ, ਭੁੱਖ ਲੱਗੀ ਹੋਈ ਸ਼ੂ' ਮੁਸਾਫ਼ਰ ਨੇ ਕਿਹਾ । ਥੋੜੀ ਦੂਰ ਜਾ ਕੇ ਗੱਡੀ ਰੁਕ ਗਈ । ਇਕ ਸਜਨ ਨੇ ਡੱਬੇ ਵਿਚ ਆ ਕੇ ਕਿਹਾ “ਕਿਸ ਨੇ ਜ਼ੰਜ਼ੀਰ ਖਿੱਚੀ ਹੈ, ਭਈ ? ਸਾਰੇ ਮੁਸਾਫ਼ਰ ਚੁੱਪ ਰਹੇ । ਕੁੱਝ ਦੇਰ ਬਾਅਦ ਗਾਰਡ ਨੇ ਸੀਟੀ ਵਜਾਈ ਤੇ ਗੱਡੀ ਫਿਰ ਚੀਕ ਮਾਰਦੀ ਤੁਰ ਪਈ ।' ਉੱਪਰਲੇ ਪੈਰੇ ਤੋਂ ਪਤਾ ਲਗਦਾ ਹੈ ਕਿ ਕਈ ਵਾਰੀ ਅਸੀਂ ਬਲ ਕੇ ਨਹੀਂ ਸਗੋਂ ਹੋਰ ਢੰਗਾਂ ਰਾਹੀਂ ਆਪਣੇ ਵਿਚਾਰਾਂ ਜਾਂ ਭਾਵਾਂ ਨੂੰ ਦੂਜੇ ਤਕ ਪੁਚਾਂਦੇ ਹਾਂ । ਸਿਗਨਲ ਹੋਣ ਤੋਂ ਸਾਨੂੰ ਪਤਾ ਲਗ ਜਾਂਦਾ ਹੈ ਕਿ ਗੱਡੀ ਤੁਰਨ ਵਾਲੀ ਹੈ ! ਸਿਗਨਲ ਦੇ ਨਾ ਹੋਣ ਤੇ ਚਲਦੀ ਗੱਡੀ ਖਲੋ ਜਾਂਦੀ ਹੈ । ਸੜਕ ਉੱਤੇ ਲਾਲ ਬੱਤੀ ਨੂੰ ਵੇਖ ਕੇ ਸਾਰੀ ਟੈਫ਼ਿਕ ਰੁਕ ਜਾਂਦੀ ਹੈ ਤੇ ਹਰੀ ਬੱਤੀ ਦੇ ਹੋਣ ਉਤੇ ਰੁਕੀ ਹੋਈ ਟ੍ਰੈਫ਼ਿਕ ਚੱਲਣ ਲਗਦੀ ਹੈ । ਇਸੇ ਤਰ੍ਹਾਂ ਸੀਟੀ ਦੀ ਆਵਾਜ਼ ਤੇ ਗੱਡੀ ਦੀ ਚੀਕ ਵੀ ਸੂਚਨਾ ਦੇ ਖ਼ਾਸ ਪ੍ਰਤੀਕ ਹਨ । ਜਿਸਮ ਦੇ ਇਸ਼ਾਰਿਆਂ ਨਾਲ ਵੀ ਅਸੀਂ ਆਪਣੇ ਕਈ ਭਾਵ ਪ੍ਰਗਟ ਕਰ ਲੈਂਦੇ ਹਾਂ । ਭਾਸ਼ਾ ਦੇ ਕੇ ਬਹੁਤ ਵਿਸ਼ਾਲ ਅਰਥ ਲਈਏ ਤਾਂ ਅਸੀਂ ਹਰ ਉਸ ਸਾਧਨ ਨੂੰ, ਭਾਸ਼ਾ ਆਖ ਸਕਦੇ ਹਾਂ ਜਿਸ ਰਾਹੀਂ ਅਸੀਂ ਆਪਣੇ ਭਾਵ ਦੂਜਿਆਂ ਨੂੰ ਸਮਝਾਉਣ ਵਿਚ ਸਮਰੱਥ ਹੁੰਦੇ ਹਾਂ । ਪਰ ਸਿਗਨਲ, ਇਸ਼ਾਰੇ ਜਾਂ ੪੭