ਪੰਨਾ:Alochana Magazine October, November, December 1967.pdf/5

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਸੰਪਾਦਕ ਦੀ ਦ੍ਰਿਸ਼ਟੀ ਤੋਂ ਪੰਜਾਬੀ ਦਾ ਦੇਸ਼ਾਂਤਰ ਪ੍ਰਦੇਸ਼ (੩) ਪ੍ਰੀਤਮ ਸਿੰਘ ਜੇ ਧਿਆਨ ਨਾਲ ਵਾਚਿਆ ਜਾਵੇ ਤਾਂ ਪੰਜਾਬ ਦੇ ਇਤਿਹਾਸ ਦੇ ਘੇਰੇ ਵਿਚ ਲਗ ਭਗ ਸਾਰੇ ਭਾਰਤ ਦਾ ਇਤਿਹਾਸ ਆ ਜਾਂਦਾ ਹੈ । ਜੇ ਭਾਰਤ ਪ੍ਰਵੇਸ਼ ਦਾ ਇੱਕੋ ਇੱਕ ਪੁਰਾਣਾ ਰਾਹ ਪੱਛਮੰਤਰੀ ਦਰਿਆਂ ਰਾਹੀਂ ਹੀ ਖੁਲਦਾ ਸੀ, ਤਾਂ ਪੰਜਾਬ ਦੀ ਭੂਗੋਲਿਕ ਸਥਿਤੀ ਹੀ ਅਜਿਹੀ ਸੀ ਕਿ ਇਸ ਦਾ ਇਤਿਹਾਸ ਸਮੁੱਚੋਂ ਭਾਰਤ ਦਾ ਇਤਿਹਾਸ ਬਣੇ ਬਿਨਾਂ ਨਹੀਂ ਸੀ ਰਹਿ ਸਕਦਾ । ਇਸ ਲਈ ਪੰਜਾਬ ਦੇ ਇਤਿਹਾਸ ਦੇ ਕਿਸੇ ਦੌਰ ਉਤੇ ਕੋਈ ਨਵਾਂ ਚਾਨਣ ਪੈਂਦਾ ਹੋਵੇ ਤਾਂ ਝੱਟ ਪੱਟ ਸਾਰੀ ਦੁਨੀਆਂ ਦੇ ਸੰਬੰਧਿਤ ਵਿਦਵਾਨਾਂ ਦੇ ਕੰਨ ਖੜੇ ਹੋ ਜਾਂਦੇ ਹਨ । ਅਫ਼ਸੋਸ ਇਹ ਹੈ ਕਿ ਪੰਜਾਬ ਦੇ ਇਤਿਹਾਸ ਦੇ ਕਿਸੇ ਇਕ ਪੱਖ ਨੂੰ ਵੀ, ਕਿਸੇ ਇਕ ਪੰਜਾਬੀ ਨੇ, ਇਸ ਵਿਸ਼ਾਲ ਪ੍ਰਸੰਗ ਵਿਚ, ਅਜੇ ਤਕ ਪੇਸ਼ ਨਹੀਂ ਕੀਤਾ- ਪੰਜਾਬੀ ਭਾਸ਼ਾ ਵਿਚ ਇਸ ਸੰਕਲਪ ਨੂੰ ਨਿਭਾਉਣ ਵਾਲਾ ਤਾਂ ਖੈਰ ਕਲਪਿਆ ਵੀ ਨਹੀਂ ਸੀ ਜਾ ਸਕਦਾ ! ਪਰ ਸਾਡਾ ਦ੍ਰਿੜ ਵਿਸ਼ਵਾਸ ਹੈ ਕਿ ਦਿਸੌਰਾਂ ਵਿਚ ਪੰਜਾਬੀ ਦਾ ਚਰਚਾ ਤੋਰਨ ਦਾ ਇਕ ਅਚੁੱਕ ਤੇ ਪ੍ਰਮੁੱਖ ਸਾਧਨ ਪੰਜਾਬ ਦੀ ਉਪ੍ਰੋਕਤ ਕੁਦਰਤੀ ਵਡਿਆਈ ਦੀ ਤੁਰਤ ਵਰਤੋਂ ਹੈ । ਪੰਜਾਬ ਦੇ ਇਤਿਹਾਸ ਦਾ ਕੋਈ ਪੱਖ ਵੀ ਕਿਉਂ ਨਾ ਹੋਵੇਭੂਗੋਲਿਕ, ਨਸਲੀ, ਭਾਸ਼ਾਈ, ਲਿਪੀ ਸੰਬੰਧੀ, ਧਾਰਮਿਕ, ਸਾਹਿੱਤਕ, ਆਰਥਿਕ, ਤਕਨੀਕੀ, ਰਾਜਨੀਤਕ, ਸੈਨਿਕ, ਸਮਾਜਿਕ, ਰਸਿਕ, ਸਭਿਆਚਾਰਕ, ਕਲਾਤਮਕ ਅਤੇ ਮਨੋਰੰਜਨ, ਖੇਡਾਂ ਜਾਂ ਵਹਿਮਾਂ ਭਰਮਾਂ ਵਾਲਾ--ਹਰ ਇਕ ਵਿਚ ਪੰਜਾਬ ਨੂੰ ਅੰਤਰਰਾਸ਼ਟਰੀ ਪੱਧਰ ਉਤੇ ਚਰਚਾ ਦਾ ਵਿਸ਼ਾ ਬਨਾਉਣ ਦੀ ਸਮਰੱਥਾ ਲੁਕੀ ਪਈ ਹੈ । ਇਸ ਲਈ ਪੰਜਾਬੀ ਦੇ ਦੇਸ਼ਾਂਤਰ-ਵੇਸ਼ ਨੂੰ ਸੌਖਾ ਤੇ ਸੰਭਵ ਬਨਾਉਣ ਲਈ ਸਾਡੀ ਪਹਿਲੀ ਸਿਫ਼ਾਰਸ਼ ਇਹ ਹੈ ਕਿ ਪੰਜਾਬ ਦੇ ਇਸ ਅੰਤਰ-ਰਾਸ਼ਟਰੀ ਮਹਤ ਵਾਲੇ ਚਿਤਰ ਨੂੰ ਉਸਾਰਨ ਵੱਲ ਫ਼ੌਰਨ ਧਿਆਨ ਦਿੱਤਾ ਜਾਵੇ, ਜਿਸ ਨਾਲ ਉਸ ਦਾ ਚਰਚਾ ਸਰਬੱਤ ਵਿਸ਼ੇ ਵਿਦਿਆਲਿਆਂ ਵਿਚ ਚੱਲ ਪਵੇ । ਇਹ ਸਭ ਕੁਝ ਪਹਿਲਾਂ