ਪੰਨਾ:Alochana Magazine October, November, December 1967.pdf/3

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਗੁਰੂ ਨਾਨਕ ਦੇਵ ਜੀ ਦਾ ੫੦੦ ਸਾਲਾ ਪ੍ਰਕਾਸ਼ ਉਤਸਵ | ਸ੍ਰੀ ਗੁਰੂ ਨਾਨਕ ਦੇਵ ਜੀ ਦਾ ੫੦੦ ਸਾਲਾ ਪ੍ਰਕਾਸ਼-ਉਤਸਵ ੧੯੬੯ · ਵਿਚ ਸੰਸਾਰ ਭਰ ਵਿਚ ਬੜੀ ਧੂਮ ਧਾਮ ਨਾਲ ਮਨਾਇਆ ਜਾ ਰਿਹਾ ਹੈ । ਪੰਜਾਬੀ ਸਾਹਿੱਤ ਅਕਾਡਮੀ, ਲੁਧਿਆਣਾ ਨੇ ਇਸ ਉਤਸਵ ਨੂੰ ਯੋਗ ਢੰਗ ਨਾਲ ਮਨਾਉਣ ਲਈ ਇਕ ਵਿਸ਼ੇਸ਼ ਯੋਜਨਾ ਬਣਾਈ ਹੈ, ਜਿਸ ਅਧੀਨ ਸਾਰੇ ਵਿਦਵਾਨ ਲੇਖਕਾਂ ਤੇ ਸਾਹਿੱਤਕਾਰਾਂ ਦੀ ਸੇਵਾ ਵਿਚ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਗੁਰੂ ਜੀ ਦੇ ਜੀਵਨ ਤੇ ਰਚਨਾਵਾਂ ਸੰਬੰਧੀ ਕੋਈ ਵੀ ਪੱਖ ਲੈ ਕੇ ਪੁਸਤਕਾਂ ਲਿਖਣ । ਸੱਭ ਤੋਂ ਉੱਤਮ ਪੰਜ ਪੁਸਤਕਾਂ ਦੇ ਲੇਖਕਾਂ ਨੂੰ ਇਕ ਇਕ ਹਜ਼ਾਰ ਰੁਪਏ ਦੇ ਪੰਜ ਪਰਸਕਾਰ ਦਿੱਤੇ ਜਾਣਗੇ ।' ਪੁਰਸਕ੍ਰਿਤ ਪੁਸਤਕਾਂ ਦੀਆਂ ਪੰਜ ਪੰਜ ਹਜ਼ਾਰ ਕਾਪੀਆਂ ਅਕਾਡਮੀ ਆਪਣੇ ਖ਼ਰਚ ਉੱਤੇ ਛਪਵਾਏਗੀ ਤੇ ਇਨਾਮਾਂ ਤੋਂ ਬਿਨਾਂ ਨਿਯਮਾਂ ਅਧੀਨ, ਇਨਾਂ ਦੀ ਬਣਦੀ ਰਾਇਲਟੀ, ਵੱਖਰੀ ਦਿੱਤੀ ਜਾਏਗੀ । ਪ੍ਰਸਕਾਰ ਲਈ ਭੇਜੀਆਂ ਜਾਣ ਵਾਲੀਆਂ ਪੁਸਤਕਾਂ ਸੰਬੰਧੀ ਹੋਠਾਂ ਦਿੱਤੀਆਂ ਸ਼ਰਤਾਂ ਆਪ ਦਾ ਵਿਸ਼ੇਸ਼ ਧਿਆਨ ਮੰਗਦੀਆਂ ਹਨ, ਜਿਨ੍ਹਾਂ ਦੀ ਪਾਲਣਾ ਅਤਿ ਜ਼ਰੂਰੀ ਹੈ : ੧. ਪਸਤਕਾਂ ਖਰੜਾ ਰੂਪ ਵਿਚ ਹੋਣ ਤੇ ਇਨ੍ਹਾਂ ਦਾ ਕੋਈ ਵੀ ਭਾਗ ਜਾਂ ਅਧੂਰਾ | ਪਹਿਲਾਂ ਛਪ ਚੁੱਕੀ ਕਿਸੇ ਵੀ ਭਾਸ਼ਾ ਦੀ ਪੁਸਤਕ ਦਾ ਭਾਗ ਨਾ ਬਣ ਚੁੱਕਾ ਹੋਵੇ । 2. ਪਸਤਕਾਂ ਗੁਰੂ ਜੀ ਦੇ ਜੀਵਨ ਤੇ ਫ਼ਲਸਫ਼ੇ ਦੇ ਕਿਸੇ ਵੀ ਪੱਖ ਸੰਬੰਧੀ ਹੋ ਸਕਦੀਆਂ 'ਹਨ । ਨਾਵਲੇ ਤੋਂ ਮਹਾਂ-ਕਾਵਿ ਆਦਿ ਵੀ ਪੁਰਸਕਾਰ ਲਈ ਵਿਚਾਰੇ ਜਾ ਸਕਦੇ ਹਨ । ੩. ਪੁਸਤਕਾਂ ਦਾ ਆਕਾਰ ੨੦x ੩੦{੧੬ ਦੇ ਘੱਟੋ ਘੱਟ ਪੌਣੇ ਦੋ ਸੌ ਤੇ ਵੱਧ ਤੋਂ ਵੱਧ ਢਾਈ ਸੌ ਸਫ਼ੇ ਬਣਦਾ ਹੋਵੇ । ਪੁਸਤਕਾਂ ਦੇ ਖਰੜੇ ੩੧,ਅਕਤੂਬਰ, ੧੯੬੮ ਤੱਕ ਹਰ ਹਾਲਤ ਵਿਚ ਪ੍ਰਧਾਨ ਪੰਜਾਬੀ-ਸਾਹਿੱਤ ਅਕਾਡਮੀ ਪਾਸ ਪੁਜ ਜਾਣੇ ਚਾਹੀਦੇ ਹਨ। ਪਿੱਛੋਂ ਪੁਜੇ ਖਰੜੇ ਪੁਰਸਕਾਰ ਲਈ ਨਹੀਂ ਵਿਚਾਰੇ ਜਾਣਗੇ । . ਪਰਸਕਾਰਾਂ ਸੰਬੰਧੀ ਨਿਰਣੇ ਦਾ ਐਲਾਨ ੧ ਜਨਵਰੀ, ੧੯੬੯ ਤੱਕ ਕਰ ਦਿੱਤਾ ਜਾਏਗਾ, ਤੇ ੧੩ ਅਪਰੈਲ ੧੯੬੯ ਨੂੰ ਇਕ ਵਿਸ਼ੇਸ਼ ਸਮਾਗਮ ਵਿਚ ਪ੍ਰਕਾਰ ਭੇਟ ਕੀਤੇ ਜਾਣਗੇ ਤੇ ਆਮ ਵਿਕਰੀ ਲਈ ਪੁਸਤਕਾਂ ਛਪਵਾ ਕੇ ਜਾਰੀ ਕੀਤੀਆਂ ਜਾਣਗੀਆਂ। 6 ਪੰਚ ਪਰਸਕ੍ਰਿਤ ਪੁਸਤਕਾਂ ਤੋਂ ਬਿਨਾਂ ਹੋਰ ਚੰਗੀ ਪੱਧਰ ਦੇ ਖਰੜਿਆਂ ਨੂੰ ਵੀ ਅਕਾਡਮੀ ਛਾਪਣ ਲਈ ਤਿਆਰ ਹੋਵੇਗੀ । 9. ਖਰੜੇ ਕੇਵਲ ਪੰਜਾਬੀ ਵਿਚ ਹੀ ਪ੍ਰਵਾਨ ਕੀਤੇ ਜਾਣਗੇ, ਪਰ ਜੇ ਲੇਖਕ ਚਾਹੁਣ ਤਾਂ ਪਰਸਕਿਤ ਪੁਸਤਕਾਂ ਨੂੰ ਅਨੁਵਾਦ ਕਰਵਾ ਕੇ ਅੰਗਰੇਜ਼ੀ, ਹਿੰਦੀ ਆਦਿ ਹੋਰ ਭਾਸ਼ਾਵਾਂ ਵਿਚ ਵੀ ਅਕਾਡਮੀ 'ਛਾਪੇਗੀ । ਖਰੜਿਆਂ ਨੂੰ ਛਾਪਣ ਦੇ ਪਹਿਲੀ ਐਡੀਸ਼ਨ ਦੇ ਅਧਿਕਾਰ ਅਕਾਡਮੀ ਪਾਸੇ ਹੋਣਗੇ ਤੇ ਜੇ ਲੇਖਕ ਚਾਹੁਣ ਤਾਂ ਅਗਲੀਆਂ ਐਡੀਸ਼ਨਾਂ ਉਹ ਬਾਹਰੋਂ ਵੀ ਛਪਵਾ ਸਕਦੇ ਹਨ । ੬. ਪੁਰਸਕਾਰਾਂ ਦਾ ਨਿਰਣਾ ਅਕਾਡਮੀ ਵਲੋਂ ਨਿਯੁਕਤ ਕੀਤੀ ਇਕ ਉਪ-ਕਮੇਟੀ ਕਰੇਗੀ, ਜਿਸ ਦੇ ਮੈਂਬਰ ਆਪ ਪੁਰਸਕਾਰ ਦੇ ਅਧਿਕਾਰੀ ਨਹੀਂ ਹੋਣਗੇ । ਹੋਰ ਪੁਛ ਗਿਛ ਲਈ ਜਨਰਲ ਸਕੱਤ੍ਰ ਨਾਲ ਚਿੱਠੀ ਪੱਤਰ ਕਰੋ । ੧੬੮, ਮਾਡਲ ਗਰਾਮ, ਲੁਧਿਆਣਾ । ਪਰਮਿੰਦਰ ਸਿੰਘ ਐਮ.ਏ. ਜਨਰਲ ਸਕੱਤਰ