ਪੰਨਾ:Alochana Magazine October, November, December 1967.pdf/42

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਉਨਾਂ ਨੂੰ ਸਤਿਕਾਰ ਤਾਂ ਕੀ, ਅਮਰੀਕਾ ਦੇ ਕਿਸੇ ਵਿਸ਼ਵ-ਵਿਦਿਆਲੇ ਵਿਚ ਕੋਈ ਸਾਧਾਰਣ ਹੀ ਨੌਕਰੀ ਤੀਕ ਵੀ ਨਾ ਮਿਲੀ । ਸੋ ਇਨ੍ਹਾਂ ਹਾਲਤਾਂ ਵਿਚ ਪੰਜਾ' ਜੀ (ਵਿਦਵਾਨਾਂ ਪਾਸੋਂ ਬਹੁਤੀ ਆਸ ਇਸ ਵਿਸ਼ੇ-ਖੇਤਰ ਵਿਚ ਨਹੀਂ ਸੀ ਕੀਤੀ ਜਾਂ ਸਕਦੀ । ਉੱਜ ਸਮੁੱਚੇ ਭਾਰਤ ਵਿਚ ਵੀ ਭਾਸ਼ਾ ਸੰਬੰਧੀ ਜਿੰਨੀ ਖੋਜ ਪਹਿਲਾਂ ਹੋਈ ਹੈ, ਉਹ ਵਧੇਰੇ ਇਤਹਾਸਿਕ-ਤੁਲਨਾਤਮਕ ਪ੍ਰਕਾਰ ਦੀ ਸੀ ਅਤੇ ਇਸੇ ਲਈ ਪੰਜਾਬੀ ਉਪਰ ਖੋਜ ਕਰਨ ਵਾਲਿਆਂ ਪਾਸ ਜੋ ਕੋਈ ਢਾਂਚਾ ਸੀ ਤਾਂ ਉਹ ਭਾਸ਼ਾ-ਸ਼ਾਸਤਰਾਂ ਢੰਗਾਂ ਨਾਲ ਅਤੇ ਨਿਰੁਕਤ ਸ਼ਾਸਤਰ ਦੀ ਪ੍ਰਕਿਰਿਆ ਅਨੁਸਾਰ ਪੰਜਾਬੀ ਦੇ ਮੂਲ ਅਤੇ ਵਿਕਾਸ ਨੂੰ ਉਲੀਕਣ ਦੀ ਕੋਸ਼ਸ਼ ਕਰਨਾ ਸੀ । ਭਾਸ਼ਾ ਸ਼ਾਸਤਰ (Philology) ਅਤੇ ਭਾਸ਼ਾ ਵਿਗਿਆਨ (Linguistics) ਵਿਚ ਜਿਹੜਾ ਸੂਖਮ ਅੰਤਰ ਹੈ ਉਸ ਵੱਲ ਪੰਜਾਬੀ ਵਿਦਵਾਨਾਂ ਵਿਚੋਂ ਕਿਸੇ ਨੇ ਬਾਰੀਕੀ ਨਾਲ ਧਿਆਨ ਨਹੀਂ ਦਿੱਤਾ ਪੰਜਾਬੀ ਵਿਚ ਭਾਸ਼ਾ ਵਿਗਿਆਨ ਦੇ ਨਾਂ ਥਲੇ ਜਿਹੜਾ ਕੰਮ ਅਜ ਤੀਕ ਹੋਇਆਂ ਹੈ ਉਸ ਵਿਚੋਂ ਬਹੁਤਾ ਭਾਸ਼ਾ ਵਿਗਿਆਨ ਦੀ ਥਾਂ ਭਾਸ਼ਾ-ਸ਼ਾਸਤਰ ਦੇ ਆਧਾਰ ਉਤੇ ਹੋਇਆ ਹੈ । ਭਾਸ਼ਾ ਸ਼ਾਸਤਰ ਦੀ ਵਿਧੀ ਨੂੰ ਪਛਮ ਵਿਚ ਸਾਹਿਤਕ ਕਿਰਤਾਂ ਦੀ ਖੋਜ ਅਤੇ ਖਾਸ ਕਰਕੇ ਪੁਰਾਤਨ ਭਾਸ਼ਾ ਅਤੇ ਸਭਿਅਤਾ ਅਤੇ ਪੁਰਾਤਨ ਕਲਾਸੀਕਲ ਕਿਰਤਾ ਨੂੰ ਵਾਚਣ ਲਈ ਵਰਤਿਆ ਜਾਂਦਾ ਹੈ । ਭਾਸ਼ਾ-ਸ਼ਾਸਤਰ ਅਤੇ ਭਾਸ਼ਾ-ਵਿਗਿਆਨ ਵਿਚ ਆਪਸੀ ਸੰਬੰਧ ਕਾਫ਼ੀ ਹੈ ਪਰ ਭਾਸ਼ਾ-ਵਿਗਿਆਨ ਵਿਚ ਜਿਥੇ ਕਿਸੇ ਭਾਸ਼ਾਂ ਦਾ ਗਠਨਾਤਮਕ ਵਿਸ਼ਲੇਸ਼ਣ ਅਤੇ ਵਰਨਣ ਕੀਤਾ ਜਾਂਦਾ ਹੈ ਉਥੇ ਭਾਸ਼ਾ ਸ਼ਾਸਤਰ ਵਿੱਚ ਭਾਸ਼ਾ ਦਾ ਇਤਿਹਾਸ ਅਤੇ ਉਸ ਭਾਸ਼ਾ ਦੇ ਸਾਹਿੱਤ ਦਾ ਵਿਸ਼ਲੇਸ਼ਣ ਕੀਤਾ ਜਾਦਾ ਹੈ । ਸਾਡੇ ਇਸ ਲੇਖ ਦਾ ਆਧਾਰ ਰੂਪੀ ਨੇ ਵੀ ਇਹੋ ਅੰਤਰ ਹੈ ਅਤੇ ਅਸੀਂ ਇਹ ਸਰਵੇਖਣ ਭਾਸ਼ਾ ਵਿਗਿਆਨਿਕ ਦ੍ਰਿਸ਼ਟੀ ਤੋਂ ਕਰਨ ਦਾ ਜਤਨ ਕਰ ਰਹੇ ਹਾਂ। 2.1 ਪੰਜਾਬੀ ਭਾਸ਼ਾ ਦਾ ਇਤਿਹਾਸ : ਇਤਿਹਾਸਿਕ ਭਾਸ਼ਾ ਵਿਗਿਆਨ ਪੰਜਾਬੀ ਵਿਚ ਜਿੰਨਾ ਵੀ ਕੰਮ ਭਾਸ਼ਾ ਵਿਗਿਆਨ ਦੇ ਨਾਂ ਥਲੇ ਹੋਇਆਂ ਹੈ ਅਤੇ ਇਸ ਸੰਬੰਧੀ ਜਿੰਨੀਆਂ ਪੁਸਤਕਾਂ ਜਾਂ ਲੇਖ ਮਿਲਦੇ ਹਨ ਉਨ੍ਹਾਂ ਦੇ ਨਾਵਾਂ ਤੋਂ ਹੀ ਜਾਪਦਾ ਹੈ ਕਿ ਵਿਦਵਾਨ ਖੋਜੀ ਪੰਜਾਬੀ ਭਾਸ਼ਾ ਦੇ ਸਰੂਪ, ਗਠਨ ਅਤੇ ਸੁਭਾ ਨੂੰ ੫੪ ਕਰਨ ਦੀ ਥਾਂ ਇਸ ਦਾ ਇਤਿਹਾਸ ਲਿਖਦੇ ਰਹੇ ਹਨ । ਸਭ ਨੇ ਸੰਸਕ੍ਰਿਤ, ਪਾਲਾ ਕਿਤ ਅਤੇ ਅਪਭੰਸ਼ ਦੇ ਰਾਹ ਉਤੇ ਤੁਰ ਕੇ ਇਹ ਇਤਿਹਾਸ ਪੰਜਾਬੀ ਤੀਕ " ਆਂਦਾ ਹੈ, ਪਰ ਇਸ ਮਤ ਦੀ ਪੁਸ਼ਟੀ ਲਈ ਕਿਸੇ ਵੀ ਖੰਜੀ ਨੇ ਵਿਗਿਆਨਿਕ ਵੇਖਾ ਵਰਤਣ ਦਾ ਜਤਨ ਨਹੀਂ ਕੀਤਾ ਅਤੇ ਭਾਰਤੀ ਆਰਿਆਈ ਭਾਸ਼ਾਵਾਂ ਦੇ ਰਲਦੇ ਮਿਲ ੩੨